12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਹਰਬੀਰ ਸਿੰਘ ਇਯਾਲੀ ਵਲੋਂ ਛਪਾਰ ਕਾਨਫਰੰਸ ਦੀ ਸਫ਼ਲਤਾ ਲਈ ਪੰਡੋਰੀ ’ ਚ ਮੀਟਿੰਗ

ਮੁੱਲਾਂਪੁਰ-ਦਾਖਾ, 10 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀਆਂ ਹਲਕਾ ਦਾਖਾ ’ਚ ਵਧੀਆਂ ਸਿਆਸੀ ਸਰਗਰਮੀਆਂ ਨੇ ਹੁਣ ਤੋਂ ਹੀ ਚੁਣਾਵੀਂ ਮਾਹੌਲ ਸਿਰਜਣਾ ਸ਼ੁਰੂ ਕਰ ਦਿੱਤਾ। ਹਲਕਾ ਦਾਖਾ ’ਚ ਮੇਲਾ ਛਪਾਰ ਵਿਖੇ ਪਾਰਟੀ ਦੀ ਸਿਆਸੀ ਕਾਨਫਰੰਸ ਦੀ ਸਫ਼ਲਤਾ ਲਈ ਪੂਰਾ ਮੋਰਚਾ ਹਰਬੀਰ ਸਿੰਘ ਇਯਾਲੀ ਵਲੋਂ ਸੰਭਾਲਿਆ ਹੋਇਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਮੁੱਲਾਂਪੁਰ-ਦਾਖਾ, 10 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀਆਂ ਹਲਕਾ ਦਾਖਾ ’ਚ ਵਧੀਆਂ ਸਿਆਸੀ ਸਰਗਰਮੀਆਂ ਨੇ ਹੁਣ ਤੋਂ ਹੀ ਚੁਣਾਵੀਂ ਮਾਹੌਲ ਸਿਰਜਣਾ ਸ਼ੁਰੂ ਕਰ ਦਿੱਤਾ। ਹਲਕਾ ਦਾਖਾ ’ਚ ਮੇਲਾ ਛਪਾਰ ਵਿਖੇ ਪਾਰਟੀ ਦੀ ਸਿਆਸੀ ਕਾਨਫਰੰਸ ਦੀ ਸਫ਼ਲਤਾ ਲਈ ਪੂਰਾ ਮੋਰਚਾ ਹਰਬੀਰ ਸਿੰਘ ਇਯਾਲੀ ਵਲੋਂ ਸੰਭਾਲਿਆ ਹੋਇਆ ਹੈ। ਹਰਬੀਰ ਸਿੰਘ ਵਲੋਂ ਪਾਰਟੀ ਦੀ ਸੀਨੀਅਰ ਟੀਮ ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਲਖਵੀਰ ਸਿੰਘ ਦੇਤਵਾਲ, ਰਾਮ ਆਸਰਾ ਸਿੰਘ ਚੱਕ ਕਲਾਂ, ਕੌਂਸਲਰ ਬਲਬੀਰ ਬੀਰਾ, ਸਜਨ ਬਾਂਸਲ, ਸਿਮਰਨ ਸੇਖੋਂ, ਹੋਰਨਾ ਨੂੰ ਨਾਲ ਲੈ ਕੇ ਪਿੰਡ-ਪਿੰਡ ਮੀਟਿੰਗਾਂ ਹੋ ਰਹੀਆਂ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦਾ ਗੜ੍ਹ ਬਣੇ ਪਿੰਡ ਪੰਡੋਰੀ ਵਿਖੇ ਮੇਲਾ ਛਪਾਰ ਸਿਆਸੀ ਕਾਨਫਰੰਸ ’ਤੇ ਆਉਣ ਦੀ ਅਪੀਲ ਲਈ ਪਹੁੰਚੇ ਹਰਬੀਰ ਸਿੰਘ ਇਯਾਲੀ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਦਾ ਐੱਮ.ਐੱਲ.ਏ. ਇਯਾਲੀ ਸਮਰਥਕਾਂ ਧਨਰਾਜ ਸਿੰਘ, ਪਰਮਿੰਦਰ ਸਿੰਘ ਪੀਨਾ, ਪਰਮਜੀਤ ਸਿੰਘ ਸਿੱਧੂ, ਪ੍ਰਿਤਪਾਲ ਸਿੰਘ, ਜਗਰਾਜ ਸਿੰਘ, ਨਿਰਭੈ ਸਿੰਘ, ਅਮਰਜੀਤ ਸਿੰਘ ਸਿੱਖੋਂ, ਤਨਮਨਜੋਤ ਸਿੰਘ ਸਿੱਧੂ, ਵਿਜੈ ਕੁਮਾਰ, ਧਰਮਜੀਤ ਸਿੰਘ ਬੀ.ਡੀ.ਓ., ਹਰਵਿੰਦਰ ਸਿੰਘ ਸਿੱਧੂ, ਮਨਵੀਰ ਸਿੰਘ, ਦਲਜੀਤ ਸਿੰਘ ਬੱਗਾ, ਮਨਮੋਹਨ ਸਿੰਘ ਸਿੱਧੂ, ਭਗਵਾਨਜੋਤ ਸਿੰਘ, ਕਰਿਸ਼ਦੀਪ ਸਿੰਘ, ਪ੍ਰਭਜੋਤ ਸਿੰਘ, ਅਕਾਸ਼ਦੀਪ ਸਿੰਘ , ਅਮਨਿੰਦਰ ਸਿੰਘ, ਹੈਰੀ ਸਿੱਧੂ ਵਲੋਂ ਨਿੱਘਾ ਸਵਾਗਤ ਕੀਤਾ। ਮੀਟਿੰਗ ਨੂੰ ਸੰਬੋਧਨ ਸਮੇਂ ਹਰਬੀਰ ਸਿੰਘ ਇਯਾਲੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਪੰਜਾਬ ਨਾਲ ਜੁੜੇ ਪਾਣੀਆਂ ਦੇ ਮੁੱਦੇ, ਹੋਰ ਭਖਦੀਆਂ ਮੰਗਾਂ ਤੋਂ ਮੂੰਹ ਮੋੜੀ ਰੱਖਿਆ। ਦਿੱਲੀ ਵਾਲਿਆਂ ਦੇ ਇਸ਼ਾਰੇ ’ਤੇ ਚੱਲ ਰਹੀ ਪੰਜਾਬ ਸਰਕਾਰ ਨੂੰ ਫਾਰਗ ਕਰਕੇ, ਬੰਦੀ ਸਿੰਘਾਂ ਦੀ ਰਿਹਾਈ ਲਈ ਰਾਹ ਪੱਧਰਾ ਕਰਨ ਵਾਸਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਸਰਕਾਰ ਬਣਾਈਏ। ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ ਵਲੋਂ ਵੀ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਛਪਾਰ ਕਾਨਫਰੰਸ ’ਤੇ ਪਹੁੰਚਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਡੇ ਸਿਆਸੀ ਆਗੂ ਮਨਪ੍ਰੀਤ ਸਿੰਘ ਇਯਾਲੀ ਦੀਆਂ ਪਾਰਟੀ ਪ੍ਰਤੀ ਜਿੰਮੇਵਾਰੀਆਂ ਵਧ ਜਾਣ ਅਤੇ ਪੂਰੇ ਪੰਜਾਬ ’ਚ ਪਾਰਟੀ ਦੀ ਲਾਮਬੰਦੀ ਲਈ ਮੀਟਿੰਗਾਂ ’ਚ ਹੋਣ ਕਰਕੇ ਹੁਣ ਆਪਾਂ ਨੂੰ ਹਲਕਾ ਦਾਖਾ ’ਚ ਪਾਰਟੀ ਦੀਆਂ ਜਿੰਮੇਵਾਰੀਆਂ ਪ੍ਰਤੀ ਇਕਜੁੱਟ ਹੋਣਾ ਪਵੇਗਾ। ਮੁੱਲਾਂਪੁਰ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਹੀ ਸਹਾਈ ਬਣ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਸੰਜੀਵਨੀ ਟਰੱਸਟ ਰਾਏਕੋਟ ਵਲੋਂ ਖ਼ੂਨਦਾਨ ਕੈਂਪ ਕੱਲ੍ਹ ਅਗਲੀ ਖ਼ਬਰ ਪਿੰਡ ਪਮਾਲ ਗੁੱਗਾ ਮਾੜੀ ਅਸਥਾਨ ’ਤੇ ਚੌਂਕੀਆਂ 24 ਤੇ ਮੇਲਾ 25, 26 ਨੂੰ
Ad Position 24