ਸਨਮਤੀ ਵਿਮਲ ਜੈਨ ਸਕੂਲ ਜਗਰਾਉਂ ਨੇ ਅਧਿਆਪਕ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ
ਹੰਬੜਾਂ, 5 ਸਤੰਬਰ (ਮੇਜਰ ਹੰਬੜਾਂ)-ਮਾਂ ਭਗਵਤੀ ਮੰਦਿਰ ਹੰਬੜਾਂ ਵਿਖੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਸ਼ਰਧਾਲੂਆਂ ਵੱਲੋਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹੰਬੜਾਂ ’ਚ ਬਣੇ ਮਾਂ ਭਗਵਤੀ ਮੰਦਿਰ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਹੰਬੜਾਂ, 5 ਸਤੰਬਰ (ਮੇਜਰ ਹੰਬੜਾਂ)-ਮਾਂ ਭਗਵਤੀ ਮੰਦਿਰ ਹੰਬੜਾਂ ਵਿਖੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਸ਼ਰਧਾਲੂਆਂ ਵੱਲੋਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹੰਬੜਾਂ ’ਚ ਬਣੇ ਮਾਂ ਭਗਵਤੀ ਮੰਦਿਰ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਧਾਰਮਿਕ ਮੰਡਲੀਆਂ ਵੱਲੋਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀਆਂ ਲੀਲਾਵਾਂ ਅਤੇ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਪ੍ਰਸੰਗਾਂ ਦਾ ਗੁਣਗਾਨ ਕੀਤਾ ਗਿਆ। ਭਗਤੀਮਈ ਸੰਗੀਤਕ ਧੁਨਾਂ ਨੇ ਮੰਦਿਰ ਵਿੱਚ ਮੌਜੂਦ ਸੰਗਤਾਂ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ ਤੇ ਸ਼ਰਧਾਲੂਆਂ ਨੇ ਭਜਨ-ਕੀਰਤਨ ਦਾ ਆਨੰਦ ਮਾਣਦਿਆਂ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਉਤਸਵ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਤੇ ਸਵਾਮੀ ਅਮਰੇਸ਼ਵਰ ਦਾਸ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਸਰਪ੍ਰਸਤ ਤੇਜਾ ਸਿੰਘ ਗਿੱਲ, ਭਾਜਪਾ ਆਗੂ ਮਨਦੀਪ ਮੱਲਣ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਉਤਸਵ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਆਪਣੇ ਜੀਵਨ ਵਿੱਚ ਸੱਚਾਈ, ਧਰਮ ਅਤੇ ਨੇਕੀ ਨੂੰ ਅਪਣਾਉਣਾ ਚਾਹੀਦਾ ਹੈ। ਪ੍ਰਬੰਧਕ ਸ੍ਰੀ ਪਵਨ ਕੁਮਾਰ ਗੁਪਤਾ, ਭਾਜਪਾ ਆਗੂ ਮਨਦੀਪ ਕੁਮਾਰ ਮੱਲਣ, ਤਰੁਣ ਮਿੱਤਲ, ਜੈ ਪਾਲ, ਕਪਿਲ ਗੁਪਤਾ, ਅਸ਼ੌਕ ਕੁਮਾਰ ਗੁਪਤਾ ਤੇ ਹੋਰ ਪ੍ਰਬੰਧਕਾਂ ਵੱਲੋਂ ਸਵਾਮੀ ਅਮਰੇਸ਼ਵਰ ਦਾਸ, ਕਾਂਗਰਸ ਦੇ ਸੂਬਾਈ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾ ਅਤੇ ਸਰਪ੍ਰਸਤ ਤੇਜਾ ਸਿੰਘ ਗਿੱਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬੂ ਸ੍ਰੀ ਵਿਜੇ ਕੁਮਾਰ ਮੱਲਣ, ਮਨਪ੍ਰੀਤ ਸਿੰਘ ਚੰਨੀ, ਬਾਦਲ ਜੈਨ, ਮਨਦੀਪ ਸਿੰਘ ਵਿਰਕ, ਰਿਸ਼ਵ ਗੁਪਤਾ, ਨੰਬਰਦਾਰ ਜਗਦੇਵ ਸਿੰਘ ਸੋਨੀ ਧਾਲੀਵਾਲ, ਪੰਚ ਹਰਜਿੰਦਰ ਸਿੰਘ ਸਨੀ, ਸੁਖਦੀਪ ਸਿੰਘ, ਜੱਸਾ ਧਾਲੀਵਾਲ, ਸੰਜੇ ਗੁਪਤਾ, ਮੁਨੀਸ਼ ਗੁਪਤਾ, ਬਲਵੰਤ ਸਿੰਘ ਸਰਕਲ ਪ੍ਰਧਾਨ ਬੀ.ਜੇ.ਪੀ ਅਤੇ ਹੋਰ ਪ੍ਰਬੰਧਕ ਵੀ ਮੌਜੂਦ ਸਨ। ਸਮਾਗਮ ਦੇ ਅੰਤ ਵਿੱਚ ਜਿੱਥੇ ਪ੍ਰਸ਼ਾਦ ਵਰਤਾਇਆ ਗਿਆ ਉੱਥੇ ਸ਼ਰਧਾਲੂਆਂ ਲਈ ਲੰਗਰ ਵਰਤਾਏ ਗਏ।