ਪਿੰਡ ਬੱਦੋਵਾਲ ਵਿਖੇ ਮੁਟਿਆਰਾਂ ਰਲ਼ ਕੇ ਤੀਆਂ ਤੀਜ ਪ੍ਰੋਗਰਾਮ ਕਰਵਾਇਆ
ਮੁੱਲਾਂਪੁਰ ਦਾਖਾ, 17 ਅਗਸਤ (ਨਿਰਮਲ ਸਿੰਘ ਧਾਲੀਵਾਲ)- ਅਲੋਪ ਹੋ ਰਹੇ ਪੰਜਾਬੀ ਵਿਰਸੇ ਨੂੰ ਜੀਵਿਤ ਰੱਖਣ ਲਈ ਪਿੰਡ ਬੱਦੋਵਾਲ ’ਚ ਮੁਟਿਆਰਾਂ-ਮਹਿਲਾਵਾਂ ਵਲੋਂ ਸਾਂਝਾ ਯਤਨ ਕਰਦਿਆਂ ਤੀਆਂ ਤੀਜ ਮੇਲਾ ਕਰਵਾਇਆ ਗਿਆ। ਤੀਆਂ ਦੇ ਪਿੜ ’ਚ ਸਜ-ਫਬ ਕੇ ਪੁੱਜੀਆਂ ਮੁਟਿਆਰਾਂ ਵਲੋਂ ਪੰਜਾਬੀ ਪਹਿਰਾਵੇ ਨਾਲ ਪਰਾਂਦੀ, ਪੰਜਾਬੀ ਜੁੱਤੀ, ਸੱਗੀ ਫੁੱਲ ਲਟਕਾਅ ਕੇ ਬੋਲੀ ਮਾਰੀ ‘ਸਈਓ ਮੋਰ ਬੋਲੇ ਤੇ ਚਕੋਰ ਬੋਲੇ ਮੈਂ ਸਮਝੀ ਮੇਰਾ ਢੋਲ ਬੋਲੇ’।
ਮੁੱਲਾਂਪੁਰ ਦਾਖਾ, 17 ਅਗਸਤ (ਨਿਰਮਲ ਸਿੰਘ ਧਾਲੀਵਾਲ)- ਅਲੋਪ ਹੋ ਰਹੇ ਪੰਜਾਬੀ ਵਿਰਸੇ ਨੂੰ ਜੀਵਿਤ ਰੱਖਣ ਲਈ ਪਿੰਡ ਬੱਦੋਵਾਲ ’ਚ ਮੁਟਿਆਰਾਂ-ਮਹਿਲਾਵਾਂ ਵਲੋਂ ਸਾਂਝਾ ਯਤਨ ਕਰਦਿਆਂ ਤੀਆਂ ਤੀਜ ਮੇਲਾ ਕਰਵਾਇਆ ਗਿਆ। ਤੀਆਂ ਦੇ ਪਿੜ ’ਚ ਸਜ-ਫਬ ਕੇ ਪੁੱਜੀਆਂ ਮੁਟਿਆਰਾਂ ਵਲੋਂ ਪੰਜਾਬੀ ਪਹਿਰਾਵੇ ਨਾਲ ਪਰਾਂਦੀ, ਪੰਜਾਬੀ ਜੁੱਤੀ, ਸੱਗੀ ਫੁੱਲ ਲਟਕਾਅ ਕੇ ਬੋਲੀ ਮਾਰੀ ‘ਸਈਓ ਮੋਰ ਬੋਲੇ ਤੇ ਚਕੋਰ ਬੋਲੇ ਮੈਂ ਸਮਝੀ ਮੇਰਾ ਢੋਲ ਬੋਲੇ’। ਵਡੇਰੀ ਉਮਰ ਦੀਆਂ ਕਈ ਬੀਬੀਆਂ ਵਲੋਂ ਪੰਜਾਬੀ ਸਾਹਿਤ ਵਿਚ ਚੰਬੇ-ਮਰੂਏ ਦੇ ਫੁੱਲ, ਫਲਾਹੀ, ਖੰਜੂਰ ਨਾਲ ਜੁੜੀਆਂ ਲੋਕ ਬੋਲੀਆਂ ਬਾਰੇ ਦੱਸਦਿਆਂ ਬੋਲੀ ਪਾਈ ‘ਅੰਬ ਕੋਲ ਇਮਲੀ, ਨੀ ਜੰਡ ਕੋਲ ਟਾਹਲੀ, ਅਕਲ ਬਿਨਾਂ ਰੰਗ ਗੋਰਾ ਜਾਵੇ ਖਾਲੀ’। ਲੰਮਾ ਸਮਾਂ ਤੀਆਂ ਦੇ ਮੇਲੇ ਦਾ ਅਨੰਦ ਮਾਣਦਿਆਂ ਮਹਿਲਾ ਸਰਪੰਚ ਬੱਦੋਵਾਲ ਜਸਮੀਤ ਕੌਰ ਗਰੇਵਾਲ ਕਿਹਾ ਕਿ ਸਦੀਆਂ ਪੁਰਾਣਾ ਤੀਆਂ ਦਾ ਤਿਉਹਾਰ ਲੜਕੀਆਂ-ਮਹਿਲਾਵਾਂ ਦੇ ਮਨ ਪ੍ਰਚਾਵੇ ਦਾ ਚੰਗਾ ਸਾਧਨ ਸੀ, ਜੋ ਕੰਪਿਊਟਰੀ ਯੁੱਗ ’ਚ ਅਲੋਪ ਹੋਣ ਲੱਗ ਪਿਆ। ਉਨ੍ਹਾਂ ਕਿਹਾ ਕਿ ਮਨ ਪ੍ਰਚਾਵੇ ਦਾ ਜ਼ਰੀਆ ਤੀਆਂ ਦੇ ਨਾਲ-ਨਾਲ ਔਰਤਾਂ ਨੂੰ ਆਪਣੇ ਪਰਿਵਾਰਾਂ ਨਾਲ ਰਲ਼ ਕੇ ਹਰਿਆਵਲ ਤਹਿਤ ਬੂਟੇ ਲਗਾਉਣ ਲਈ ਵੀ ਅੱਗੇ ਆਉਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਸਾਡੇ ਕੰਮਾਂ ਅਤੇ ਵਸੇਬੇ ਦੀਆਂ ਲੋੜਾਂ ਰੁੱਖਾਂ ਤੋਂ ਹੀ ਪੂਰੀਆਂ ਹੁੰਦੀਆਂ ਹਨ। ਪਿੰਡ ਬੱਦੋਵਾਲ ਵਿਖੇ ਦਿਨ ਭਰ ਤੀਆਂ ਦੇ ਪਿੜ ਵਿਚ ਚੰਗੀ ਰੌਣਕ ਸਮੇਂ ਪੰਚ ਸਰਬਜੀਤ ਕੌਰ, ਜਸਪਿੰਦਰ ਕੌਰ ਪੰਚ, ਜਸਪ੍ਰੀਤ ਕੌਰ ਪੰਚ, ਰੁਪਿੰਦਰ ਪਾਲ ਕੌਰ ਪੰਚ, ਰਾਜਪ੍ਰੀਤ ਕੌਰ ਪੰਚ, ਹਰਨੂਰ ਗਰੇਵਾਲ ਕੈਨੇਡਾ, ਸੁਮਨਜੀਤ ਕੌਰ ਬਲਾਲਾ, ਨਰਿੰਦਰ ਕੌਰ, ਹਰਦੀਪ ਕੌਰ, ਲਵਪ੍ਰੀਤ ਕੌਰ, ਮਨਦੀਪ ਕੌਰ, ਕਰਮਜੀਤ ਕੌਰ, ਹਰਪਾਲ ਕੌਰ, ਜਗਦੀਪ ਕੌਰ, ਬਲਵੀਰ ਕੌਰ, ਪਰਮਿੰਦਰ ਕੌਰ. ਦਲਜੀਤ ਕੌਰ, ਅਮਰਜੀਤ ਕੌਰ, ਹੋਰ ਮੁਟਿਆਰਾਂ-ਮਹਿਲਾਵਾਂ ਮੌਜੂਦ ਸਨ।