ਮੁੱਲਾਂਪੁਰ ਦਾਖਾ ਅੰਬੇਡਕਰ ਭਵਨ ’ਚ ਪ੍ਰਬੁੱਧ ਭਾਰਤ ਫਾਊਂਡੇਸ਼ਨ ਵਲੋਂ ਪ੍ਰੀਖਿਆ ਕੱਲ੍ਹ
ਮੁੱਲਾਂਪੁਰ ਦਾਖਾ, 28 ਅਗਸਤ (ਧਾਲੀਵਾਲ)- ਡਾ: ਬੀ. ਆਰ.
ਮੁੱਲਾਂਪੁਰ ਦਾਖਾ, 28 ਅਗਸਤ (ਧਾਲੀਵਾਲ)- ਡਾ: ਬੀ.ਆਰ. ਅੰਬੇਡਕਰ ਮਿਸ਼ਨ ਵੈੱਲਫੇਅਰ ਸੁਸਾਇਟੀ (ਰਜਿ:) ਮੁੱਲਾਂਪੁਰ ਦਾਖਾ (ਲੁਧਿਆਣਾ) ਵਲੋਂ ਪ੍ਰਬੁੱਧ ਭਾਰਤ ਫਾਊਡੇਸ਼ਨ ਫਗਵਾੜਾ ਦੇ ਸਹਿਯੋਗ ਨਾਲ ਯੁੱਗ ਪੁਰਸ਼ ਭਾਰਤ ਰਤਨ, ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਬੀ.ਆਰ ਅੰਬੇਡਕਰ ਦੇ ਜੀਵਨ, ਸੰਘਰਸ ਬਾਰੇ ਸਵਾਲ-ਜਵਾਬ ਪ੍ਰੀਖਿਆ ਦਿਨ ਐਤਵਾਰ, 30 ਅਗਸਤ ਮੁੱਲਾਂਪੁਰ ਦਾਖਾ ਵਿਖੇ ਹੋ ਰਹੀ ਹੈ। ਸੋਸਾਇਟੀ ਦੇ ਪ੍ਰਧਾਨ ਹਰਦਿਆਲ ਸਿੰਘ, ਸੀਨੀ: ਮੀਤ ਪ੍ਰਧਾਨ ਸੂਬੇਦਾਰ ਮੇਜਰ ਕਰਮਜੀਤ ਸਿੰਘ ਕਲੇਰ, ਜਨਰਲ ਸਕੱਤਰ ਜਿਲ੍ਹੇਦਾਰ ਬਲਦੇਵ ਸਿੰਘ, ਵਿੱਤ ਸਕੱਤਰ ਸੁਖਮਿੰਦਰ ਸਿੰਘ ਮੋਹੀ, ਸਾਬਕਾ ਸਰਪੰਚ ਕੈਲਪੁਰ ਨਿਰਮਲ ਸਿੰਘ, ਲੈਕ: ਲਾਲ ਸਿੰਘ, ਸੁਰਿੰਦਰ ਸਿੰਘ ਰਾਏ, ਮੈਨੇਜਰ ਰਣਜੀਤ ਸਿੰਘ, ਸੁਬੇਦਾਰ ਮੇਜਰ ਜਸਵੰਤ ਸਿੰਘ ਭੱਟੀ, ਪੱਤਰਕਾਰ ਮਲਕੀਤ ਸਿੰਘ ਭੱਟੀਆ, ਸੀਨੀਅਰ ਮੈਨੇਜਰ ਹਰਦੇਵ ਸਿੰਘ, ਕੈਪਟਨ ਪ੍ਰੀਤਮ ਸਿੰਘ, ਧਰਮਪਾਲ ਸਿੰਘ ਗਹੌਰ, ਸੁਪਰਡੈਂਟ ਸੋਹਣ ਸਿੰਘ, ਬਲਜਿੰਦਰ ਸਿੰਘ ਪੱਪਾ, ਹੋਰ ਕਮੇਟੀ ਮੈਂਬਰਾਂ ਵਲੋਂ ਕੱਲ੍ਹ ਹੋਣ ਵਾਲੀ ਪ੍ਰੀਖਿਆ ਦੀ ਸਫ਼ਲਤਾ ਲਈ ਮੀਟਿੰਗ ਕੀਤੀ। ਜਾਣਕਾਰੀ ਅਨੁਸਾਰ ਡਾ: ਬੀ.ਆਰ.ਅੰਬੇਡਕਰ ਦੇ ਸੰਘਰਸ਼, ਸੰਵਿਧਾਨ ਦੀ ਰਚਨਾ, ਪੱਛੜੀਆ ਸ਼੍ਰੇਣੀਆ ਲਈ ਅਧਿਕਾਰਾ ਦੀ ਰੱਖਿਆ, ਇਸਤਰੀਆਂ ਦਾ ਸੰਵਿਧਾਨਕ ਹੱਕ, ਅੰਬੇਡਕਰ ਦੇ ਜੀਵਨ ਉੱਪਰ ਇਸ 17ਵੀਂ ਪ੍ਰਤੀਯੋਗਤਾ ਨੂੰ ਪ੍ਰਬੰਧਕਾਂ ਵਲੋਂ ਤਿੱਨ ਭਾਗਾਂ ਵਿਚ ਵੰਡਿਆ ਗਿਆ। ਪਹਿਲਾ (ਗਰੁੱਪ) 6ਵੀਂ ਤੋਂ 8ਵੀ ਜਮਾਤ, ਦੂਸਰਾ (ਗਰੁੱਪ) 9ਵੀ ਤੋਂ 12ਵੀ ਜਮਾਤ, ਤੀਸਰਾ (ਗਰੁੱਪ) 12ਵੀ ਜਮਾਤ ਤੋਂ 40 ਸਾਲ ਉਮਰ ਤੱਕ ਹੋਵੇਗਾ। ਪ੍ਰਧਾਨ ਹਰਦਿਆਲ ਸਿੰਘ ਅਨੁਸਾਰ ਤਿੰਨਾ ਵਰਗਾਂ ਵਿਚ ਜੇਤੀਆਂ ਨੂੰ ਨਗਦ ਇਨਾਮ ਦੇ ਨਾਲ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਸੈਂਟਰ ਟੌਪਰ ਦੇ ਨਾਲ ਹੌਂਸਲਾ ਅਫ਼ਜਾਈ ਇਨਾਮ ਦਿੱਤਾ ਜਾਵੇਗਾ।