ਗੁੱਜਰਵਾਲ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਰਵਾਨਾ ਹੋਈ
ਜੋਧਾਂ, 16 ਅਗਸਤ (ਗੁਰਵਿੰਦਰ ਸਿੰਘ ਹੈਪੀ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਰਧਾਲੂਆਂ ਨੂੰ ਧਾਰਮਿਕ ਅਸਥਾਨਾਂ ਦੀ ਕਰਵਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਗੁੱਜਰਵਾਲ ਤੋਂ ਰਣਜੀਤ ਸਿੰਘ ਕਾਕਾ ਗਰੇਵਾਲ ਕੋਆਰਡੀਨੇਟਰ ਬੁੱਧੀਜੀਵੀ ਵਰਗ ਹਲਕਾ ਦਾਖਾ ਦੀ ਅਗਵਾਈ ਹੇਠ ਬੱਸ ਰਵਾਨਾ ਕੀਤੀ ਗਈ। ਇਸ ਮੌਕੇ ਰਣਜੀਤ ਸਿੰਘ ਕਾਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਹੈ ਜਿਸ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ।
ਜੋਧਾਂ, 16 ਅਗਸਤ (ਗੁਰਵਿੰਦਰ ਸਿੰਘ ਹੈਪੀ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ਰਧਾਲੂਆਂ ਨੂੰ ਧਾਰਮਿਕ ਅਸਥਾਨਾਂ ਦੀ ਕਰਵਾਈ ਜਾ ਰਹੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਗੁੱਜਰਵਾਲ ਤੋਂ ਰਣਜੀਤ ਸਿੰਘ ਕਾਕਾ ਗਰੇਵਾਲ ਕੋਆਰਡੀਨੇਟਰ ਬੁੱਧੀਜੀਵੀ ਵਰਗ ਹਲਕਾ ਦਾਖਾ ਦੀ ਅਗਵਾਈ ਹੇਠ ਬੱਸ ਰਵਾਨਾ ਕੀਤੀ ਗਈ। ਇਸ ਮੌਕੇ ਰਣਜੀਤ ਸਿੰਘ ਕਾਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਹੈ ਜਿਸ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ। ਹਲਕਾ ਦਾਖਾ ’ਚ ਇੰਚਾਰਜ ਡਾ. ਕੇ.ਐੱਨ.ਐੱਸ ਕੰਗ ਦੀ ਅਗਵਾਈ ਹੇਠ ਸਰਬਪੱਖੀ ਵਿਕਾਸ ਵੀ ਹਰ ਪਿੰਡ ਵਿੱਚ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੀ ਇਹ ਦੂਜੀ ਬੱਸ ਰਵਾਨਾ ਕੀਤੀ ਗਈ ਹੈ, ਇਕ ਬੱਸ ਪਹਿਲਾਂ ਵੀ ਜਾ ਚੁੱਕੀ ਹੈ। ਇਸ ਬੱਸ ਵਿੱਚ ਪਿੰਡ ਗੁੱਜਰਵਾਲ ਦੇ 44 ਸ਼ਰਧਾਲੂਆਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਰਾਮ ਤੀਰਥ ਅਤੇ ਦੁਰਗਿਆਨਾ ਮੰਦਰ ਦੇ ਦਰਸ਼ਨ ਕਰਵਾਏ ਜਾਣਗੇ। ਇਸ ਮੌਕੇ ਰਣਜੀਤ ਸਿੰਘ, ਬਲਜੀਤ ਸਿੰਘ ਬੀਤਾ ਗਰੇਵਾਲ, ਗੁਰਮੀਤ ਕੌਰ ਗਰੇਵਾਲ, ਸ਼ਰਨਜੀਤ ਕੌਰ, ਸਤਪਾਲ ਕੌਰ ਪੰਚ, ਜਸਵਿੰਦਰ ਕੌਰ, ਰਾਜਾ ਸਿੰਘ, ਡਾ. ਪ੍ਰਿਤਪਾਲ ਸਿੰਘ, ਪਰਮਿੰਦਰ ਸਿੰਘ, ਜਿੰਦਰ ਸਿੰਘ ਸਾਬਕਾ ਪੰਚ, ਸਿਮਰਜੀਤ ਸਿੰਘ ਹਲਵਾਰਾ, ਹਰਮਨਦੀਪ ਸਿੰਘ ਬੋਪਾਰਾਏ, ਕੁਲਜੀਤ ਕੌਰ ਲੀਹਾਂ, ਮਾਹੀ ਦਾਖਾ, ਮਿੰਟੂ ਪਮਾਲ, ਜਸਕਰਨ ਦਾਖਾ, ਪਰਮਜੀਤ ਸਿੰਘ ਪੰਮਾ ਆਦਿ ਹਾਜ਼ਰ ਸਨ।