22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਖ਼ਾਲਸਾ ਸਕੂਲ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਸੇਵਾਦਾਰ ਰਾਜੀਵ ਲਵਲੀ ਨੇ ਬੱਚਿਆਂ ਨੂੰ ਪੜ੍ਹਨ ਸਮੱਗਰੀ ਮੁਹੱਈਆ ਕਰਵਾਈ

ਜਗਰਾਉਂ, 22 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਅਕਾਲੀ ਦਲ ਵਾਰਿਸ ਪੰਜਾਬ ਦੇ ਜਗਰਾਉਂ ਤੋਂ ਸੇਵਾਦਾਰ ਰਾਜੀਵ ਲਵਲੀ ਨੇ ਆਪਣੇ ਪੁੱਤਰ ਵੈਦਾਂਤ ਦੇ ਜਨਮ ਦਿਨ ਦੀ ਖੁਸ਼ੀ ਵਿਚ ਐੱਸ. ਬੀ.

Ad Position 21
No active advertisement
ਅਜੀਤ ਡੈਸਕ 23-08-2026
ਜਗਰਾਉਂ, 22 ਅਗਸਤ (ਸ਼ਮਸ਼ੇਰ ਸਿੰਘ ਗਾਲਿਬ)-ਅਕਾਲੀ ਦਲ ਵਾਰਿਸ ਪੰਜਾਬ ਦੇ ਜਗਰਾਉਂ ਤੋਂ ਸੇਵਾਦਾਰ ਰਾਜੀਵ ਲਵਲੀ ਨੇ ਆਪਣੇ ਪੁੱਤਰ ਵੈਦਾਂਤ ਦੇ ਜਨਮ ਦਿਨ ਦੀ ਖੁਸ਼ੀ ਵਿਚ ਐੱਸ.ਬੀ.ਬੀ.ਐੱਸ. ਲਾਹੌਰ ਖ਼ਾਲਸਾ ਸਕੂਲ ਵਿਖੇ ਸਕੂਲੀ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਜ਼ਰੂਰੀ ਕਿਤਾਬਾਂ ਅਤੇ ਪੈੱਨ ਵੰਡੇ। ਇਸ ਮੌਕੇ ਸਕੂਲ ਦੇ ਪ੍ਰਧਾਨ ਐਡਵੋਕੇਟ ਸੰਤੋਖ ਸਿੰਘ ਦਿਉਲ ਨੇ ਰਾਜੀਵ ਲਵਲੀ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਦੇ ਖ਼ੁਸ਼ੀ ਦੇ ਦਿਨਾਂ ਨੂੰ ਲੋੜਵੰਦ ਬੱਚਿਆਂ ਦੀ ਮਦਦ ਕਰਕੇ ਮਨਾਉਣਾ ਸਮਾਜ ਲਈ ਇੱਕ ਬਹੁਤ ਹੀ ਦਿਸ਼ਾ-ਦੇਣ ਵਾਲੀ ਪਹਿਲ ਹੈ। ਇਸ ਮੌਕੇ ਰਾਜੀਵ ਲਵਲੀ ਨੇ ਕਿਹਾ ਕਿ ਬੱਚਿਆਂ ਦੇ ਭਵਿੱਖ ਨੂੰ ਉੱਜਵਲ ਅਤੇ ਸੁਨਹਿਰੀ ਬਣਾਉਣ ਲਈ ਵਿੱਦਿਆ ਤੋਂ ਵੱਡਾ ਕੋਈ ਅਨਮੋਲ ਤੋਹਫ਼ਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਪਰਿਵਾਰ ਦੇ ਸ਼ੁਭ ਅਵਸਰ ਅਜਿਹੇ ਸਮਾਜ ਭਲਾਈ ਦੇ ਕਾਰਜਾਂ ਲਈ ਸਮਰਪਿਤ ਕਰਨੇ ਚਾਹੀਦੇ ਹਨ। ਇਸ ਮੌਕੇ ਮੇਰਾ ਪੁੱਤਰ ਵੈਦਾਂਤ ਵੀ ਬੱਚਿਆਂ ਦੇ ਰੂਬਰੂ ਹੋਇਆ ਤੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਪ੍ਰਤਾਪ ਸਿੰਘ, ਜਗਦੀਸ਼ ਸ਼ਰਮਾ ਸਰਪੰਚ ਗਾਲਿਬ, ਧਰੁਵ ਗਾਬਾ, ਮਨਜੀਤ, ਅਵਤਾਰ ਸਿੰਘ ਲੱਡੂ ਅਤੇ ਸਕੂਲ ਦਾ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਾਮਦਾਸ ਕਾਲਜ ਹਲਵਾਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸਫ਼ਾਈ ਨਾ ਹੋਣ ਕਾਰਨ ਕਲਾਲ ਬੂਟੀ ਅਤੇ ਸਰਕੰਢਿਆਂ ਨੇ ਘੇਰਿਆ ਸੇਮਨਾਲਾ
Ad Position 24