23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਅੱਜ ਭੋਗ ’ਤੇ ਵਿਸ਼ੇਸ਼- ਗੁਰਜੀਤ ਕੌਰ ਸੇਖੋਂ (ਦਾਖਾ)

ਮੁੱਲਾਂਪੁਰ ਦਾਖਾ- ਨਿਮਰਤਾ ਨਾਲ ਭਰਪੂਰ ਗੁਰਜੀਤ ਕੌਰ ਸੇਖੋਂ ਦਾ ਜਨਮ ਮੁੱਲਾਂਪੁਰ ਨੇੜਲੇ ਪਿੰਡ ਪੰਡੋਰੀ (ਲੁਧਿ:) ਵਿਖੇ ਡਾ: ਹਰਚਰਨ ਸਿੰਘ ਟਿਵਾਣਾ ਦੇ ਗ੍ਰਹਿ ਮਾਤਾ ਮਨਜੀਤ ਕੌਰ ਦੀ ਕੁੱਖੋਂ ਹੋਇਆ। ਤਿੰਨ ਭਰਾਵਾਂ ਦੀ ਭੈਣ ਗੁਰਜੀਤ ਕੌਰ ਵਲੋਂ ਸਕੂਲ ਸਿੱਖਿਆ ਉਪਰੰਤ ਉਚੇਰੀ ਪੜ੍ਹਾਈ ਸਿੱਧਵਾਂ ਕਾਲਜ ਫਾਰ ਵੋਮੈਨ ਤੋਂ ਲੈਣ ਉਪਰੰਤ ਘਰੇਲੂ ਕੰਮਾਂ, ਕਿੱਤਾ ਮੁਖੀ ’ਚ ਰੁਚੀ ਵਧਾਈ।

Ad Position 21
No active advertisement
ਅਜੀਤ ਡੈਸਕ 23-08-2026
ਮੁੱਲਾਂਪੁਰ ਦਾਖਾ- ਨਿਮਰਤਾ ਨਾਲ ਭਰਪੂਰ ਗੁਰਜੀਤ ਕੌਰ ਸੇਖੋਂ ਦਾ ਜਨਮ ਮੁੱਲਾਂਪੁਰ ਨੇੜਲੇ ਪਿੰਡ ਪੰਡੋਰੀ (ਲੁਧਿ:) ਵਿਖੇ ਡਾ: ਹਰਚਰਨ ਸਿੰਘ ਟਿਵਾਣਾ ਦੇ ਗ੍ਰਹਿ ਮਾਤਾ ਮਨਜੀਤ ਕੌਰ ਦੀ ਕੁੱਖੋਂ ਹੋਇਆ। ਤਿੰਨ ਭਰਾਵਾਂ ਦੀ ਭੈਣ ਗੁਰਜੀਤ ਕੌਰ ਵਲੋਂ ਸਕੂਲ ਸਿੱਖਿਆ ਉਪਰੰਤ ਉਚੇਰੀ ਪੜ੍ਹਾਈ ਸਿੱਧਵਾਂ ਕਾਲਜ ਫਾਰ ਵੋਮੈਨ ਤੋਂ ਲੈਣ ਉਪਰੰਤ ਘਰੇਲੂ ਕੰਮਾਂ, ਕਿੱਤਾ ਮੁਖੀ ’ਚ ਰੁਚੀ ਵਧਾਈ। ਪਿੰਡ ਦਾਖਾ ਵਸਨੀਕ ਮੱਲ੍ਹੇਵਾਲਾ ਪਰਿਵਾਰ ਵਿਚ ਧਨਵੰਤ ਸਿੰਘ ਸੇਖੋਂ ਨਾਲ ਵਿਆਹ ਉਪਰੰਤ ਗੁਰਜੀਤ ਕੌਰ ਆਪਣੇ ਸੇਖੋਂ ਪਰਿਵਾਰ ਦੇ ਉਤਮ ਖੇਤੀ ਧੰਦੇ ਨੂੰ ਹੋਰ ਉਤਸ਼ਾਹਿਤ ਕੀਤਾ। ਆਪ ਨੇ ਆਪਣੇ ਦੋਵਾਂ ਸਪੁੱਤਰਾਂ ਕਰਨਵੀਰ ਸਿੰਘ ਸੇਖੋਂ, ਮਨਵੀਰ ਸਿੰਘ ਸੇਖੋਂ, ਧੀ ਅਮਨਦੀਪ ਕੌਰ ਦਾ ਖੁਸ਼ਨਮਾ ਮਹੌਲ ਵਿਚ ਵਧੀਆ ਪਾਲਣ-ਪੋਸ਼ਣ ’ਤੇ ਤਾਲੀਮ ’ਚ ਮੋਹਰੀ ਬਣਾ ਕੇ ਤਿੰਨਾਂ ਨੂੰ ਸਮੇਂ ਦਾ ਹਾਣੀ ਬਣਾਇਆ ਗਿਆ। ਆਪਣੇ ਵੱਡੇ ਸਪੁੱਤਰ ਕਰਨਵੀਰ ਸਿੰਘ ਸੇਖੋਂ ਨੂੰ ਫਾਰਮਿੰਗ ’ਚ ਅੱਗੇ ਵਧਾ ਕੇ ਰਾਜਨੀਤੀ ਵੱਲ ਪ੍ਰੇਰਿਤ ਕਰਨਾ ਵੀ ਗੁਰਜੀਤ ਕੌਰ ਦੀ ਹੀ ਸੋਚ ਰਹੀ ਜੋ ਨਗਰ ਕੌਂਸਲ ਮੁੱਲਾਂਪੁਰ ਦਾਖਾ ਦਾ ਉੱਪ ਪ੍ਰਧਾਨ ਵੀ ਰਿਹਾ। ਗੁਰਜੀਤ ਕੌਰ ਆਪਣੇ ਛੋਟੇ ਸਪੁੱਤਰ ਮਨਵੀਰ ਸਿੰਘ ਨੂੰ ਅੰਤਰਰਾਸ਼ਟਰੀ ਪੱਧਰ ਦੀ ਤਾਲੀਮ ਲਈ ਵਿਦੇਸ਼ ਭੇਜਿਆ ਗਿਆ। ਗੁਰਜੀਤ ਕੌਰ ਦਾ ਅਕਾਲ ਚਲਾਣਾ ਸੇਖੋਂ, ਟਿਵਾਣਾ, ਸੋਹੀ, ਧਾਲੀਵਾਲ, ਗਰੇਵਾਲ ਪਰਿਾਵਰਾਂ ਲਈ ਅਸਹਿ ਹੈ। ਕਾਲਜ ਰੋਡ ਦਾਖਾ (ਲੁਧਿ:) ਸੇਖੋਂ ਨਿਵਾਸ ਵਿਖੇ ਗੁਰਜੀਤ ਕੌਰ ਨਮਿੱਤ ਸ਼੍ਰੀ ਸਹਿਜ ਪਾਠ ਦੇ ਭੋਗ ਅੱਜ ਐਤਵਾਰ, 23 ਅਗਸਤ ਅੰਮ੍ਰਿਤ ਵੇਲੇ ਪੈਣ ਉਪਰੰਤ 12 ਤੋਂ 1:30 ਵਜੇ ਤੱਕ ਕੀਰਤਨ, ਅੰਤਿਮ ਅਰਦਾਸ ਅਤੇ ਸ਼ਰਧਾਜ਼ਲੀ ਸਮਾਰੋਹ ਹੋਵੇਗਾ। - ਨਿਰਮਲ ਸਿੰਘ ਧਾਲੀਵਾਲ
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਡਕੌਂਦਾ ਜਥੇਬੰਦੀ ਦੀ ਸਲੇਮਪੁਰ ’ਚ ਮੀਟਿੰਗ ਹੋਈ ਅਗਲੀ ਖ਼ਬਰ ਸ਼੍ਰੋ.ਅ.ਦਲ ਸਰਕਲ ਬੱਸੀਆਂ ਦੇ ਪ੍ਰਧਾਨ ਬਲਵਿੰਦਰ ਸਿੰਘ ਸੱਤੋਵਾਲ ਦਾ ਹਲਕਾ ਇੰਚਾਰਜ ਸੰਧੂ ਨੇ ਹਾਲ-ਚਾਲ ਜਾਣਿਆ
Ad Position 24