30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਹੰਬੜਾਂ ਸਕੂਲ ਦੇ ਗੇਟ ਅੱਗੇ ਅਧਿਆਪਕਾਂ ਵਲੋਂ ਮੁੱਖ ਮੰਤਰੀ ਦੇ ਟਵੀਟ ’ਤੇ ਧਮਕੀਆਂ ਵਾਲੇ ਪੱਤਰ ਦੀਆਂ ਕਾਪੀਆਂ ਸਾੜੀਆਂ

ਹੰਬੜਾਂ, 29 ਅਗਸਤ (ਮੇਜਰ ਹੰਬੜਾਂ)- ਸਾਂਝਾ ਮੁਲਾਜ਼ਮ ਮੰਚ ਪੰਜਾਬ ਚੰਡੀਗੜ੍ਹ ਅਤੇ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਅੱਜ ਅਧਿਆਪਕਾਂ ਤੇ ਜਥੇਬੰਦੀਆਂ ਦੇ ਆਗੂਆਂ ਲੈਕਚਰਾਰ ਹਰਭਿੰਦਰ ਸਿੰਘ ਮੁੱਲਾਂਪੁਰ, ਮਾ. ਹਰਵਿੰਦਰ ਸਿੰਘ ਪੁੜੈਣ, ਲੈਕਚਰਾਰ ਦਵਿੰਦਰ ਸਿੰਘ ਤਲਵੰਡੀ, ਲੈਕਚਰਾਰ ਮੈਡਮ ਜਯਾ ਪ੍ਰਵੀਨ ਸ਼ਰਮਾ, ਮੁਲਾਜ਼ਮ ਆਗੂ ਮਾ.

Ad Position 21
No active advertisement
ਅਜੀਤ ਡੈਸਕ 30-08-2026
ਹੰਬੜਾਂ, 29 ਅਗਸਤ (ਮੇਜਰ ਹੰਬੜਾਂ)- ਸਾਂਝਾ ਮੁਲਾਜ਼ਮ ਮੰਚ ਪੰਜਾਬ ਚੰਡੀਗੜ੍ਹ ਅਤੇ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ ਅੱਜ ਅਧਿਆਪਕਾਂ ਤੇ ਜਥੇਬੰਦੀਆਂ ਦੇ ਆਗੂਆਂ ਲੈਕਚਰਾਰ ਹਰਭਿੰਦਰ ਸਿੰਘ ਮੁੱਲਾਂਪੁਰ, ਮਾ. ਹਰਵਿੰਦਰ ਸਿੰਘ ਪੁੜੈਣ, ਲੈਕਚਰਾਰ ਦਵਿੰਦਰ ਸਿੰਘ ਤਲਵੰਡੀ, ਲੈਕਚਰਾਰ ਮੈਡਮ ਜਯਾ ਪ੍ਰਵੀਨ ਸ਼ਰਮਾ, ਮੁਲਾਜ਼ਮ ਆਗੂ ਮਾ. ਇੰਦਰਜੀਤ ਸਿੰਘ ਬਾਸੀਆਂ ਦੀ ਅਗਵਾਈ ਹੇਠ ਹੋਰ ਸਾਥੀ ਅਧਿਆਪਕਾਂ ਵਲੋਂ ਹੰਬੜਾਂ ਸਕੂਲ਼ ਦੇ ਮੁੱਖ ਗੇਟ ਅੱਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੁਲਾਜ਼ਮ ਸੰਘਰਸ਼ ਸਬੰਧੀ ਕੀਤੇ ਗਏ ਟਵੀਟ, ਮਹਾਂ ਹੜਤਾਲ ਵਿਚ ਸ਼ਾਮਿਲ ਹੋਣ ਵਾਲੇ ਮੁਲਾਜ਼ਮਾਂ ਦੀਆਂ ਸੂਚੀਆਂ ਮੰਗੇ ਜਾਣ ਵਾਲੇ ਧਮਕੀ ਭਰੇ ਅਣਅਧਿਕਾਰਿਤ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ ਤੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦਿਆਂ ਮੁੱਖ ਮੰਤਰੀ ਵਿਰੁੱਧ ਨਾਅਰਬੇਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਲੋਂ ਮੁਲਾਜ਼ਮਾਂ ਨਾਲ ਕੀਤੀ ਗਈ ਵਾਅਦਾ ਖਿਲਾਫ਼ੀ ਵਿਰੁੱਧ ਮੁਲਾਜ਼ਮਾਂ ਅੰਦਰ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ, ਜਿਸ ਦੇ ਭਗਵੰਤ ਮਾਨ ਸਰਕਾਰ ਨੂੰ ਆਉਣ ਵਾਲੇ ਸਮੇਂ ’ਚ ਗੰਭੀਰ ਸਿੱਟੇ ਭੂਗਤਣੇ ਪੈਣਗੇ। ਜਥੇਬੰਦੀ ਆਗੂ ਲੈਕ: ਹਰਭਿੰਦਰ ਸਿੰਘ ਮੁੱਲਾਂਪੁਰ, ਲੈਕ: ਦਵਿੰਦਰ ਸਿੰਘ ਤਲਵੰਡੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦਾ 18 ਪ੍ਰਤੀਸ਼ਤ ਡੀ.ਏ., ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, 17/7/2020 ਦਾ ਮੁਲਾਜ਼ਮ ਮਾਰੂ ਪੱਤਰ ਰੱਦ ਕਰਵਾਉਣ, ਕੱਟੇ ਭੱਤੇ ਬਹਾਲ ਕਰਵਾਉਣ ਸਮੇਤ ਬਹੁਤ ਸਾਰੀਆਂ ਮੰਗਾਂ ਮੰਨਣ ਤੋਂ ਇਨਕਾਰ ਕਰ ਚੁੱਕੀ ਹੈ, ਜਿਸ ਦੇ ਰੋਸ ਵਜੋਂ ਅੱਜ ਇਹ ਪੱਤਰ ਤੇ ਟਵੀਟ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ ਤੇ ਸਕੂਲ ਦੇ ਗੇਟ ਅੱਗੇ ਭਗਵੰਤ ਮਾਨ ਸਰਕਾਰ ਵਿਰੁੱਧ ਪਿੱਟ ਸਿਆਪਾ ਕੀਤਾ ਗਿਆ ਹੈ ਤਾਂ ਜੋ ਸੱਤ੍ਹਾ ਦੇ ਨਸ਼ੇ ’ਚ ਅੰਨ੍ਹੀ ਬੋਲੀ ਹੋ ਚੁੱਕੀ ਸਰਕਾਰ ਦੇ ਕੰਨ ’ਤੇ ਜੂੰਅ ਸਰਕ ਸਕੇ। ਇਸ ਮੌਕੇ ਅਧਿਆਪਕ ਰਾਜੀਵ ਕੁਮਾ ਰ, ਮਾ. ਪ੍ਰੀਤਮ ਸਿੰਘ, ਮੈਡਮ ਹਰਪ੍ਰੀਤ ਕੌਰ, ਮੈਡਮ ਲਵਲੀਨ ਸੈਣੀ, ਮੈਡਮ ਅਮਰਜੀਤ ਕੌਰ, ਮੈਡਮ ਸੀਮਾ ਸ਼ਰਮਾ, ਮੈਡਮ ਸਬਜੀਤ ਕੌਰ, ਮੈਡਮ ਪੂਨਮ ਰਾਣੀ ਸਮੇਤ ਹੋਰ ਸਾਥੀ ਅਧਿਆਪਕ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਲਾਂਪੁਰ ਗੁਰੂ ਨਾਨਕ ਇਲੈਕਟ੍ਰੋਨਿਕਸ ਵਲੋਂ ਮੁਫ਼ਤ ਕੂਪਨ ਮੋਟਰਸਾਈਕਲ ਡਰਾਅ ਕੱਢਿਆ ਅਗਲੀ ਖ਼ਬਰ ਸਿੱਧਵਾਂ ਕਾਲਜ ਵਿਚ ‘ਰਾਸ਼ਟਰੀ ਖੇਡ’ ਦਿਵਸ ਉਤਸ਼ਾਹ ਨਾਲ ਮਨਾਇਆ
Ad Position 24