28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਟੂਸਾ ’ਚ ਭਾਕਿਯੂ ਸਿੱਧੂਪੁਰ ਤੇ ਕਿਸਾਨਾਂ ਨੇ ਤੋੜੀ ਫਾਈਨਾਂਸ ਕੰਪਨੀ ਵਲੋਂ ਲਗਾਈ ਸਰਕਾਰੀ ਸੀਲ-ਪਰਿਵਾਰ ਨੂੰ ਮੁੜ ਘਰ ’ਚ ਵਸਾਇਆ

ਗੁਰੂਸਰ ਸੁਧਾਰ, 28 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਪਿੰਡ ਟੂਸਾ ਵਿਖੇ ਕਰਜ਼ੇ ਦੀ ਵਸੂਲੀ ਨੂੰ ਲੈ ਕੇ ਚੱਲ ਰਿਹਾ ਮਾਮਲਾ ਅੱਜ ਉਸ ਸਮੇਂ ਨਵਾਂ ਮੋੜ ਲੈ ਗਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੈਂਕੜੇ ਕਾਰਕੁਨਾਂ ਨੇ ਕਿਸਾਨ ਪਿਆਰਾ ਸਿੰਘ ਦੇ ਮਕਾਨ ’ਤੇ ਨਿੱਜੀ ਫਾਈਨਾਂਸ ਕੰਪਨੀ ਵਲੋਂ ਪੁਲਿਸ ਦੀ ਸਹਾਇਤਾ ਨਾਲ ਘਰ ਦੇ ਮੁੱਖ ਗੇਟ ’ਤੇ ਲਗਾਈ ਸਰਕਾਰੀ ਸੀਲ ਤੋੜ ਦਿੱਤੀ ਤੇ ਨਾਅਰੇਬਾਜ਼ੀ ਕਰਦਿਆਂ ਪਿਆਰਾ ਸਿੰਘ ਦੇ ਪਰਿਵਾਰ ਨੂੰ ਮੁੜ ਘਰ ਅੰਦਰ ਦਾਖ਼ਲ ਕਰਵਾ ਦਿੱਤਾ। ਇਸ ਕਾਰਵਾਈ ਨੂੰ ਅੰਜ਼ਾਮ ਦੇਣ ਉਪਰੰਤ ਕਿਸਾਨ ਜਥੇਬੰਦੀ ਸਿੱਧੂਪੁਰ ਦੇ ਵਰਕਰ ਤੇ ਆਗੂ ਉਕਤ ਮਕਾਨ ਦੇ ਆਲੇ-ਦੁਆਲੇ ਸੁਰੱਖਿਆ ਦੇ ਪੱਖ ਤੋਂ ਧਰਨੇ ਵਾਂਗ ਬੈਠ ਗਏ।

Ad Position 21
No active advertisement
ਅਜੀਤ ਡੈਸਕ 29-08-2026
ਗੁਰੂਸਰ ਸੁਧਾਰ, 28 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਪਿੰਡ ਟੂਸਾ ਵਿਖੇ ਕਰਜ਼ੇ ਦੀ ਵਸੂਲੀ ਨੂੰ ਲੈ ਕੇ ਚੱਲ ਰਿਹਾ ਮਾਮਲਾ ਅੱਜ ਉਸ ਸਮੇਂ ਨਵਾਂ ਮੋੜ ਲੈ ਗਿਆ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੈਂਕੜੇ ਕਾਰਕੁਨਾਂ ਨੇ ਕਿਸਾਨ ਪਿਆਰਾ ਸਿੰਘ ਦੇ ਮਕਾਨ ’ਤੇ ਨਿੱਜੀ ਫਾਈਨਾਂਸ ਕੰਪਨੀ ਵਲੋਂ ਪੁਲਿਸ ਦੀ ਸਹਾਇਤਾ ਨਾਲ ਘਰ ਦੇ ਮੁੱਖ ਗੇਟ ’ਤੇ ਲਗਾਈ ਸਰਕਾਰੀ ਸੀਲ ਤੋੜ ਦਿੱਤੀ ਤੇ ਨਾਅਰੇਬਾਜ਼ੀ ਕਰਦਿਆਂ ਪਿਆਰਾ ਸਿੰਘ ਦੇ ਪਰਿਵਾਰ ਨੂੰ ਮੁੜ ਘਰ ਅੰਦਰ ਦਾਖ਼ਲ ਕਰਵਾ ਦਿੱਤਾ। ਇਸ ਕਾਰਵਾਈ ਨੂੰ ਅੰਜ਼ਾਮ ਦੇਣ ਉਪਰੰਤ ਕਿਸਾਨ ਜਥੇਬੰਦੀ ਸਿੱਧੂਪੁਰ ਦੇ ਵਰਕਰ ਤੇ ਆਗੂ ਉਕਤ ਮਕਾਨ ਦੇ ਆਲੇ-ਦੁਆਲੇ ਸੁਰੱਖਿਆ ਦੇ ਪੱਖ ਤੋਂ ਧਰਨੇ ਵਾਂਗ ਬੈਠ ਗਏ। ਜ਼ਿਕਰਯੋਗ ਹੈ ਕਿ ਲੰਘੇ ਮੰਗਲਵਾਰ ਨੂੰ ਨਿੱਜੀ ਫਾਈਨਾਂਸ ਕੰਪਨੀ ਵਲੋਂ ਅਦਾਲਤੀ ਹੁਕਮਾਂ ਤਹਿਤ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਭਾਰੀ ਸੁਰੱਖਿਆ ਹੇਠ ਪਿਆਰਾ ਸਿੰਘ ਦਾ ਮਕਾਨ ਖ਼ਾਲੀ ਕਰਵਾ ਕੇ ਪਰਿਵਾਰ ਨੂੰ ਬਾਹਰ ਕੱਢਣ ਉਪਰੰਤ ਘਰ ਨੂੰ ਸਰਕਾਰੀ ਸੀਲ ਲਗਾ ਕੇ ਕਬਜ਼ਾ ਲੈ ਲਿਆ ਸੀ ਤੇ ਇਸ ਕਾਰਵਾਈ ਤੋਂ ਬਾਅਦ ਕਿਸਾਨ ਜਥੇਬੰਦੀ ਵਲੋਂ ਪਰਿਵਾਰ ਨੂੰ ਮੁੜ ਘਰ ਦਾ ਕਬਜ਼ਾ ਦਿਵਾਉਣ ਦਾ ਐਲਾਨ ਕੀਤਾ ਗਿਆ ਸੀ। ਅੱਜ ਸਵੇਰ ਤੋਂ ਹੀ ਪਿੰਡ ਟੂਸਾ ਵਿਖੇ ਕਿਸਾਨ ਜਥੇਬੰਦੀ ਦੇ ਕਾਰਕੁੰਨਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਤੇ ਦੁਪਹਿਰ ਕਰੀਬ ਸਾਢੇ 12 ਵਜੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸ਼ਪਿੰਦਰ ਸਿੰਘ ਬੱਗਾ, ਬਲਾਕ ਪ੍ਰਧਾਨ ਅਮਰੀਕ ਸਿੰਘ ਹਲਵਾਰਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਜਥੇਬੰਦੀ ਦੇ ਆਗੂ, ਵਰਕਰ ਤੇ ਕਿਸਾਨ ਪਿਆਰਾ ਸਿੰਘ ਦੇ ਮਕਾਨ ਦੇ ਬਾਹਰ ਪਹੁੰਚੇ ਅਤੇ ਜਥੇਬੰਦੀ ਦੇ ਹੱਕ ਵਿਚ ਨਾਅਰੇਬਾਜ਼ੀ ਦੌਰਾਨ ਮਕਾਨ ’ਤੇ ਲੱਗੀ ਸਰਕਾਰੀ ਸੀਲ ਤੋੜ ਕੇ ਹਰ ਤਰ੍ਹਾਂ ਦੇ ਕਰਜ਼ਾਈ ਕਿਸਾਨਾਂ ਦੇ ਹੱਕ ਵਿਚ ਹਮੇਸ਼ਾ ਡਟ ਕੇ ਖੜ੍ਹਨ ਦਾ ਐਲਾਨ ਕੀਤਾ। ਇਸ ਮੌਕੇ ਕਿਸਾਨਾਂ ਤੇ ਜਥੇਬੰਦੀ ਵਲੋਂ ਮਕਾਨ ਦੇ ਇਕ ਪਾਸੇ ਬੀਤੇ ਦਿਨਾਂ ਤੋਂ ਬੰਨ੍ਹੇ ਦੁਧਾਰੂ ਪਸ਼ੂਆਂ ਲਈ ਚਾਰੇ ਅਤੇ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਭਾਕਿਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸ਼ਪਿੰਦਰ ਸਿੰਘ ਬੱਗਾ ਅਤੇ ਬਲਾਕ ਪ੍ਰਧਾਨ ਅਮਰੀਕ ਸਿੰਘ ਹਲਵਾਰਾ ਨੇ ਕਿਹਾ ਕਿ ਕਿਸਾਨ ਜਥੇਬੰਦੀ ਪਿਆਰਾ ਸਿੰਘ ਦੇ ਪਰਿਵਾਰ ਨੂੰ ਕਿਸੇ ਵੀ ਕੀਮਤ ‘ਤੇ ਵੀ ਬੇਘਰ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ ਮਕਾਨ ਨੂੰ ਮੁੜ ਸੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਥੇਬੰਦੀ ਵਲੋਂ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮੁੱਲਾਂਪੁਰ ਦਾਖਾ ਅੰਬੇਡਕਰ ਭਵਨ ’ਚ ਪ੍ਰਬੁੱਧ ਭਾਰਤ ਫਾਊਂਡੇਸ਼ਨ ਵਲੋਂ ਪ੍ਰੀਖਿਆ ਕੱਲ੍ਹ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਸਮਾਗਮ ਅੱਜ
Ad Position 24