ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਨਾਲ ਜੋੜੇ ਜਾਣਾ ਜ਼ਰੂਰੀ-ਸਰਪ੍ਰਸਤ ਤੇਜਾ ਸਿੰਘ ਗਿੱਲ
ਰਾਏਕੋਟ , 20 ਅਗਸਤ ( ਸੁਸ਼ੀਲ )- ਰਾਏਕੋਟ ਵਿੱਚੋਂ ਲੰਘਦੇ ਰਾਜ ਮਾਰਗਾਂ ’ ਤੇ ਇਨ੍ਹੀਂ ਦਿਨੀਂ ਓਵਰਲੋਡ ਮਿੱਟੀ ਨਾਲ ਭਰੇ ਟਿੱਪਰ ਬੇਖੌਫ਼ ਦੌੜਦੇ ਨਜ਼ਰ ਆ ਰਹੇ ਹਨ । ਇੰਨ੍ਹਾਂ ਟਿੱਪਰਾਂ ਵਿੱਚੋਂ ਸੜਕ ’ ਤੇ ਡਿੱਗਣ ਵਾਲੀ ਮਿੱਟੀ ਹਾਦਸਿਆਂ ਦਾ ਕਾਰਨ ਬਣ ਰਹੀ ਹੈ ।
ਰਾਏਕੋਟ , 20 ਅਗਸਤ ( ਸੁਸ਼ੀਲ )- ਰਾਏਕੋਟ ਵਿੱਚੋਂ ਲੰਘਦੇ ਰਾਜ ਮਾਰਗਾਂ ’ ਤੇ ਇਨ੍ਹੀਂ ਦਿਨੀਂ ਓਵਰਲੋਡ ਮਿੱਟੀ ਨਾਲ ਭਰੇ ਟਿੱਪਰ ਬੇਖੌਫ਼ ਦੌੜਦੇ ਨਜ਼ਰ ਆ ਰਹੇ ਹਨ । ਇੰਨ੍ਹਾਂ ਟਿੱਪਰਾਂ ਵਿੱਚੋਂ ਸੜਕ ’ ਤੇ ਡਿੱਗਣ ਵਾਲੀ ਮਿੱਟੀ ਹਾਦਸਿਆਂ ਦਾ ਕਾਰਨ ਬਣ ਰਹੀ ਹੈ । ਅੱਜ ਸਵੇਰੇ ਰਾਏਕੋਟ ਨਾਲ ਲੱਗਦੇ ਪਿੰਡ ਗੋਂਦਵਾਲ ਅਤੇ ਨੂਰਪੁਰ ਵਿਚਕਾਰ ਇੱਕ ਓਵਰਲੋਡ ਟਿੱਪਰ ’ ਚੋੋਂ ਉੱਡਦੀ ਮਿੱਟੀ ਸੜਕ ’ ਤੇ ਜਾ ਰਹੇ ਦੋਪਹੀਆ ਵਾਹਨ ਚਾਲਕ ਦੀਆਂ ਅੱਖਾਂ ਵਿੱਚ ਵੀ ਚਲੀ ਗਈ । ਗਨੀਮਤ ਰਹੀ ਕਿ ਦੋਪਹੀਆ ਵਾਹਨ ਚਾਲਕ ਕਿਸੇ ਗੰਭੀਰ ਸੱਟ ਤੋਂ ਬਚ ਗਿਆ । ਇਲਾਕਾ ਨਿਵਾਸੀਆਂ ਅਨੁਸਾਰ ਰਾਜਮਾਰਗ ’ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਆਏ ਦਿਨ ਦੇਖਣ ਨੂੰ ਮਿਲ ਰਹੀਆਂ ਹਨ । ਦਰਅਸਲ ਇਹ ਓਵਰਲੋਡ ਮਿੱਟੀ ਦੇ ਭਰੇ ਟਿੱਪਰ ਰਾਏਕੋਟ ਨੇੜਿਓਂ ਲੰਘਣ ਵਾਲੇ ਐਕਸਪ੍ਰੈਸ ਵੇਅ ਦੀ ਉਸਾਰੀ ਲਈ ਮਿੱਟੀ ਪਹੁੰਚਾਉਣ ਦਾ ਕੰਮ ਕਰਦੇ ਹਨ ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਇਹ ਓਵਰਲੋਡ ਟਿੱਪਰ ਇੰਨ੍ਹਾਂ ਸੜਕਾਂ ਵਿੱਚੋਂ ਆਵਾਜਾਈ ਨਿਯਮਾਂ ਦੀ ਧੱਜੀਆਂ ਉਡਾਉਂਦੇ ਹੋਏ ਲੰਘਦੇ ਹਨ , ਢੱਕੇ ਨਾ ਹੋਣ ਕਾਰਨ ਇੰਨ੍ਹਾਂ ਟਿੱਪਰਾਂ ਵਿੱਚ ਉੱਡਣ ਵਾਲੀ ਮਿੱਟੀ ਹਾਦਸਿਆਂ ਦਾ ਕਾਰਣ ਬਣ ਰਹੀ ਹੈ । ਪ੍ਰੰਤੂ ਟਿੱਪਰ ਚਾਲਕ ਕਥਿਤ ਤੌਰ ’ ਤੇ ਨਿਯਮਾਂ ਦੀ ਅਣਦੇਖੀ ਕਰ ਰਹੇ ਹਨ । ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਓਵਰਲੋਡ ਟਿੱਪਰਾਂ ’ ਤੇ ਸਖ਼ਤੀ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਮਿੱਟੀ ਢੱਕ ਕੇ ਲਿਜਾਣ ਦੀ ਹਦਾਇਤ ਕੀਤੀ ਜਾਵੇ ਤਾਂ ਜੋ ਸੜਕਾਂ ’ ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ ।