ਨਣਦ ਨੂੰ ਸੰਧਾਰਾ ਦੇ ਕੇ ਵਾਪਸ ਆ ਰਹੇ ਮਾਂ-ਪੁੱਤ ਦੀ ਸੜਕ ਹਾਦਸੇ ’ਚ ਮੌਤ
ਪੁਲਿਸ ਵਲੋਂ ਟੈਂਪੂ ਚਾਲਕ ਖ਼ਿਲਾਫ਼ ਬਣਦੀ ਕਾਰਵਾਈ ਸ਼ੁਰੂ
ਰਾਏਕੋਟ, 16 ਅਗਸਤ (ਬਲਵਿੰਦਰ ਸਿੰਘ ਲਿੱਤਰ)‘ ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਸ਼ਹਿਰ ਰਾਏਕੋਟ ਦੇ ਬਾਹਰੋਂ-ਬਾਹਰ ਜਲਾਲਦੀਵਾਲ ਕੈਂਚੀਆਂ (ਸਤਿਸੰਗ ਘਰ) ਨਜ਼ਦੀਕ ਮੋਟਰਸਾਈਕਲ ਅਤੇ ਛੋਟੇ ਹਾਥੀ ਟੈਂਪੂ ਵਿਚਕਾਰ ਹੋਈ ਜ਼ਬਰਦਸਤ ਟੱਕਰ ਦੌਰਾਨ ਮਾਂ-ਪੁੱਤ ਦੀ ਮੌਕੇ ਉੱਪਰ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਏ.
ਮ
ਮ੍ਰਿਤਕ ਰੋਹਿਤ ਕੁਮਾਰ ਅਤੇ ਕ੍ਰਿਸ਼ਨਾ ਦੀ ਤਸਵੀਰ ।
17-08-2026
ਰਾਏਕੋਟ, 16 ਅਗਸਤ (ਬਲਵਿੰਦਰ ਸਿੰਘ ਲਿੱਤਰ)‘ ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਸ਼ਹਿਰ ਰਾਏਕੋਟ ਦੇ ਬਾਹਰੋਂ-ਬਾਹਰ ਜਲਾਲਦੀਵਾਲ ਕੈਂਚੀਆਂ (ਸਤਿਸੰਗ ਘਰ) ਨਜ਼ਦੀਕ ਮੋਟਰਸਾਈਕਲ ਅਤੇ ਛੋਟੇ ਹਾਥੀ ਟੈਂਪੂ ਵਿਚਕਾਰ ਹੋਈ ਜ਼ਬਰਦਸਤ ਟੱਕਰ ਦੌਰਾਨ ਮਾਂ-ਪੁੱਤ ਦੀ ਮੌਕੇ ਉੱਪਰ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਏ.ਐੱਸ.ਆਈ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਕੱਲ੍ਹ ਰੋਹਿਤ ਕੁਮਾਰ ਪੁੱਤਰ ਬਿੰਦਰ ਕੁਮਾਰ ਵਾਸੀ-ਮਲੇਰਕੋਟਲਾ ਰੋਡ ਰਾਏਕੋਟ, ਜੋ ਆਪਣੇ ਮੋਟਰਸਾਈਕਲ ਪਲੈਟੀਨਾ ਪੀ.ਬੀ 19 ਐੱਸ 1543 ਉੱਪਰ ਆਪਣੀ ਮਾਂ ਕ੍ਰਿਸ਼ਨਾ ਨਾਲ ਬਰਨਾਲਾ ਸਾਈਡ ਤੋਂ ਰਾਏਕੋਟ ਵੱਲ ਨੂੰ ਆ ਰਿਹਾ ਸੀ, ਜਦੋਂ ਉਹ ਜਲਾਲਦੀਵਾਲ ਕੈਂਚੀਆਂ ਨਜ਼ਦੀਕ ਪੁੱਜਿਆ ਤਾਂ ਸਾਹਮਣੇ ਤੋਂ ਆ ਰਹੇ ਛੋਟੇ ਹਾਥੀ ਟੈਂਪੂ ਪੀ.ਬੀ 13 ਜੈੱਡ 2745, ਜਿਸ ਨੂੰ ਸਨਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ-ਚਾਉਂਕੇ (ਬਠਿੰਡਾ) ਚਲਾ ਰਿਹਾ ਸੀ, ਨਾਲ ਸਿੱਧੀ ਭਿਆਨਕ ਟੱਕਰ ਹੋ ਗਈ । ਇਸ ਹਾਦਸੇ ਵਿਚ ਰਾਏਕੋਟ ਵਾਸੀ ਮਾਂ-ਪੁੱਤ ਦੀ ਮੌਕੇ ਉੱਪਰ ਮੌਤ ਹੋ ਗਈ । ਜਿਨ੍ਹਾਂ ਦੀ ਲਾਸ਼ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟੈਂਪੂ ਚਾਲਕ ਖਿਲਾਫ਼ ਮ੍ਰਿਤਕ ਰੋਹਿਤ ਕੁਮਾਰ ਦੇ ਪਿਤਾ ਬਿੰਦਰ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 106, 2 81, 324 (4) ਤਹਿਤ ਮੁਕੱਦਮਾ ਦਰਜ਼ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਮ੍ਰਿਤਕਾ ਕ੍ਰਿਸ਼ਨਾ ਆਪਣੇ ਬੇਟੇ ਰੋਹਿਤ ਕੁਮਾਰ ਨਾਲ ਆਪਣੀ ਨਣਦ ਨੂੰ ਧਨੌਲਾ ਵਿਖੇ ਸਾਉਣ ਦਾ ਸੰਧਾਰਾ ਦੇਣ ਲਈ ਗਈ ਸੀ, ਜਦੋਂ ਉਹ ਵਾਪਿਸ ਰਾਏਕੋਟ ਵੱਲ ਨੂੰ ਆ ਰਹੇ ਸਨ ਤਾਂ ਰਸਤੇ ਵਿਚ ਇਹ ਭਾਣਾ ਵਾਪਰ ਗਿਆ।ਇਸ ਘਟਨਾ ਨਾਲ ਪਰਿਵਾਰ ਦੇ ਇਕਲੌਤੇ ਪੁੱਤਰ ਤੇ ਮਾਂ ਦੀ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ ਹੈ।