17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਵੱਖ-ਵੱਖ ਸਕੂਲਾਂ/ਕਾਲਜਾਂ ’ਚ ਮਨਾਇਆ ਗਿਆ ਆਜ਼ਾਦੀ ਦਾ 80ਵਾਂ ਦਿਹਾੜਾ

​ਚੌਂਕੀਮਾਨ, 16 ਅਗਸਤ (ਤੇਜਿੰਦਰ ਸਿੰਘ ਚੱਢਾ)- ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸਿੱਧਵਾਂ ਖੁਰਦ ਵਿਖੇ 80ਵਾਂ ਆਜ਼ਾਦੀ ਦਿਵਸ ਦੇਸ਼ ਭਗਤੀ ਦੇ ਜੋਸ਼ ਅਤੇ ਸ਼ਾਨ ਨਾਲ ਮਨਾਇ

Ad Position 21
No active advertisement
ਅਜੀਤ ਡੈਸਕ 17-08-2026

ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸਿੱਧਵਾਂ ਖੁਰਦ
ਚੌਂਕੀਮਾਨ, 16 ਅਗਸਤ (ਤੇਜਿੰਦਰ ਸਿੰਘ ਚੱਢਾ)- ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸਿੱਧਵਾਂ ਖੁਰਦ ਵਿਖੇ 80ਵਾਂ ਆਜ਼ਾਦੀ ਦਿਵਸ ਦੇਸ਼ ਭਗਤੀ ਦੇ ਜੋਸ਼ ਅਤੇ ਸ਼ਾਨ ਨਾਲ ਮਨਾਇਆ। ਜਸ਼ਨ ਦੀ ਸ਼ੁਰੂਆਤ ਪ੍ਰਿੰਸੀਪਲ ਮੈਡਮ ਸੰਦੀਪ ਕੌਰ ਦੁਆਰਾ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ, ਜਿਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ, ਜਿਸ ਨੇ ਮਾਹੌਲ ਨੂੰ ਮਾਣ ਅਤੇ ਏਕਤਾ ਨਾਲ ਭਰ ਦਿੱਤਾ। ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਪ੍ਰੇਰਨਾਦਾਇਕ ਭਾਸ਼ਣ, ਕਵਿਤਾਵਾਂ ਅਤੇ ਸੱਭਿਆਚਾਰਕ ਪ੍ਰਦਰਸ਼ਨ ਪੇਸ਼ ਕੀਤੇ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦਿੱਤੀ। ਜੀਵੰਤ ਪ੍ਰਦਰਸ਼ਨਾਂ ਨੇ ਰਾਸ਼ਟਰਵਾਦ ਦੀ ਭਾਵਨਾ ਨੂੰ ਦਰਸਾਇਆ ਅਤੇ ਸਾਰਿਆਂ ਨੂੰ ਏਕਤਾ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਦੇ ਮੁੱਲਾਂ ਨੂੰ ਕਾਇਮ ਰੱਖਣ ਲਈ ਉਤਸ਼ਾਹਿਤ ਕੀਤਾ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਮੈਡਮ ਸੰਦੀਪ ਕੌਰ ਨੇ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਅਤੇ ਇਮਾਨਦਾਰੀ, ਸਖ਼ਤ ਮਿਹਨਤ ਅਤੇ ਸਮਰਪਣ ਦੁਆਰਾ ਦੇਸ਼ ਦੀ ਤਰੱਕੀ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸਰਕਾਰੀ ਮਿਡਲ ਸਮਾਰਟ ਸਕੂਲ ਰੱਤੋਵਾਲ ਗੁਰੂਸਰ ਸੁਧਾਰ, (ਬਲਵਿੰਦਰ ਸਿੰਘ ਧਾਲੀਵਾਲ)- ਸਰਕਾਰੀ ਮਿਡਲ ਸਮਾਰਟ ਸਕੂਲ ਰੱਤੋਵਾਲ ਵਿਖੇ ਦੇਸ਼ ਦਾ ਆਜ਼ਾਦੀ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਪਿੰਡ ਦੇ ਸਰਪੰਚ ਰਵਿੰਦਰ ਸਿੰਘ ਕਲੇਰ ਵਲੋਂ ਨਿਭਾਈ ਗਈ। ਆਪਣੇ ਸੰਬੋਧਨ ਵਿਚ ਸਰਪੰਚ ਰਵਿੰਦਰ ਸਿੰਘ ਕਲੇਰ ਨੇ ਹਾਜ਼ਰ ਸਕੂਲੀ ਬੱਚਿਆਂ ਤੇ ਪਤਵੰਤੇ ਸੱਜਣਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਦਿਨ ਸਿਰਫ਼ ਖ਼ੁਸ਼ੀ ਮਨਾਉਣ ਦਾ ਨਹੀਂ ਸਗੋਂ ਦੇਸ਼ ਪ੍ਰਤੀ ਜ਼ਿੰਮੇਵਾਰ ਨਾਗਰਿਕ ਬਣ ਕੇ ਆਪਣੇ ਫ਼ਰਜਾਂ ਨੂੰ ਨਿਭਾਉਣਾ ਹੀ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਸਕੂਲੀ ਬੱਚਿਆਂ ਵਲੋਂ ਇਸ ਮੌਕੇ ਦੇਸ਼ ਭਗਤੀ ਦੇ ਗੀਤ ਗਾਏ ਗਏ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਬਚਨ ਸਿੰਘ, ਡਾ. ਨਿਸ਼ਾਨ ਸਿੰਘ, ਨੰਬਰਦਾਰ ਹਰਦੀਪ ਸਿੰਘ, ਪੰਚ ਮਨਜੀਤ ਸਿੰਘ, ਲੱਖਾ ਸਿੰਘ, ਮਿਡਲ ਸਕੂਲ ਇੰਚਾਰਜ਼ ਵੀਰਪਾਲ ਕੌਰ, ਪ੍ਰਾਇਮਰੀ ਸਕੂਲ ਇੰਚਾਰਜ਼ ਮੈਡਮ ਮਮਤਾ, ਪ੍ਰਭਜੋਤ ਕੌਰ, ਬਲਜਿੰਦਰ ਕੌਰ ਆਦਿ ਸਕੂਲ ਸਟਾਫ਼ ਮੈਂਬਰ, ਮਿਡ ਡੇ ਮੀਲ ਸਟਾਫ਼ ਸਮੇਤ ਵਿਦਿਆਰਥੀ ਤੇ ਪਿੰਡ ਵਾਸੀ ਹਾਜ਼ਰ ਸਨ। ਦੇਹੜਕਾ ਵਿਖੇ ਆਜ਼ਾਦੀ ਦਿਵਸ ਮਨਾਇਆ ਹਠੂਰ, (ਜਸਵਿੰਦਰ ਸਿੰਘ ਛਿੰਦਾ)- ਆਜ਼ਾਦੀ ਦਿਵਸ ਮੌਕੇ ਸਰਕਾਰੀ ਐਲੀਮੈਟਰੀ ਸਕੂਲ ਦੇਹੜਕਾ ਵਿਖੇ ਸਰਕਾਰੀ ਐਲੀਮੈਟਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਮੁੱਚੇ ਸਟਾਫ਼ ਅਤੇ ਗ੍ਰਾਂਮ ਪੰਚਾਇਤ ਵਲੋਂ ਦੇਸ਼ ਦਾ ਤਿਰੰਗਾ ਝੰਡਾ ਲਹਿਰਾ ਕੇ ਸਲਾਮੀ ਦਿੱਤੀ। ਇਸ ਮੌਕੇ ਸਰਪੰਚ ਰਾਜਪ੍ਰੀਤ ਕੌਰ ਸਿੱਧੂ, ਨੰਬਰਦਾਰ ਜਸਵੀਰ ਸਿੰਘ ਦੇਹੜਕਾ, ਪ੍ਰਿੰ. ਅਵਤਾਰ ਸਿੰਘ ਮਾਣੂੰਕੇ, ਮੁੱਖ ਅਧਿਆਪਕਾ ਸੁਖਵੀਰ ਕੌਰ, ਅਵਤਾਰ ਸਿੰਘ ਸਿੱਧੂ, ਜੱਥੇਦਾਰ ਸੁਖਦੇਵ ਸਿੰਘ ਖਹਿਰਾ ਪੰਚ, ਸਮੁੰਦਾ ਸਿੰਘ ਆਸਟ੍ਰੇਲੀਆ, ਸੁਖਮੰਦਰ ਸਿੰਘ ਕੈਨੇਡਾ, ਕਰਮਜੀਤ ਸਿੰਘ ਕੱਕੂ ਸਾਬਕਾ ਸਰਪੰਚ, ਪਰਮਜੀਤ ਸਿੰਘ ਸਿੱਧੂ ਪੰਚ, ਬਲਦੇਵ ਸਿੰਘ ਧਾਲੀਵਾਲ, ਅਮਨਦੀਪ ਸਿੰਘ ਭੱਟੀ ਪੰਚ, ਜਸਵਿੰਦਰ ਸਿੰਘ ਭੱਟੀ ਪੰਚ, ਗੁਰਮੀਤ ਸਿੰਘ ਪੱਪੂ, ਗੁਰਚਰਨ ਸਿੰਘ ਸਿੱਧੂ ਪੰਚ, ਜਗਜੀਤ ਸਿੰਘ, ਪ੍ਰਧਾਨ ਬੇਅੰਤ ਸਿੰਘ, ਲਾਡੀ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ। ਸਰਕਾਰੀ ਪ੍ਰਾਇਮਰੀ ਸਕੂਲ ਐਤੀਆਣਾ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਹਲਵਾਰਾ, (ਮਨਦੀਪ ਸਿੰਘ ਉੱਭੀ) - ਸਰਕਾਰੀ ਪ੍ਰਾਇਮਰੀ ਸਕੂਲ ਐਤੀਆਣਾ ਵਿਖੇ ਦੇਸ਼ ਦੀ ਆਜ਼ਾਦੀ ਦਾ 80ਵਾਂ ਆਜ਼ਾਦੀ ਦਿਹਾੜਾ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਕੌਮੀ ਝੰਡਾ ਲਹਿਰਾਇਆ ਗਿਆ। ਸਾਬਕਾ ਸਰਪੰਚ ਲਖਵੀਰ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਅਤੇ ਸਕੂਲ ਦੇ ਮੁੱਖ ਅਧਿਆਪਕ ਬਲਜੀਤ ਸਿੰਘ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਐਤੀਆਣਾ ਦੇ ਸ਼ਹੀਦ ਫੌਜੀ ਵੀਰਾਂ ਦੇ ਜੀਵਨ ਅਤੇ ਕੁਰਬਾਨੀਆਂ ਬਾਰੇ ਤਿਆਰ ਕੀਤੀ ਪੁਸਤਕ ਵੀ ਲੋਕ ਅਰਪਣ ਕੀਤੀ ਗਈ। ਪੁਸਤਕ ਵਿੱਚ ਪਹਿਲੀ ਸੰਸਾਰ ਜੰਗ ਦੇ ਸ਼ਹੀਦ ਨਿਧਾਨ ਸਿੰਘ ਨਾਹਰ, ਦੂਜੀ ਸੰਸਾਰ ਜੰਗ ਦੇ ਸ਼ਹੀਦ ਮੇਜਰ ਸਿੰਘ ਖੰਗੂੜਾ ਅਤੇ ਨਛੱਤਰ ਸਿੰਘ ਖੰਗੂੜਾ, ਅਤੇ ਸਾਲ 2025 ਦੇ ਸ਼ਹੀਦ ਨਾਇਬ ਸੂਬੇਦਾਰ ਹਰਵਿੰਦਰ ਸਿੰਘ ਸਬੰਧੀ ਜਾਣਕਾਰੀ ਦਰਜ ਕੀਤੀ ਗਈ ਹੈ। ਇਸ ਮੌਕੇ ਸ਼ਹੀਦ ਫੌਜੀ ਵੀਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਪੁਸਤਕ ਵਿੱਚ ਦੂਜੀ ਸੰਸਾਰ ਜੰਗ ਦੌਰਾਨ ਬੰਦੀ ਬਣਾਏ ਗਏ ਫੌਜੀ ਵੀਰਾਂ ਜੰਗੀਰ ਸਿੰਘ ਨਾਹਰ ਅਤੇ ਹੀਰਾ ਸਿੰਘ ਸਿਵੀਆ ਦਾ ਵੀ ਵਿਸ਼ੇਸ਼ ਵਰਨਣ ਕੀਤਾ ਗਿਆ ਹੈ। ਇਸ ਮੌਕੇ ਕੁਲਦੀਪ ਸਿੰਘ, ਮੇਜਰ ਸਿੰਘ, ਲਾਲ ਸਿੰਘ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਰਾਜ ਸਿੰਘ, ਦਪਿੰਦਰ ਸਿੰਘ, ਦਰਸ਼ਨਾ ਰਾਣੀ, ਹਰਪ੍ਰੀਤ ਕੌਰ, ਸਕੂਲ ਕਮੇਟੀ ਦੀ ਚੇਅਰਮੈਨ ਬਲਜਿੰਦਰ ਕੌਰ ਤੋਂ ਇਲਾਵਾ ਸਕੂਲ ਸਟਾਫ, ਵਿਦਿਆਰਥੀ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ। ਸੱਤਿਆ ਭਾਰਤੀ ਸਕੂਲ ਸੋਹੀਆਂ ਵਿਖੇ ਸਮਾਗਮ ਚੌਂਕੀਮਾਨ, (ਤੇਜਿੰਦਰ ਸਿੰਘ ਚੱਢਾ) - ਸੱਤਿਆ ਭਾਰਤੀ ਸਕੂਲ ਸੋਹੀਆਂ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਮੁਖੀ ਪਰਵੀਨ ਕੁਮਾਰੀ ਨੇ ਸਭ ਨੂੰ ਸੁਤੰਤਰਤਾ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਸੁਤੰਤਰਤਾ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੁਆਰਾ ਕੀਤੇ ਜਾਂਦੇ ਉਪਰਾਲਿਆਂ ਬਾਰੇ ਦੱਸਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਰੀਜਨਲ ਹੈੱਡ ਪਰਵੀਨ ਚੌਧਰੀ, ਸਰਪੰਚ ਕੁਲਵੰਤ ਸਿੰਘ ਸੋਹੀਆਂ , ਪੰਚ ਭਾਗ ਸਿੰਘ, ਪੰਚ ਦਰਸ਼ਨ ਸਿੰਘ, ਪੰਚ ਰਣਜੀਤ ਸਿੰਘ, ਮਨਦੀਪ ਕੌਰ, ਸ਼ਿਵਤਾਰ ਸਿੰਘ, ਸੁਹੇਲ ਸਿੰਘ ਅਤੇ ਸਮੂਹ ਪੰਚਾਇਤ ਦੁਆਰਾ ਕੀਤੀ ਗਈ।ਇਸ ਤੋਂ ਬਿਨਾਂ ਫ੍ਰੀਡਮ ਫਾਈਟਰ ਗੁਰਦਾਸ ਸਿੰਘ ਦਾ ਭਾਰਤੀ ਏਅਰਟੈੱਲ ਫਾਊਂਡੇਸ਼ਨ ਵਲੋਂ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲ ਵਲੋਂ ਸ਼ਿਵਤਾਰ ਸਿੰਘ ਅਤੇ ਸ਼ਮਸ਼ੇਰ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਰੰਗਾਂਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਪੜ੍ਹਾਈ ਦੇ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਪ੍ਰਸੰਸਾ ਪੱਤਰ ਦਿੱਤੇ ਗਏ। ਇਸ ਤੋਂ ਬਿਨਾਂ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਰੀਜਨਲ ਹੈੱਡ ਪਰਵੀਨ ਚੌਧਰੀ ਨੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਸਮੂਹ ਪੰਚਾਇਤ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਸੁਤੰਤਰਤਾ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪਵਨਦੀਪ ਕੌਰ, ਸਿਮਰਜੀਤ ਕੌਰ, ਸੰਦੀਪ ਕੌਰ, ਸੁਰਿੰਦਰ ਕੌਰ, ਕਰਮਜੀਤ ਕੌਰ, ਨਰਾਇਣ ਸਿੰਘ ਅਤੇ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ। ਜਤਿੰਦਰਾ ਗਰੀਨਫੀਲਡ ਸਕੂਲ ਵਿਖੇ ਸੁਤੰਤਰਤਾ ਦਿਵਸ ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗੁਰੂਸਰ ਸੁਧਾਰ, (ਬਲਵਿੰਦਰ ਸਿੰਘ ਧਾਲੀਵਾਲ) ‘ਜਤਿੰਦਰਾ ਗਰੀਨਫ਼ੀਲਡ ਸਕੂਲ ਗੁਰੂਸਰ ਸੁਧਾਰ ਵਿਖੇ ਦੇਸ਼ ਭਗਤੀ ਦੇ ਜੋਸ਼ ਨਾਲ ਸਕੂਲੀ ਵਿਦਿਆਰਥੀਆਂ ਵਲੋਂ ਆਜ਼ਾਦੀ ਦਾ 80ਵਾਂ ਦਿਹਾੜਾ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਆਜ਼ਾਦੀ ਜਸ਼ਨਾਂ ਦੀ ਸ਼ੁਰੂਆਤ ਸਕੂਲ ਪ੍ਰਧਾਨ ਡਾ: ਐੱਚ.ਐੱਸ.ਧਾਲੀਵਾਲ ਤੇ ਮੈਨੇਜਿੰਗ ਡਾਇਰੈਕਟਰ ਡਾ. ਮਨਪ੍ਰੀਤ ਕੌਰ ਧਾਲੀ ਵਾਲ ਵਲੋਂ ਸਾਂਝੇ ਤੌਰ ’ਤੇ ਦੇਸ਼ ਦਾ ਕੌਮੀ ਤਿਰੰਗਾ ਲਹਿਰਾਉਣ ਨਾਲ ਹੋਈ ਉਪਰੰਤ ਵਿਦਿਆਰਥੀਆਂ ਵਲੋਂ ਰਾਸ਼ਟਰੀ ਗੀਤ ਗਾਇਨ ਕੀਤਾ ਗਿਆ। ਪ੍ਰਧਾਨ ਡਾ. ਐੱਚ.ਐੱਸ.ਧਾਲੀਵਾਲ ਤੇ ਪ੍ਰਿੰ. ਚੰਦਰ ਸ਼ੇਖ਼ਰ ਨੇ ਆਪਣੇ ਸੰਬੋਧਨ ਵਿਚ ਆਜ਼ਾਦੀ ਦਿਵਸ ਦੀ ਮਹੱਤਤਾ ’ਤੇ ਚਾਨਣਾ ਪਾਇਆ ਤੇ ਵਿਦਿਆਰਥੀਆਂ ਨੂੰ ਏਕਤਾ, ਅਨੁਸਾਸ਼ਨ, ਜ਼ਿੰਮੇਵਾਰੀ ਸਮੇਤ ਦੇਸ਼ ਭਗਤੀ ਦੀਆਂ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ। ਬੱਚਿਆਂ ਨੇ ਭਾਰਤ ਦੀ ਭਾਵਨਾ ਨੂੰ ਸੁੰਦਰ ਢੰਗ ਨਾਲ ਪੇਸ਼ ਕਰਦਿਆਂ ਇਕ ਸ਼ਾਨਦਾਰ ਦੇਸ਼ ਭਗਤੀ ਦਾ ਨਾਚ ਪੇਸ਼ ਕੀਤਾ। ਅਰਥਪੂਰਨ ਸਕਿੱਟ, ਰਾਸ਼ਟਰੀ ਏਕਤਾ, ਕੁਰਬਾਨੀ ਅਤੇ ਮਾਤ ਭੂਮੀ ਪ੍ਰਤੀ ਪਿਆਰ ਬਾਰੇ ਵੀ ਪ੍ਰਭਾਵਸ਼ਾਲੀ ਸੰਦੇਸ਼ ਬੱਚਿਆਂ ਵਲੋਂ ਦਿੱਤਾ ਗਿਆ। ਸਕੂਲ ਦੇ ਐੱਨ.ਸੀ.ਸੀ. ਕੈਡਿਟ ਵਲੋਂ ਪੂਰਨ ਅਨੁਸਾਸ਼ਿਤ ਪਰੇਡ ਪੇਸ਼ ਕੀਤੀ ਗਈ ਜੋ ਕਿ ਉਨ੍ਹਾਂ ਦੇ ਰਾਸ਼ਟਰ ਪ੍ਰਤੀ ਸਮਰਪਣ, ਤਾਲਮੇਲ ਤੇ ਸਤਿਕਾਰ ਨੂੰ ਦਰਸਾਉਂਦੀ ਸੀ। ਬੱਚਿਆਂ ਦਾ ਕਰਾਟੇ ਪ੍ਰਦਰਸ਼ਨ ਵੀ ਸਾਰਿਆਂ ਲਈ ਖਿੱਚ ਦਾ ਕੇਂਦਰ ਬਣਿਆ। ਪ੍ਰੀਤ ਨਰਸਿੰਗ ਹੋਮ ਹੰਬੜਾਂ ਵਿਖੇ ਸਮਾਗਮ ਹੰਬੜਾਂ, (ਮੇਜਰ ਹੰਬੜਾਂ)- ਕਸਬਾ ਹੰਬੜਾਂ ਇਲਾਕੇ ਦੇ ਮਰੀਜ਼ਾਂ ਦੀ ਸੇਵਾ ਨੂੰ ਸਮਰਪਿਤ ਪ੍ਰੀਤ ਨਰਸਿੰਗ ਹੋਮ ਵਿਖੇ 80ਵਾਂ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕੌਮੀ ਝੰਡਾ ਲਹਿਰਾਏ ਜਾਣ ਦੀ ਰਸਮ ਆਈ.ਏ.ਐੱਸ ਅਧਿਕਾਰੀ ਤਰਨਜੋਤ ਸਿੰਘ ਦੇ ਸਤਿਕਾਰਯੋਗ ਪਿਤਾ ਉੱਘੇ ਸਮਾਜ ਸੇਵੀ ਡਾ. ਸੰਤੋਂਖ ਸਿੰਘ ਹੀਰਾ ਅਤੇ ਡਾਇਰੈਕਟਰ ਜਗਤਾਰ ਸਿੰਘ ਹੀਰਾ, ਡਾ. ਪ੍ਰਭਜੋਤ ਕੌਰ ਵਲੋਂ ਨਿਭਾਈ ਗਈ। ਡਾ. ਹੀਰਾ ਨੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਅੱਜ ਪ੍ਰਣ ਕਰਨਾ ਚਾਹੀਦਾ ਹੈ ਕਿ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਪੜ੍ਹਾਈ ਅਤੇ ਹੋਰ ਕਿੱਤਾ ਮੁਖੀ ਬਣਾਏ ਜਾਣ ਪਾਸੇ ਧਿਆਨ ਦਿੱਤਾ ਜਾਵੇ ਤਾਂ ਉਹ ਨੌਜਵਾਨ ਸਾਡੇ ਦੇਸ਼ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਂਦੇ ਹੋਏ ਦੇਸ਼ ਨੂੰ ਤਰੱਕੀ ਵੱਲ ਲਿਜਾ ਸਕਣ। ਪ੍ਰੀਤ ਨਰਸਿੰਗ ਹੋਮ ਦੇ ਡਾਇਰੈਕਟਰ ਜਗਤਾਰ ਸਿੰਘ ਹੀਰਾ ਨੇ ਕਿਹਾ ਕਿ ਸਾਨੂੰ ਅੱਜ ਦੇ ਦਿਨ ਇਹ ਜ਼ਰੂਰ ਪ੍ਰਣ ਕਰਨਾਂ ਚਾਹੀਦਾ ਹੈ ਕਿ ਅਸੀਂ ਸਾਡੇ ਆਜ਼ਾਦੀ ਘੁਲਾਟੀਆਂ ਨੂੰ ਹਮੇਸ਼ਾਂ ਯਾਦ ਰੱਖੀਏ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰ੍ਹਦੇ ਹੋਏ ਸਾਨੂੰ ਆਜ਼ਾਦੀ ਲੈ ਕੇ ਦਿੱਤੀ। ਇਸ ਮੌਕੇ ਡਾ. ਪ੍ਰਭਜੋਤ ਕੌਰ, ਕਰਮਜੀਤ ਕੌਰ ਹੀਰਾ, ਡਾ. ਇਕਬਾਲ ਸਿੰਘ ਬਾਸੀਆਂ ,ਡਾ. ਭੁਪਿੰਦਰ ਸਿੰਘ ਕੋਟਲੀ, ਕਰਨ ਸਿੰਘ ਰਾਣਕੇ, ਨਿਰਮਲਜੀਤ ਕੌਰ, ਅੰਜਲੀ ਭਾਰਤੀ, ਹਰਵਿੰਦਰ ਕੌਰ, ਰਮਨਦੀਪ ਕੌਰ ਸਮੇਤ ਹੋਰ ਸਟਾਫ਼ ਵੀ ਮੌਜੂਦ ਰਿਹਾ। ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ ਵਿਖੇ ਸਮਾਗਮ ਚੌਂਕੀਮਾਨ, (ਤੇਜਿੰਦਰ ਸਿੰਘ ਚੱਢਾ) ਸਰਕਾਰੀ ਪ੍ਰਾਇਮਰੀ ਸਕੂਲ ਪੰਡੋਰੀ ਵਿਖੇ 80ਵਾਂ ਸੁਤੰਤਰਤਾ ਦਿਵਸ ਗ੍ਰਾਮ ਪੰਚਾਇਤ ਪੰਡੋਰੀ ਦੀ ਸਰਪੰਚ ਬੀਬੀ ਰਣਜੀਤ ਕੌਰ ਪੰਡੋਰੀ, ਸਾਬਕਾ ਸਰਪੰਚ ਰੁਲਦਾ ਸਿੰਘ ਪੰਡੋਰੀ, ਸਕੂਲ ਮੈਨੇਜਮੈਂਟ ਕਮੇਟੀ, ਸਮੂਹ ਪੰਚਾਇਤ ਮੈਂਬਰ, ਮਾਪੇ,ਅਧਿਆਪਕ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਸਰਪੰਚ ਬੀਬੀ ਰਣਜੀਤ ਕੌਰ ਪੰਡੋਰੀ, ਰੁਲਦਾ ਸਿੰਘ ਸਾਬਕਾ ਸਰਪੰਚ, ਪਰਮਜੀਤ ਸਿੰਘ ਸਿੱਧੂ ਪੰਡੋਰੀ, ਜਤਿੰਦਰ ਸਿੰਘ, ਪ੍ਰਿਤਪਾਲ ਸਿੰਘ ਸਿੱਧੂ, ਪਰਮਿੰਦਰ ਸਿੰਘ ਗਿੱਲ, ਧਰਮਜੀਤ ਸਿੰਘ ਸਿੱਧੂ ਤੇ ਬੂਟਾ ਸਿੰਘ ਪੰਡੋਰੀ ਵਲੋਂ ਕੀਤੀ ਗਈ। ਇਸ ਉਪਰੰਤ ਰਾਸ਼ਟਰ ਗਾਨ ਕੀਤਾ ਗਿਆ ਅਤੇ ਬੱਚਿਆਂ ਵਲੋਂ ਦੇਸ਼ ਭਗਤੀ ਦੀਆਂ ਗੀਤ- ਕਵਿਤਾਵਾਂ ਅਤੇ ਹੋਰ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ। ਸਕੂਲ ਮੁੱਖ ਅਧਿਆਪਕ ਦੀਪਕ ਰਾਏ ਵਲੋਂ ਸਾਰਿਆਂ ਦਾ ਸਵਾਗਤ ਕੀਤਾ ਗਿਆ ਅਤੇ ਆਜ਼ਾਦੀ ਦਿਵਸ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਗਿਆ ਕਿ ਇਸ ਇਤਿਹਾਸਿਕ ਦਿਨ ਮੌਕੇ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਜੰਗ- ਏ- ਆਜ਼ਾਦੀ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦਾਂ ਵਲੋਂ ਦੇਸ਼ ਨੂੰ ਆਜ਼ਾਦ ਕਰਾਉਣ ਉਪਰੰਤ ਬਰਾਬਰਤਾ ਦਾ ਸਮਾਜ ਬਣਾਉਣ ਦੇ ਜੋ ਸੁਪਨੇ ਲਏ ਗਏ ਸੀ ਉਨ੍ਹਾਂ ਨੂੰ ਪੂਰਾ ਕਰਨ ਦੇ ਯਤਨ ਸਾਨੂੰ ਕਰਨੇ ਚਾਹੀਦੇ ਹਨ, ਹਾਲੇ ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਹੋਰ ਹੰਭਲਾ ਮਾਰਨ ਦੀ ਜ਼ਰੂਰਤ ਹੈ। ਗ੍ਰਾਮ ਪੰਚਾਇਤ ਵਲੋਂ ਵਾਟਰ ਕੂਲਰ ਅਤੇ ਵਾਟਰ ਪਿਊਰੀਫਾਇਰ ਪ੍ਰਾਪਤ ਹੋਣ ਤੇ ਧੰਨਵਾਦ ਕੀਤਾ ਗਿਆ । ਹਾਜਰ ਬੱਚਿਆਂ ਲਈ ਲੱਕੀ ਡਰਾਅ ਕੱਢਿਆ ਗਿਆ ਅਤੇ ਨਕਦ ਇਨਾਮ ਵੰਡੇ ਗਏ, ਜਿਸ ਵਿਚ ਅਰਮਾਨ, ਜੈਸਲੀਨ ਅਤੇ ਮਨਕੀਰਤ ਜੇਤੂ ਰਹੇ। ਇਸ ਮੌਕੇ ਪਰਮਿੰਦਰ ਗਿੱਲ ਸੁਧਾਰ ਵੱਲੋਂ ਸਕੂਲ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਮੁੱਖ ਅਧਿਆਪਕ ਅਤੇ ਸਟਾਫ਼ ਦੀ ਸ਼ਲਾਘਾ ਕੀਤੀ ਗਈ । ਸੁੱਖਰਾਮ ਸਿੰਘ ਵਲੋਂ ਆਜ਼ਾਦੀ ਦਿਵਸ ਦੀ ਮਹੱਤਤਾ ਬਾਰੇ ਚਾਨਣ ਪਾਇਆ ਗਿਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਉਪ ਪ੍ਰਧਾਨ ਮੋਹਨ, ਦਰਸ਼ਨ ਸਿੰਘ ਪੰਚ, ਚਰਨਜੀਤ ਰਾਣੀ ਪੰਚ, ਕਰਮਜੀਤ ਸਿੰਘ ਪੰਚ, ਜਸਬੀਰ ਸਿੰਘ, ਸੁਭਾਸ਼ ਬਾਂਸਲ, ਮੈਡਮ ਸਰਬਜੀਤ ਕੌਰ, ਮੈਡਮ ਇੰਦਰਜੀਤ ਕੌਰ, ਮਾ. ਜਗਦੀਪ ਸਿੰਘ ,ਮਨਪ੍ਰੀਤ ਕੌਰ ਮਨਜੀਤ ਕੌਰ, ਰਾਜੀ, ਅਮਰਜੀਤ ਕੌਰ ਅਤੇ ਵੱਡੀ ਗਿਣਤੀ ਵਿੱਚ ਮਾਪੇ ਤੇ ਵਿਦਿਆਰਥੀ ਹਾਜ਼ਰ ਹੋਏ। ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ ਵਿਖੇ ਸੁਤੰਤਰਤਾ ਦਿਵਸ ਮਨਾਇਆ ਜਗਰਾਉ, (ਸ਼ਮਸ਼ੇਰ ਸਿੰਘ ਗਾਲਿਬ) ‘ ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ ਵਿਖੇ 80ਵਾਂ ਸੁਤੰਤਰਤਾ ਦਿਵਸ ਮਨਾਉਂਦਿਆਂ ਕਾਲਜ ਡਾਇਰੈਕਟਰ ਡਾ. ਸੁਮੀਤ ਬਰਾੜ ਰੰਧਾਵਾ ਦੁਆਰਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਵਿਦਿਆਰਥਣਾਂ ਵੱਲੋਂ ਰਾਸ਼ਟਰੀ ਗਾਣ ਦਾ ਉਚਾਰਨ ਕੀਤਾ ਗਿਆ। ਕਾਲਜ ਡਾਇਰੈਕਟਰ ਡਾ. ਸੁਮੀਤ ਬਰਾੜ ਨੇ ਆਪਣੇ ਸੰਬੋਧਨ ਵਿੱਚ ਇਸ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ 15 ਅਗਸਤ 1947 ਨੂੰ ਬ੍ਰਿਟਿਸ਼ ਹਕੂਮਤ ਤੋਂ ਭਾਰਤ ਸੁਤੰਤਰ ਹੋਇਆ। ਭਾਰਤ ਨੂੰ ਆਜ਼ਾਦੀ ਦਿਵਾਉਣ ਲਈ ਆਜ਼ਾਦੀ ਘੁਲਾਟੀਏ ਅਤੇ ਹੋਰ ਬਹੁਤ ਲੋਕਾਂ ਦਾ ਸੰਘਰਸ਼ ਤੇ ਕੁਰਬਾਨੀਆਂ ਸ਼ਾਮਿਲ ਹੈ। ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਦੀਆਂ ਸਿੱਖਿਆਵਾਂ ਤੋਂ ਸੇਧ ਲੈਂਦੇ ਹੋਏ ਸਿੱਖਿਆ, ਮਿਹਨਤ ਅਤੇ ਇਮਾਨਦਾਰੀ ਨਾਲ ਅਸੀਂ ਆਪਣੇ ਦੇਸ਼ ਨੂੰ ਹੋਰ ਅੱਗੇ ਲਿਜਾਵਾਂਗੇ ।ਇਸ ਸੁਤੰਤਰਤਾ ਦਿਵਸ ’ਤੇ ਅਸੀਂ ਆਪਣੇ ਦੇਸ਼ ਨੂੰ ਇੱਕ ਬਿਹਤਰ ਸਥਾਨ ਬਣਾਉਣ ਦਾ ਸੰਕਲਪ ਕਰਦੇ ਹਾਂ ਤੇ ਦੇਸ਼ ਦੀ ਭਲਾਈ ਲਈ ਹਰ ਸੰਭਵ ਯਤਨ ਕਰਾਂਗੇ ਤੇ ਆਪਣੇ ਫਰਜ਼ ਨਿਭਾਵਾਂਗੇ। ਵਿਦਿਆਰਥੀ ਨੈਨਾ ਮਸੀਹ ਬੀ.ਐੱਸ.ਸੀ ਭਾਗ ਤੀਜਾ ਨਾਨ ਮੈਡੀਕਲ ਵੱਲੋਂ ਭਾਸ਼ਣ ਦਿੱਤਾ ਤੇ ਕਿਹਾ ਕਿ ਸ਼ਹੀਦਾ ਦੇ ਸੁਪਨਿਆਂ ਨੂੰ ਸਾਕਾਰ ਕਰੀਏ ਤੇ ਭਾਰਤ ਨੂੰ ਵਿਕਾਸਸ਼ੀਲ ਦੇਸ਼ ਬਣਾਈਏ। ਵਿਦਿਆਰਥਣ ਖੁਸ਼ਪ੍ਰੀਤ ਕੌਰ ਵੱਲੋਂ ਦੇਸ਼ ਭਗਤੀ ਨਾਲ ਸਬੰਧਿਤ ਕਵਿਤਾ ਦਾ ਉਚਾਰਨ ਕੀਤਾ ਗਿਆ। ਕਾਲਜ ਵਿਦਿਆਰਥਨ ਮਨਪ੍ਰੀਤ ਕੌਰ ਦੁਆਰਾ ਦੇਸ਼ ਭਗਤੀ ਨਾਲ ਸੰਬੰਧਿਤ ਗੀਤ ਗਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਮੰਚ ਦਾ ਸੰਚਾਲਨ ਪ੍ਰੋਫੈਸਰ ਚਰਨਜੀਤ ਕੌਰ ਦੁਆਰਾ ਕੀਤਾ ਗਿਆ। ਉਹਨਾਂ ਨੇ ਸੰਬੋਧਨ ਕੀਤਾ ਕਿ 15 ਅਗਸਤ ਸਾਡੇ ਇਤਿਹਾਸ ਦਾ ਉਹ ਸੁਨਹਿਰੀ ਦਿਨ ਹੈ ਜਦੋਂ ਲੰਬੇ ਸੰਘਰਸ਼ ਤੋਂ ਬਾਅਦ ਸਾਡਾ ਦੇਸ਼ ਬਿ੍ਟਿਸ਼ ਹਕੂਮਤ ਤੋਂ ਆਜਾਦ ਹੋਇਆ ਇਹ ਆਜ਼ਾਦੀ ਸਾਨੂੰ ਕਿਸੇ ਤੋਹਫੇਂ ਵਜੋਂ ਨਹੀਂ ਮਿਲੀ, ਸਗੋਂ ਇਸਦੇ ਪਿੱਛੇ ਲੱਖਾਂ ਦੇਸ਼ ਵਾਸੀਆਂ ਦੀਆਂ ਕੁਰਬਾਨੀਆਂ, ਸੰਘਰਸ਼, ਤਿਆਗ ਅਤੇ ਬਹਾਦਰੀ ਦੀ ਇੱਕ ਲੰਮੀ ਗਾਥਾ ਹੈ। ਸ਼ਹੀਦ ਭਗਤ ਸਿੰਘ,ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਮਹਾਤਮਾ ਗਾਂਧੀ, ਸੁਭਾਸ਼ ਚੰਦਰ ਬੋਸ, ਵੱਲਭ ਭਾਈ ਪਟੇਲ ਅਤੇ ਅਣਗਿਣਤ ਹੋਰ ਆਜ਼ਾਦੀ ਘੁਲਾਟੀਆਂ ਨੇ ਭਾਰਤੀ ਦੀ ਆਜ਼ਾਦੀ ਲਈ ਯੋਗਦਾਨ ਪਾਇਆ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਤੇ ਨਾਨ ਟੀਚਿੰਗ ਸਟਾਫ਼ ਹਾਜ਼ਰ ਸੀ। ਪੁਲਿਸ ਪਬਲਿਕ ਸਕੂਲ ਭਰੋਵਾਲ ਕਲਾਂ ਵਿਖੇ ਸਮਾਗਮ ਭੂੰਦੜੀ, (ਕੁਲਦੀਪ ਸਿੰਘ ਮਾਨ)- ਪੁਲਿਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਰੋਵਾਲ ਕਲਾਂ ਵਿਖੇ ਦੇਸ਼ ਦੀ ਆਜ਼ਾਦੀ ਨੂੰ ਸਮਰਪਿਤ ਸੁਤੰਤਰਤਾ ਦਿਵਸ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਦਵਿੰਦਰ ਕੌਰ ਤੱਤਲਾ ਦੀ ਰਹਿਨੁਮਾਈ ਹੇਠ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ, ਉਪਰੰਤ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਰਾਸ਼ਟਰੀ ਗੀਤ ਪੇਸ਼ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੇ ਹਾਊਸ ਵਾਈਜ਼ ਭਾਸ਼ਣ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕਰਕੇ ਸਮਾਗਮ ਨੂੰ ਹੋਰ ਵੀ ਜੋਸ਼ੀਲਾ ਬਣਾ ਦਿੱਤਾ। ਇਸ ਤੋਂ ਇਲਾਵਾ ਕੁਇਜ਼ ਮੁਕਾਬਲਾ ਵੀ ਕਰਵਾਇਆ ਗਿਆ। ਵਿਦਿਆਰਥੀਆਂ ਨੇਆਪਣੇਭਾਸ਼ਣਾਂ ਰਾਹੀਂ ਦੇਸ਼ ਦੀ ਆਜ਼ਾਦੀ ਦੇ ਮਹੱਤਵ ਅਤੇ ਦੇਸ਼ ਪ੍ਰਤੀ ਆਪਣੇ ਫਰਜ਼ਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ਸਕੂਲ ਟਰੱਸਟ ਦੇ ਚੇਅਰਮੈਨ ਡਾ: ਡੀ.ਆਰ. ਭੱਟੀ, ਆਈ.ਪੀ.ਐੱਸ., ਸਾਬਕਾ ਡੀ.ਜੀ.ਪੀ. ਪੰਜਾਬ, ਬਾਬਾ ਪਰਮਜੀਤ ਸਿੰਘ (ਗੱਦੀਨਸ਼ੀਨ ਡੇਰਾ ਬਾਬਾ ਭਾਗ ਸਿੰਘ ਜੀ) ਅਤੇ ਮੇਜਰ ਸਿੰਘ ਚੀਮਾ, ਸਾਬਕਾ ਚੇਅਰਮੈਨ ਬਲਾਕ ਸੰਮਤੀ ਤੇ ਟਰੱਸਟੀ ਨੇ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਮੂਹ ਸਟਾਫ਼ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਦਵਿੰਦਰ ਕੌਰ ਤੱਤਲਾ ਨੇ ਕਿਹਾ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਦੇਸ਼ ਭਗਤਾਂ ਦੇ ਕੁਰਬਾਨੀ ਭਰੇ ਇਤਿਹਾਸ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਸੁਤੰਤਰਤਾ ਦਿਵਸ ਸਿਰਫ਼ ਇੱਕ ਜਸ਼ਨ ਨਹੀਂ, ਸਗੋਂ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਨਾਇਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਦਿਨ ਵੀ ਹੈ। ਇਸ ਮੌਕੇ ਜਗਦੀਪ ਸਿੰਘ, ਅਮਨਦੀਪ ਸਿੰਘ, ਮਨਪ੍ਰੀਤ ਸਿੰਘ, ਰੁਪਿੰਦਰ ਕੌਰ, ਸਰਬਜੀਤ ਕੌਰ, ਸੁਖਦੀਪ ਕੌਰ, ਸੁਖਬੀਰ ਕੌਰ, ਗੁਰਪ੍ਰੀਤ ਕੌਰ, ਕਿਰਨਜੀਤ ਕੌਰ, ਦਿਲਪ੍ਰੀਤ ਕੌਰ, ਨਵਪ੍ਰੀਤ ਕੌਰ, ਪ੍ਰਭਜੋਤ ਕੌਰ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਮਾਡਲ ਟਾਊਨ ਦੀ ਦੁਕਾਨ ’ਚੋਂ ਮੋਬਾਈਲ ਤੇ ਪਿੰਡ ਨੂਰਖੇੜੀਆਂ ’ਚੋਂ ਗਹਿਣੇ ਚੋਰੀ ਅਗਲੀ ਖ਼ਬਰ ਜਗਰਾਉਂ ਵਿਖੇ ਤਹਿਸੀਲ ਪੱਧਰ ’ਤੇ ਮਨਾਇਆ ਗਿਆ ਆਜ਼ਾਦੀ ਦਾ 80ਵਾਂ ਦਿਹਾੜਾ
Ad Position 24