18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਭਜਨ ਕੀਰਤਨ ਨਾਲ ਮਨੁੱਖੀ ਮਨ ਸ਼ਾਂਤ ਹੋ ਕੇ ਧਾਰਮਿਕ ਪੱਖੋਂ ਮਜ਼ਬੂਤ ਹੁੰਦਾ ਹੈ- ਵਿਧਾਇਕ ਹਾਕਮ ਸਿੰਘ * ਬੜੂੰਦੀ ’ਚ ਨਗਰ ਨਿਵਾਸੀਆਂ ਵਲੋਂ ਭਗਵਤੀ ਜਾਗਰਣ ਕਰਵਾਇਆ

ਲੋਹਟਬੱਦੀ, 17 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਬੜੂੰਦੀ ਵਿਖੇ ਮਾਤਾ ਨੈਣਾ ਦੇਵੀ ਜਾਗਰਣ ਕਮੇਟੀ ਵਲੋਂ ਗ੍ਰਾਮ ਪੰਚਾਇਤ, ਨਗਰ ਨਿਵਾਸੀ ਅਤੇ ਐੱਨ. ਆਰ.

Ad Position 21
No active advertisement
ਅਜੀਤ ਡੈਸਕ 18-08-2026
ਲੋਹਟਬੱਦੀ, 17 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)-ਪਿੰਡ ਬੜੂੰਦੀ ਵਿਖੇ ਮਾਤਾ ਨੈਣਾ ਦੇਵੀ ਜਾਗਰਣ ਕਮੇਟੀ ਵਲੋਂ ਗ੍ਰਾਮ ਪੰਚਾਇਤ, ਨਗਰ ਨਿਵਾਸੀ ਅਤੇ ਐੱਨ.ਆਰ.ਆਈ ਦੇ ਸਹਿਯੋਗ ਨਾਲ ਸਾਲਾਨਾ ਜਗਰਾਤਾ (ਜਾਗਰਣ) ਕਰਵਾਇਆ ਗਿਆ। ਮਹਾਂਮਾਈ ਦੇ ਸਜਾਏ ਦਰਬਾਰ ’ਚ ਪ੍ਰਬੰਧਕਾਂ ਵਲੋਂ ਸਾਂਝੇ ਤੌਰ ’ਤੇ ਜੋਤੀ ਪ੍ਰਚੰਡ ਕੀਤੀ ਗਈ। ਇਸ ਮੌਕੇ ਹਲਕਾ ਰਾਏਕੋਟ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਾਤਾ ਦੇ ਜਗਰਾਤਿਆਂ ਨੂੰ ਪੰਜਾਬ ਹੀ ਨਹੀਂ ਸਗੋਂ ਉੱਤਰੀ ਭਾਰਤ ਦੇ ਕੋਨੇ-ਕੋਨੇ ’ਚ ਬਹੁਤ ਮਹੱਤਵਰਪੂਰਨ ਅਤੇ ਪਵਿੱਤਰ ਰਸਮ ਮੰਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਤਾ ਦੇ ਭਗਤਾਂ/ਗਾਇਕਾਂ ਵਲੋਂ ਰਾਤ ਭਰ ਜਾਗ ਕੇ ਮਾਤਾ ਨੈਣਾ ਦੇਵੀ ਜੀ, ਮਾਤਾ ਦੁਰਗਾ ਜੀ, ਮਾਤਾ ਜਵਾਲਾ ਜੀ, ਮਾਤਾ ਚਿੰਤਪੁਰਨੀ ਦੀਆਂ ਖੁਸੀਆਂ ਲੈਣ ਲਈ ਕੀਤੀ ਜਾਂਦੀ ਪੂਜਾ ਅਤੇ ਭਜ਼ਨ-ਕੀਰਤਨ ਨਾਲ ਮਨੁੱਖੀ ਮਨ ਸ਼ਾਂਤ ਹੋ ਕੇ ਧਾਰਮਿਕ ਪੱਖ ਤੋਂ ਮਜ਼ਬੂਤ ਹੁੰਦਾ ਹੈ। ਪੰਡਾਲ ਦੇ ਪੁਜਾਰੀਆਂ ਵਲੋਂ ਉਚਾਰੇ ਜਾਣ ਵਾਲੇ ਪਵਿੱਤਰ ਮੰਤਰਾਂ ਨਾਲ ਘਰਾਂ ’ਚ ਸੁੱਖ ਸ਼ਾਂਤੀ ਵਾਲਾ ਮਾਹੌਲ ਬਣ ਕੇ ਵਾਤਾਵਰਣ ਸ਼ੁੱਧ ਹੁੰਦਾ ਹੈ। ਠੇਕੇਦਾਰ ਹਾਕਮ ਸਿੰਘ ਨੇ ਕਿਹਾ ਕਿ ਸਾਨੂੰ ਆਪਸੀ ਭਾਈਚਾਰਾ, ਪਰਿਵਾਰਿਕ ਰਿਸਤੇ ਮਜ਼ਬੂਤ ਰੱਖਣ ਲਈ ਧਾਰਮਿਕ ਸਮਾਗਮਾਂ ਦਾ ਹਿੱਸਾ ਬਣਨਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਸਮਾਗਮ ਸਾਡੀ ਪੁਰਾਣੀ ਸੰਸਕ੍ਰਿਤੀ ਨੂੰ ਜਿਉਂਦਾ ਰੱਖਦੇ ਹਨ ਜਿਸ ਨਾਲ ਭੇਟਾਂ ਅਤੇ ਆਰਤੀਆਂ ਰਾਹੀਂ ਰਵਾਇਤੀ ਸੰਗੀਤ ਨੂੰ ਹੁਲਾਰਾ ਮਿਲਦਾ ਹੈ। ਇਸ ਮੌਕੇ ਜਾਗਰਣ ਕਮੇਟੀ ’ਚ ਪਰਮੋਦ ਸਿੰਘ ਬਾਟਾ ਪੰਚ, ਹਰਮੇਲ ਸਿੰਘ, ਗਗਨਦੀਪ ਸਿੰਘ, ਸੁਰਿੰਦਰਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਬੌਬੀ ਸਿੰਘ, ਕਾਲਾ ਸਿੰਘ ਨੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਇਸ ਦੇ ਨਾਲ ਹੀ ਜਸਪਾਲ ਬਿੱਟੂ ਜੈਨ, ਗੁਰਜੀਤ ਸਿੰਘ ਗਿੱਲ, ਈਸ਼ੂ ਪਾਸ਼ੀ, ਜੀਤਾ ਰਾਏਕੋਟ, ਅਮਨਦੀਪ ਸਿੰਘ ਮਾਂਗਟ, ਸਰਪੰਚ ਜਸਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਹੈਪੀ ਬੜੂੂੰਦੀ ਮੈਂਬਰ ਵਪਾਰ ਕਮਿਸ਼ਨ, ਕਰਮ ਸਿੰਘ ਸੇਖੋਂ ਦਾ ਸਨਮਾਨ ਕੀਤਾ ਗਿਆ। ਗਾਇਕ ਚੰਨੀ ਚੱਕ ਵਾਲਾ, ਰਮਨਦੀਪ ਬਾਵਾ, ਲੱਖੀ ਢੱਟ, ਗੁਰਪ੍ਰੀਤ ਵਿੱਕੀ ਅਤੇ ਜਸਪ੍ਰੀਤ ਜੱਸੀ ਨੇ ਸਾਰੀ ਰਾਤ ਮਾਤਾ ਦੀਆਂ ਭੇਟਾਂ, ਸਬਦਾਂ ਦਾ ਗੁਣਗਾਨ ਕੀਤਾ। ਬਾਵਾ ਆਰਟ ਵਲੋਂ ਸੁੰਦਰ ਝਾਕੀਆਂ ਸਜਾਈਆਂ ਗਈ। ਜਗਰਾਤੇ ਦੀ ਸਮਾਪਤੀ ਦੌਰਾਨ ਤਾਰਾ ਰਾਣੀ ਦੀ ਕਥਾ ਸਰਵਣ ਕਰਵਾਈ ਗਈ। ਇਸ ਮੌਕੇ ਬਸੰਤ ਸਿੰਘ ਖ਼ਾਲਸਾ ਭੱਟੀ, ਜਗਰੂਪ ਸਿੰਘ ਭੱਟੀ, ਜਗਦੀਸ਼ ਸਿੰਘ ਬੈਂਕ ਵਾਲੇ, ਰੇਸ਼ਮ ਸਿੰਘ ਪੰਨੂ, ਜਗਤਾਰ ਸਿੰਘ ਬੁਰਸਾ, ਜਸਪਾਲ ਸਿੰਘ ਪਾਲੀ, ਰਿੰਪੀ ਸਿੰਘ, ਬੀਬੀ ਵਿੱਦਿਆ ਕੌਰ ਸਾਬਕਾ ਸਰਪੰਚ, ਚਰਨਜੀਤ ਕੌਰ ਪ੍ਰਧਾਨ, ਹਰਜੀਤ ਕੌਰ, ਜਗਤਾਰ ਸਿੰਘ ਨੰਬਰਦਾਰ, ਬਹਾਦਰ ਸਿੰਘ ਸਾਬਕਾ ਪੰਚ, ਜਗਦੀਪ ਸਿੰਘ, ਗੁਰਮੇਲ ਸਿੰਘ, ਹਰਪਾਲ ਸਿੰਘ, ਦਰਬਾਰਾ ਸਿੰਘ, ਬਿੰਦਰ ਸਿੰਘ ਮਿਸਤਰੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਚੀਮਾ ਨੇ ਪ੍ਰਿੰਸੀਪਲ ਡਾ: ਕਨਿਕਾ ਸਚਦੇਵਾ ਨੂੰ ਪੰਜਾਬ ਸਰਕਾਰ ਦੇ ਜ਼ਿਲ੍ਹਾ ਪੱਧਰੀ ਐਵਾਰਡ ਨਾਲ ਕੀਤਾ ਸਨਮਾ... ਅਗਲੀ ਖ਼ਬਰ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਰਾਏਕੋਟ ਵਲੋਂ ਆਜ਼ਾਦੀ ਦਿਹਾੜੇ ’ਤੇ ਪੁਸਤਕਾਂ ਅਤੇ ਬੂਟਿਆਂ ਦਾ ਲੰਗਰ ਲਗਾਇਆ
Ad Position 24