ਸੰਗਰਾਂਦ ਦਿਹਾੜੇ ਮੌਕੇ ਬਰਸੀ ਸਮਾਗਮਾਂ ਦੀ ਰੂਪ ਰੇਖਾ ਉਲੀਕੀ
ਲੋਹਟਬੱਦੀ, 17 ਅਗਸਤ (ਡਾਂਗੋਂ)- ਨਿਰਮਲੇ ਸੰਪਰਦਾਇ (ਸ੍ਰੀ ਮੁਕਤਸਰ ਸਾਹਿਬ) ਨਾਲ ਸੰਬੰਧਿਤ ਸੱਚਖੰਡ ਵਾਸੀ ਸੰਤ ਬਾਬਾ ਧਿਆਨ ਸਿੰਘ ਲੋਹਟਬੱਦੀ ਵਾਲਿਆਂ ਦੇ ਅਸਥਾਨ ਗੁਰਦੁਆਰਾ ਬਾਬਾ ਬੁੱਢਾ ਸਰ ਸਾਹਿਬ ਲੋਹਟਬੱਦੀ ਵਿਖੇ ਅੱਜ ਭਾਦਰੋਂ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ। ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਨੇ ਕਥਾ ਕੀਰਤਨ ਦੁਆਰਾ ਸੰਬੋਧਨ ਕਰਦਿਆਂ ਕਿਹਾ ਕਿ ਕਲਯੁੱਗ ਦੀ ਹਨ੍ਹੇਰੀ ’ਚ ਮਨੁੱਖਾ ਜੀਵ ਮਨ ਦੀ ਇਛਾਵਾਂ ਪੂਰੀਆਂ ਨਾ ਹੋਣ ਕਾਰਨ ਭਟਕ ਰਿਹਾ ਹੈ, ਜਦਕਿ ਦੁਨਿਆਵੀ ਵਸਤਾਂ ਮਨੁੱਖਾ ਪ੍ਰਾਣੀ ਦਰਗਾਹੀ ਲਾਭ ਨਹੀਂ ਦੇ ਸਕਦੀਆਂ ਸੋ ਮਨ ਦੀ ਸ਼ਾਂਤੀ ਲਈ ਸ਼ਬਦ ਗੁਰੂ ਨੂੰ ਆਪਣੇ ਜੀਵਨ ਦਾ ਅਸਲ ਮਨੋਰਥ ਮੰਨਣ ਦੀ ਲੋੜ ਹੈ।
ਲੋਹਟਬੱਦੀ, 17 ਅਗਸਤ (ਡਾਂਗੋਂ)- ਨਿਰਮਲੇ ਸੰਪਰਦਾਇ (ਸ੍ਰੀ ਮੁਕਤਸਰ ਸਾਹਿਬ) ਨਾਲ ਸੰਬੰਧਿਤ ਸੱਚਖੰਡ ਵਾਸੀ ਸੰਤ ਬਾਬਾ ਧਿਆਨ ਸਿੰਘ ਲੋਹਟਬੱਦੀ ਵਾਲਿਆਂ ਦੇ ਅਸਥਾਨ ਗੁਰਦੁਆਰਾ ਬਾਬਾ ਬੁੱਢਾ ਸਰ ਸਾਹਿਬ ਲੋਹਟਬੱਦੀ ਵਿਖੇ ਅੱਜ ਭਾਦਰੋਂ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ। ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਨੇ ਕਥਾ ਕੀਰਤਨ ਦੁਆਰਾ ਸੰਬੋਧਨ ਕਰਦਿਆਂ ਕਿਹਾ ਕਿ ਕਲਯੁੱਗ ਦੀ ਹਨ੍ਹੇਰੀ ’ਚ ਮਨੁੱਖਾ ਜੀਵ ਮਨ ਦੀ ਇਛਾਵਾਂ ਪੂਰੀਆਂ ਨਾ ਹੋਣ ਕਾਰਨ ਭਟਕ ਰਿਹਾ ਹੈ, ਜਦਕਿ ਦੁਨਿਆਵੀ ਵਸਤਾਂ ਮਨੁੱਖਾ ਪ੍ਰਾਣੀ ਦਰਗਾਹੀ ਲਾਭ ਨਹੀਂ ਦੇ ਸਕਦੀਆਂ ਸੋ ਮਨ ਦੀ ਸ਼ਾਂਤੀ ਲਈ ਸ਼ਬਦ ਗੁਰੂ ਨੂੰ ਆਪਣੇ ਜੀਵਨ ਦਾ ਅਸਲ ਮਨੋਰਥ ਮੰਨਣ ਦੀ ਲੋੜ ਹੈ। ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਦੱਸਿਆ ਕਿ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਦਮ ਉਪਰਾਲੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮ ਅਨੁਸਾਰ 23 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਆਰੰਭ ‘ਮੀਰੀ ਪੀਰੀ ਖ਼ਾਲਸਾ ਮਾਰਚ’ 2 5 ਅਗਸਤ ਦੀ ਰਾਤ ਨੂੰ ਗੁਰੁਦੁਆਰਾ ਸ੍ਰੀ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਰੁਕੇਗਾ। ਇਸ ਖ਼ਾਲਸਾ ਮਾਰਚ ਦਾ ਲੋਹਟਬੱਦੀ ਪੁੱਜਣ ’ਤੇ ਗੁਰਦੁਆਰਾ ਬਾਬਾ ਬੁੱਢਾ ਸਰ ਸਾਹਿਬ ਲੋਹਟਬੱਦੀ ਦੀਆਂ ਸਮੁੱਚੀਆਂ ਸੰਗਤਾਂ ਵਲੋਂ ਸਤਿਕਾਰ ਕੀਤਾ ਜਾਵੇਗਾ। ਦੂਜੇ ਪਾਸੇ ਉਨ੍ਹਾਂ ਸਤੰਬਰ-2026 ਮਹੀਨੇ 21ਵੀਂ ਸਦੀ ਦੇ ਤਪੱਸ਼ਵੀ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ, ਸੰਤ ਬਾਬਾ ਧਿਆਨ ਸਿੰਘ ਲੋਹਟਬੱਦੀ ਵਾਲੇ, ਸੰਤ ਬਾਬਾ ਮਾਨ ਸਿੰਘ, ਸੰਤ ਬਾਬਾ ਦਲੀਪ ਸਿੰਘ ਗਊਆਂ ਵਾਲੇ, ਸੰਤ ਬਾਬਾ ਬਲਵੰਤ ਸਿੰਘ ਸਿਹੌੜਾ ਸਾਹਿਬ ਵਾਲਿਆਂ ਦੀ ਨਿੱਘੀ ਮਿੱਠੀ ਯਾਦ ’ਚ ਹੋਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਵੀ ਸੰਗਤਾਂ ਨਾਲ ਸਾਂਝੀ ਕੀਤੀ। ਸਮਾਗਮ ਦੌਰਾਨ ਨਿਹੰਗ ਸਿੰਘ ਜਰਨੈਲ ਸਿੰਘ ਤਰਨਾ ਦਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਗੀ ਭਰਪੂਰ ਸਿੰਘ, ਰਾਗੀ ਦਰਬਾਰਾ ਸਿੰਘ, ਗ੍ਰੰਥੀ ਅਵਤਾਰ ਸਿੰਘ, ਭਾਈ ਗੁਰਲੀਨ ਸਿੰਘ, ਸਾਬਕਾ ਸਰਪੰਚ ਚੌਧਰੀ ਲਖਵੀਰ ਸਿੰਘ, ਜਸਪਾਲ ਸਿੰਘ, ਬਾਵਾ, ਅਮਰਿੰਦਰ ਸਿੰਘ ਦਿਓਲ, ਗਮਦੂਰ ਸਿੰਘ, ਗੁਰਮੇਲ ਸਿੰਘ ਭੈਣੀ ਦਰੇੜਾ, ਜਸਵੀਰ ਸਿੰਘ , ਨਾਇਬ ਸਿੰਘ ਰਾਮਪੁਰ, ਜਗਜੀਤ ਸਿੰਘ ਭੱਟੀ ਐਕਸ਼ੀਅਨ, ਬੀਬੀ ਕੁਲਵਿੰਦਰ ਕੌਰ ਸਾਬਕਾ ਸਰਪੰਚ ਅਕਾਲਗੜ੍ਹ, ਗੁਰਜੀਤ ਸਿੰਘ ਅਕਾਲਗੜ੍ਹ, ਕੇਵਲ ਸਿੰਘ ਫੌਜੀ, ਠੇਕੇਦਾਰ ਇਕਬਾਲ ਸਿੰਘ ਪਾਲ ਆਦਿ ਹਾਜ਼ਰ ਸਨ।