ਬੰਦੀ ਸਿੰਘਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਆਵਾਜ਼ ਬੁਲੰਦ ਕਰਕੇ ਇਯਾਲੀ ਨੇ ਪੰਥ, ਪੰਜਾਬ ਪ੍ਰਤੀ ਨਿਭਾਈ ਜ਼ਿੰਮੇਵਾਰੀ-ਮਾ. ਗੁਰਦੀਪ ਦਿਓਲ
ਸਮਰਥਕਾਂ ਵਲੋਂ ਵਿਧਾਇਕ ਇਯਾਲੀ ਦੀ ਸ਼ਲਾਘਾ
ਗੁਰੂਸਰ ਸੁਧਾਰ, 4 ਅਗਸਤ (ਧਾਲੀਵਾਲ)-ਹਲਕਾ ਦਾਖਾ ਤੋਂ ਵਿਧਾਇਕ ਅਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਮੁੱਖ ਆਗੂ ਸ: ਮਨਪ੍ਰੀਤ ਸਿੰਘ ਇਯਾਲੀ ਨੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਮੌਨਸੂਨ ਇਜਲਾਸ ਦੌਰਾਨ ਕਰੀਬ ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਸਮੇਤ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਜ਼ੋਰਦਾਰ ਆਵਾਜ਼ ਬੁਲੰਦ ਕਰਕੇ ਪੰਥ, ਪੰਜਾਬ ਅਤੇ ਪੰਜਾਬੀਅਤ ਪ੍ਰਤੀ ਆਪਣੀ ਜ਼ਿੰਮੇਵਾਰੀ ਇਕ ਵਾਰ ਫਿਰ ਤੋਂ ਬਾਖ਼ੂਬੀ ਨਿਭਾਈ ਹੈ। ਵਾਰਿਸ ਪੰਜਾਬ ਜਥੇਬੰਦੀ ਦੇ ਪਿੰਡ ਬੋਪਾਰਾਏ ਕਲਾਂ ਦੇ ਜੁਝਾਰੂ ਵਰਕਰਾਂ ਮਾ: ਗੁਰਦੀਪ ਸਿੰਘ ਦਿਓਲ, ਮਾ: ਹਰਜਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਸੁਖਰਾਜ ਸਿੰਘ ਦਿਓਲ, ਗੁਰਮੇਲ ਸਿੰਘ ਦਿਓਲ, ਪ੍ਰੇਮਜੀਤ ਸਿੰਘ ਰਾਜੂ, ਅਵਤਾਰ ਸਿੰਘ ਤਾਰੀ, ਪ੍ਰੇਮ ਸਿੰਘ ਦਿਓਲ, ਰਛਪਾਲ ਸਿੰਘ ਚੀਨਾ, ਮਹਿੰਦਰ ਸਿੰਘ ਬਾਈ, ਗੁਰਦੀਪ ਸਿੰਘ ਕਾਕੂ, ਅਰਵਿੰਦ ਕੁਮਾਰ, ਗੁਰਮੀਤ ਸਿੰਘ ਭੋਲਾ, ਮਨਦੀਪ ਸਿੰਘ ਮੰਨਾ ਆਦਿ ਨੇ ਪੰਜਾਬ ਵਿਧਾਨ ਸਭਾ ਵਿਚ ਸ : ਇਯਾਲੀ ਵਲੋਂ ਉਠਾਏ ਸੰਜੀਦਾ ਮਸਲਿਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸ: ਇਯਾਲੀ ਨੇ ਬੰਦੀ ਸਿੰਘਾਂ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਉਠਾ ਕੇ ਪੰਜਾਬ ਵਾਸੀਆਂ ਦੀਆਂ ਭਾਵਨਾਵਾਂ ਨੂੰ ਬੁਲੰਦ ਆਵਾਜ਼ ਦਿੱਤੀ ਹੈ।
ਗੁਰੂਸਰ ਸੁਧਾਰ, 4 ਅਗਸਤ (ਧਾਲੀਵਾਲ)-ਹਲਕਾ ਦਾਖਾ ਤੋਂ ਵਿਧਾਇਕ ਅਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਮੁੱਖ ਆਗੂ ਸ: ਮਨਪ੍ਰੀਤ ਸਿੰਘ ਇਯਾਲੀ ਨੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਮੌਨਸੂਨ ਇਜਲਾਸ ਦੌਰਾਨ ਕਰੀਬ ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਸਮੇਤ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਜ਼ੋਰਦਾਰ ਆਵਾਜ਼ ਬੁਲੰਦ ਕਰਕੇ ਪੰਥ, ਪੰਜਾਬ ਅਤੇ ਪੰਜਾਬੀਅਤ ਪ੍ਰਤੀ ਆਪਣੀ ਜ਼ਿੰਮੇਵਾਰੀ ਇਕ ਵਾਰ ਫਿਰ ਤੋਂ ਬਾਖ਼ੂਬੀ ਨਿਭਾਈ ਹੈ। ਵਾਰਿਸ ਪੰਜਾਬ ਜਥੇਬੰਦੀ ਦੇ ਪਿੰਡ ਬੋਪਾਰਾਏ ਕਲਾਂ ਦੇ ਜੁਝਾਰੂ ਵਰਕਰਾਂ ਮਾ: ਗੁਰਦੀਪ ਸਿੰਘ ਦਿਓਲ, ਮਾ: ਹਰਜਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਸੁਖਰਾਜ ਸਿੰਘ ਦਿਓਲ, ਗੁਰਮੇਲ ਸਿੰਘ ਦਿਓਲ, ਪ੍ਰੇਮਜੀਤ ਸਿੰਘ ਰਾਜੂ, ਅਵਤਾਰ ਸਿੰਘ ਤਾਰੀ, ਪ੍ਰੇਮ ਸਿੰਘ ਦਿਓਲ, ਰਛਪਾਲ ਸਿੰਘ ਚੀਨਾ, ਮਹਿੰਦਰ ਸਿੰਘ ਬਾਈ, ਗੁਰਦੀਪ ਸਿੰਘ ਕਾਕੂ, ਅਰਵਿੰਦ ਕੁਮਾਰ, ਗੁਰਮੀਤ ਸਿੰਘ ਭੋਲਾ, ਮਨਦੀਪ ਸਿੰਘ ਮੰਨਾ ਆਦਿ ਨੇ ਪੰਜਾਬ ਵਿਧਾਨ ਸਭਾ ਵਿਚ ਸ : ਇਯਾਲੀ ਵਲੋਂ ਉਠਾਏ ਸੰਜੀਦਾ ਮਸਲਿਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸ: ਇਯਾਲੀ ਨੇ ਬੰਦੀ ਸਿੰਘਾਂ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਉਠਾ ਕੇ ਪੰਜਾਬ ਵਾਸੀਆਂ ਦੀਆਂ ਭਾਵਨਾਵਾਂ ਨੂੰ ਬੁਲੰਦ ਆਵਾਜ਼ ਦਿੱਤੀ ਹੈ। ਉਕਤ ਆਗੂਆਂ ਕਿਹਾ ਕਿ ਜਿਥੇ ਕੇਂਦਰ ਸਰਕਾਰ ਆਏ ਦਿਨ ਸੰਗੀਨ ਜ਼ੁਰਮਾਂ ਵਿਚ ਬੰਦ ਡੇਰਾ ਮੁਖੀ ਤੇ ਹੋਰਨਾਂ ਅਪਰਾਧੀਆਂ ਨੂੰ ਪੈਰੋਲ ਦੇ ਰਹੀ ਹੈ ਉਥੇ ਬੰਦੀ ਸਿੰਘ ਨਾ ਰਿਹਾ ਕਰਕੇ ਪੰਜਾਬੀਆਂ ਨੂੰ ਦੇਸ਼ ਵਿਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਸੂਬੇ ਦੇ ਹੱਕਾਂ, ਕੌਮ ਦੇ ਮਸਲਿਆਂ ਅਤੇ ਪੰਜਾਬੀਅਤ ਦੀ ਅਸਲ ਰੂਹ ਦੀ ਰੱਖਿਆ ਲਈ ਲਗਾਤਾਰ ਸੰਘਰਸ਼ ਤੇ ਆਵਾਜ਼ ਬੁਲੰਦ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਸਮੇਤ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਸਮੇਂ ਤੇ ਸੂਬੇ ਦੇ ਲੋਕਾਂ ਦੀ ਮੰਗ ਹੈ ਅਤੇ ਇਨ੍ਹਾਂ ਵਧੀਕੀਆਂ ਦਾ ਕਰਾਰਾ ਜਵਾਬ ਸੂਬੇ ਦੇ ਲੋਕ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਜਥੇਬੰਦੀ ਨੂੰ ਭਾਰੀ ਬਹੁਮਤ ਨਾਲ ਜਿ ਤਾ ਕੇ ਦੇਣਗੇ।