05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬਸਪਾ ਦੇ ਵਫ਼ਦ ਨੇ ਏ.ਡੀ.ਸੀ. ਜਗਰਾਉਂ ਨੂੰ ਦਿੱਤਾ ਮੰਗ ਪੱਤਰ ਲੋੜਵੰਦਾਂ ਨੂੰ ਅਲਾਟ ਕੀਤੇ ਪਲਾਟ ਜਲਦੀ ਦੇਣ ਦੀ ਕੀਤੀ ਮੰਗ

ਜਗਰਾਉਂ, 4 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਬਹੁਜਨ ਸਮਾਜ ਪਾਰਟੀ ਦੇ ਹਲਕਾ ਪ੍ਰਧਾਨ ਐਡਵੋਕੇਟ ਰਛਪਾਲ ਸਿੰਘ ਗਾਲਿਬ ਦੀ ਅਗਵਾਈ ਹੇਠ ਏ. ਡੀ.

Ad Position 21
No active advertisement
ਅਜੀਤ ਡੈਸਕ 05-08-2026
ਜਗਰਾਉਂ, 4 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਬਹੁਜਨ ਸਮਾਜ ਪਾਰਟੀ ਦੇ ਹਲਕਾ ਪ੍ਰਧਾਨ ਐਡਵੋਕੇਟ ਰਛਪਾਲ ਸਿੰਘ ਗਾਲਿਬ ਦੀ ਅਗਵਾਈ ਹੇਠ ਏ.ਡੀ.ਸੀ. ਜਗਰਾਉਂ ਮਨਜੀਤ ਸਿੰਘ ਚੀਮਾ ਨੂੰ ਚਾਰ-ਚਾਰ ਵਿਸਵੇ ਦੇ ਪਲਾਟ ਦੇਣ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਵਫ਼ਦ ਨੇ ਮੰਗ ਕੀਤੀ ਕਿ ਗਾਲਿਬ ਕਲਾਂ ਪਿੰਡ ’ਚ 1976 ਈਸਵੀ ਤੋਂ ਲੋੜਵੰਦ ਗਰੀਬ ਪਰਿਵਾਰਾਂ ਨੂੰ ਚਾਰ-ਚਾਰ ਵਿਸਵੇ ਦੇ ਪਲਾਟਾਂ ਦੀ ਸਰਕਾਰ ਨੇ ਵੰਡ ਕੀਤੀ ਸੀ ਪ੍ਰੰਤੂ ਉਹ ਪਲਾਟ ਅੱਜ ਤੱਕ ਉਨ੍ਹਾਂ ਪਰਿਵਾਰਾਂ ਨੂੰ ਨਹੀਂ ਦਿੱਤੇ ਗਏ ਜਦੋਂ ਵੀ ਲਾਭਪਾਤਰੀਆਂ ਨੇ ਉਨ੍ਹਾਂ ਪਲਾਟਾਂ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਦੀ ਪੰਚਾਇਤ ਰਾਹੀਂ ਪੰਚਾਇਤ ਵਿਭਾਗ ਵੱਲੋਂ ਉਨ੍ਹਾਂ ਨੂੰ ਕਬਜ਼ੇ ਕਰਨ ਤੋਂ ਵਰਜਿਆ ਜਾਂਦਾ ਰਿਹਾ ਹੈ ਪ੍ਰੰਤੂ ਹੁਣ ਕਬਜ਼ਾ ਹਰ ਹਾਲਤ ’ਚ ਲਾਭਪਾਤਰੀਆਂ ਨੂੰ ਦਿਵਾਇਆ ਜਾਵੇਗਾ ਕਿਉਂਕਿ ਉਨ੍ਹਾਂ ਸਾਰਿਆਂ ਦੇ ਪਲਾਟਾਂ ਦੇ ਇੰਤਕਾਲ ਵੀ ਹੋਏ ਹਨ। ਗਾਲਿਬ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਇੰਨ੍ਹਾਂ ਪਲਾਟਾਂ ਵਾਲੀ ਜਗ੍ਹਾ ਦੀ ਸਰਕਾਰੀ ਤੌਰ ’ਤੇ ਨਿਸ਼ਾਨਦੇਹੀ ਵੀ ਕਰਵਾਈ, ਇਸ ਸਬੰਧੀ ਉਨ੍ਹਾਂ ਆਰ.ਟੀ.ਆਈ. ਰਾਹੀਂ ਨਕਸ਼ਾ ਆਦਿ ਪ੍ਰਾਪਤ ਕੀਤੇ ਗਏ ਤਾਂ ਪਤਾ ਲੱਗਿਆ ਕਿ ਸਰਕਾਰੀ ਰਿਕਾਰਡ ਵਿਚ ਇੰਨ੍ਹਾਂ ਪਲਾਟਾਂ ’ਤੇ ਕਬਜ਼ੇ ਦਿਖਾਏ ਗਏ ਹਨ ਪ੍ਰੰਤੂ ਅਸਲ ਵਿੱਚ ਉਹ ਸਾਰਾ ਝੂਠ ਦਾ ਪੁਲੰਦਾ ਹੈ। ਇਸ ਮੌਕੇ ਜ਼ਿਲ੍ਹਾ ਇੰਚਾਰਜ ਪਰਗਣ ਬਿਲਗਾ, ਅਮਰਜੀਤ ਸਿੰਘ ਭੱਟੀ, ਸੁਬੇਦਾਰ ਸਾਧੂ ਸਿੰਘ, ਲਖਵੀਰ ਸਿੰਘ ਸੀਰਾ, ਤਰਸੇਮ ਸਿੰਘ, ਬਲਵੰਤ ਸਿੰਘ, ਹਰਬੰਸ ਸਿੰਘ, ਹਾਕਮ ਸਿੰਘ, ਗੁਰਪ੍ਰੀਤ ਸਿੰਘ, ਹਰਪਾਲ ਸਿੰਘ ਆਦਿ ਬਸਪਾ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਸ.ਜੀ.ਜੀ. ਸਕੂਲ ਦੇ ਵਿਦਿਆਰਥੀ ਨੇ ਜ਼ੋਨਲ ਕੁਸ਼ਤੀ ਮੁਕਾਬਲੇ ਤੀਜੀ ਵਾਰ ਸੋਨ ਤਗਮਾ ਜਿੱਤਿਆ ‘ਅਕਾਲੀ ਦਲ ਵਾਰਿਸ ਪੰਜਾਬ ਦੇ... ਅਗਲੀ ਖ਼ਬਰ ਸਫ਼ਾਈ ਸੇਵਕਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਸਮਾਪਤ, ਪੰਜਾਬ ਸਰਕਾਰ ਨੇ ਮੁੱਖ ਮੰਗਾਂ ਮੰਨੀਆਂ
Ad Position 24
No active advertisement