06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਐਂਡ ਕਲਚਰਲ ਕਲੱਬ ਯੂ.ਕੇ. ਵਲੋਂ ਮਹਰੂਮ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ

ਚੌਂਕੀਮਾਨ, 5 ਸਤੰਬਰ (ਤੇਜਿੰਦਰ ਸਿੰਘ ਚੱਢਾ)-ਅੰਤਰਰਾਸ਼ਟਰੀ ਪ੍ਰਸਿੱਧ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੀ ਬੇਵਕਤੀ ਮੌਤ ਤੋਂ ਬਾਅਦ ਕਬੱਡੀ ਪ੍ਰਮੋਟਰਾਂ ਸਮੇਤ ਸਮਾਜ ਸੇਵੀ ਲੋਕ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆ ਰਹੇ ਹਨ। ਇੰਗਲੈਡ ਤੋਂ ਉੱਘੇ ਖੇਡ ਪ੍ਰਮੋਟਰ ਗੁਰਚਰਨ ਸਿੰਘ ਹਾਂਸ ਸੂਜਾਪੁਰ ਤੇ ਪਾਲੀ ਧਾਲੀਵਾਲ ਨੇ ਆਪਣੇ ਸਾਥੀਆਂ ਸਮੇਤ ਗੁਰਜੀਤ ਸਿੰਘ ਤੂਤ ਦੀ ਧਰਮਪਤਨੀ ਤੇ ਬੇਟੀ ਨੂੰ 10 ਲੱਖ ਰੁਪਏ ਦੀ ਨਗਦ ਰਾਸ਼ੀ ਸੌਂਪੀ ਜੋ ਕੇ ਇਕ ਸ਼ਲਾਘਾਯੋਗ ਉਪਰਾਲਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਚੌਂਕੀਮਾਨ, 5 ਸਤੰਬਰ (ਤੇਜਿੰਦਰ ਸਿੰਘ ਚੱਢਾ)-ਅੰਤਰਰਾਸ਼ਟਰੀ ਪ੍ਰਸਿੱਧ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੀ ਬੇਵਕਤੀ ਮੌਤ ਤੋਂ ਬਾਅਦ ਕਬੱਡੀ ਪ੍ਰਮੋਟਰਾਂ ਸਮੇਤ ਸਮਾਜ ਸੇਵੀ ਲੋਕ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆ ਰਹੇ ਹਨ। ਇੰਗਲੈਡ ਤੋਂ ਉੱਘੇ ਖੇਡ ਪ੍ਰਮੋਟਰ ਗੁਰਚਰਨ ਸਿੰਘ ਹਾਂਸ ਸੂਜਾਪੁਰ ਤੇ ਪਾਲੀ ਧਾਲੀਵਾਲ ਨੇ ਆਪਣੇ ਸਾਥੀਆਂ ਸਮੇਤ ਗੁਰਜੀਤ ਸਿੰਘ ਤੂਤ ਦੀ ਧਰਮਪਤਨੀ ਤੇ ਬੇਟੀ ਨੂੰ 10 ਲੱਖ ਰੁਪਏ ਦੀ ਨਗਦ ਰਾਸ਼ੀ ਸੌਂਪੀ ਜੋ ਕੇ ਇਕ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਸਰਪੰਚ ਲਵਜੋਤ ਸਿੰਘ ਸਨੀ ਸੂਜਾਪੁਰ, ਚਰਨ ਸੂਜਾਪੁਰ ਤੇ ਕਬੱਡੀ ਕੋਚ ਸਿੰਦਾ ਸੂਜਾਪੁਰ ਨੇ ਦੱਸਿਆ ਕੇ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਨੂੰ ਜੋ ਰਾਸ਼ੀ ਦਿੱਤੀ ਗਈ ਹੈ, ਉਹ ਰਾਸ਼ੀ ਸ੍ਰੀ ਅਨੰਦਪੁਰ ਸਾਹਿਬ ਸਪੋਰਟਸ ਐਡ ਕਲਚਰਲ ਕਲੱਬ ਯੂ.ਕੇ., ਵੇਲਜ ਕਲੱਬ ਯੂ.ਕੇ. ਅਤੇ ਹੇਜ ਕਬੱਡੀ ਕਲੱਬ ਦੇ ਮੈਂਬਰ ਪਾਲੀ ਧਾਲੀਵਾਲ, ਕੁਲਦੀਪ ਪੱਡਾ, ਜੱਗਾ ਚਕਰ, ਚਰਨ ਸੂਜਾਪੁਰ, ਰਘਬੀਰ ਸਿੰਘ ਸਿੱਧੂ, ਬਲਵਿੰਦਰ ਸਿੰਘ ਸਿੱਧੂ, ਕਮਲਜੀਤ ਸਿੰਘ ਖੰਗੂੜਾ,ਬਲਰਾਜ ਸਿੰਘ ਖੋਸਾ, ਰਣਜੀਤ ਸਿੰਘ ਗਿੱਲ, ਕਮਲ ਧਾਲੀਵਾਲ, ਟਰਣਜੀਤ ਢੰਡਾ, ਮੋਹਣਾ ਕਾਲਾ ਸੰਘਿਆ, ਬਹਾਦਰ ਸੇਰ ਗਿੱਲ, ਪਿਆਰਾ ਸਿੰਘ ਗੁਮਟਾਲਾ, ਪਿੰਦਾ ਸੂਜਾਪੁਰ, ਜੋਤ ਕਿੰਗਰਾ, ਰਾਜ ਬਾਜਵਾ, ਕੁੱਕੀ ਸਿੱਧਵਾਂ, ਤੇਜਬੰਤ ਚਾਹਿਲ, ਬਬਲੀ ਚੜਿੱਕ ਆਦਿ ਵਲੋਂ ਦਿੱਤੀ ਗਈ ਹੈ। ਇਸ ਮੌਕੇ ਗੁਚਰਨ ਸਿੰਘ ਸੂਜਾਪੁਰ ਤੇ ਸਰਪੰਚ ਲਵਜੋਤ ਸਿੰਘ ਸਨੀ ਸੂਜਾਪੁਰ ਨੇ ਮਹਰੂਮ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਨਾਲ ਖੜ੍ਹੇ ਹਨ ਤੇ ਅੱਗੋ ਵੀ ਪਰਿਵਾਰ ਦੀ ਹਰ ਮੱਦਦ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਕਬੱਡੀ ਖਿਡਾਰੀ ਬਾਜਾ ਮੱਲਣ, ਇੰਦਰ ਪੰਜਗਰਾਈ, ਕੁਮੈਟੇਟਰ ਸਤਪਾਲ ਸਿੰਘ ਮਾਹੀ ਖੰਡਿਆਲ ਚੇਅਰਮੈਨ ਸਪੋਰਟਸ ਵੈੱਲਫੇਅਰ ਬੋਰਡ ਦ੍ਰਿਬੜਾ, ਪੱਪੀ ਫੁੱਲਾਵਾਲ, ਜਸਨ ਮਹਿਲਾਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੈਂਟਰ ਸਹਿਬਾਜ਼ਪੁਰਾ ਵਿਖੇ ਅਧਿਆਪਕ ਦਿਵਸ ’ਤੇ ਅਧਿਆਪਕਾਂ ਦਾ ਸਨਮਾਨ ਅਗਲੀ ਖ਼ਬਰ ਮਾਮਲਾ: ਬਿਜਲੀ ਦੇ ਲੱਗ ਰਹੇ ਲੰਬੇ ਪਾਵਰ ਕੱਟਾਂ ਦਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪਾਵਰਕਾਮ ਲਲਤੋਂ ਕਲਾਂ ਦੇ ਐਕਸੀਅ...
Ad Position 24