ਸੱਤਿਆ ਭਾਰਤੀ ਸਕੂਲ ਹੰਬੜਾਂ ’ਚ ਵਣ ਮਹਾਉਤਸਵ ਮਨਾਇਆ
* ਐੱਸ.ਐੱਚ.ਓ. ਕਾਹਲੋਂ ਨੇ ਬੂਟਾ ਲਗਾਕੇ ਹਰਿਆਵਲ ਲਹਿਰ ਦਾ ਕੀਤਾ ਆਗਾਜ਼
ਹੰਬੜਾਂ, 17 ਅਗਸਤ (ਮੇਜਰ ਹੰਬੜਾਂ)-ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਹੰਬੜਾਂ ’ਚ ਪ੍ਰਿੰਸੀਪਲ ਜਸ਼ਮਨਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠ ਵਣਮਹਾਂਉਤਸਵ ਮਨਾਇਆ ਗਿਆ, ਜਿਸ ਵਿੱਚ ਪੁਲਿਸ ਥਾਣਾ ਲਾਡੋਵਾਲ ਦੇ ਐੱਸ. ਐੱਚ.
ਹੰਬੜਾਂ, 17 ਅਗਸਤ (ਮੇਜਰ ਹੰਬੜਾਂ)-ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਹੰਬੜਾਂ ’ਚ ਪ੍ਰਿੰਸੀਪਲ ਜਸ਼ਮਨਦੀਪ ਸਿੰਘ ਗਰੇਵਾਲ ਦੀ ਅਗਵਾਈ ਹੇਠ ਵਣਮਹਾਂਉਤਸਵ ਮਨਾਇਆ ਗਿਆ, ਜਿਸ ਵਿੱਚ ਪੁਲਿਸ ਥਾਣਾ ਲਾਡੋਵਾਲ ਦੇ ਐੱਸ.ਐੱਚ.ਓ. ਸੁਖਵਿੰਦਰ ਸਿੰਘ ਕਾਹਲੋਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰਿੰਸੀਪਲ ਤੇ ਪਿੰਡ ਦੇ ਪਤਵੰਤਿਆਂ ਸਮੇਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਐੱਸ.ਐੱਚ.ਓ. ਕਹਾਲੋਂ ਦੇ ਸਕੂਲ ਪੁੱਜਣ ’ਤੇ ਸਵਾਗਤ ਕੀਤਾ ਗਿਆ। ਸਕੂਲ ਦੇ ਵਿਹੜੇ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਪੁਲਿਸ ਇੰਸਪੈਕਟਰ ਸੁਖਵਿੰਦਰ ਸਿੰਘ ਕਾਹਲੋਂ, ਚੌਂਕੀ ਇੰਚਾਰਜ ਪ੍ਰਿਤਪਾਲ ਸਿੰਘ ਵੱਲੋਂ ਗਰਾਊਂਡ ’ਚ ਹਰਿਆਵਲ ਲਹਿਰ ਤਹਿਤ ਪੌਦਾ ਲਗਾਕੇ ਵਣਮਹਾਂਉਤਸਵ ਮਨਾਏ ਜਾਣ ਦਾ ਅਗਾਜ਼ ਕੀਤਾ। ਐੱਸ.ਐੱਚ.ਓ ਕਾਹਲੋਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਘਰ ਅੰਦਰ 2 ਪੌਦੇ ਜ਼ਰੂਰ ਲਗਾਉਣ ਕਿਉਂਕਿ ਇਹ ਰੁੱਖ ਸਾਨੂੰ ਬਿਮਾਰੀਆਂ ਤੋਂ ਬਚਾਉਣ ਦੇ ਨਾਲ ਗਰਮੀ ਤੋਂ ਵੀ ਬਚਾਉਂਦੇ ਹਨ ਤੇ ਸਾਡੀ ਸਿਹਤ ਨੂੰ ਤੰਦਰੁਸਤ ਰੱਖਦੇ ਹਨ। ਇਸ ਮੌਕੇ ਪ੍ਰਿੰਸੀਪਲ ਜਸ਼ਨਦੀਪ ਸਿੰਘ ਗਰੇਵਾਲ, ਸਰਪ੍ਰਸਤ ਤੇਜਾ ਸਿੰਘ ਗਿੱਲ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਮਨਜੀਤ ਸਿੰਘ ਭੈਰੋਮੁੰਨਾਂ, ਭੁਪਿੰਦਰ ਸਿੰਘ ਮਠਾੜੂ ਆਸਟ੍ਰੇਲੀਆ, ਪ੍ਰਧਾਨ ਜਸਵੀਰ ਸਿੰਘ ਰਾਣਾ ਤੇ ਸਕੂਲ ਪ੍ਰਬੰਧਕਾਂ ਵੱਲੋਂ ਐੱਸ.ਐੱਚ.ਓ ਸੁਖਵਿੰਦਰ ਸਿੰਘ ਕਾਹਲੋਂ ਅਤੇ ਚੌਂਕੀ ਇੰਚਾਰਜ ਪ੍ਰਿਤਪਾਲ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉੱਘੇ ਸਮਾਜ ਸੇਵੀ ਮੇਜਰ ਸਿੰਘ ਚੀਮਾ, ਕੁਲਵੰਤ ਸਿੰਘ ਬਾਠ, ਪ੍ਰਧਾਨ ਗੁਰਪ੍ਰੀਤ ਸਿੰਘ ਪੀਤਾ, ਦਵਿੰਦਰ ਸਿੰਘ ਸਿੱਧੂ, ਹਰਪਿੰਦਰ ਕੌਰ, ਪ੍ਰੀਤੀ ਪਾਇਲ, ਰਮਨਦੀਪ ਕੌਰ, ਆਸ਼ਾ ਦੇਵੀ, ਅਵਨਿੰਦਰ ਕੌਰ, ਰੁਪਿੰਦਰ ਕੌਰ ਪੁੜੈਣ, ਗੁਰਲੀਨ ਕੌਰ, ਕੁਲਜਿੰਦਰ ਕੌਰ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਲਵਪ੍ਰੀਤ ਕੌਰ, ਸਿਮਰਨਜੀਤ ਕੌਰ, ਥਾਣੇਦਾਰ ਜਸਵਿੰਦਰ ਸਿੰਘ ਬਾਣੀਏਵਾਲ ਆਦਿ ਹਾਜ਼ਰ ਸਨ।