11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸ਼੍ਰੋਮਣੀ ਅਕਾਲੀ ਦਲ ( ਬ ) ਦੀ ਛਪਾਰ ਕਾਨਫ਼ਰੰਸ ਇਤਿਹਾਸਕ ਹੋਵੇਗੀ - ਹਰਪ੍ਰੀਤ ਸਿੰਘ ਸਿੰਮਕ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਾਨਫ਼ਰੰਸ ਨੂੰ ਕਰਨਗੇ ਸੰਬੋਧਨ

ਹੰਬੜਾਂ, 10 ਸਤੰਬਰ (ਮੇਜਰ ਹੰਬੜਾਂ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਨ ਸਭਾ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਸਾਬਕਾ ਜੱਜ ਵੱਲੋਂ ਹੰਬੜਾਂ ਵਿਖੇ ਪਾਰਟੀ ਦੀ ਛਪਾਰ ਕਾਨਫ਼ਰੰਸ ਦੀ ਕਾਮਯਾਬੀ ਲਈ ਵਰਕਰਾਂ ਨਾਲ ਭਰਵੀਂ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ 26 ਸਤੰਬਰ ਨੂੰ ਹੋਣ ਜਾ ਰਹੀ ਛਪਾਰ ਮੇਲੇ ਦੀ ਕਾਫਰੰਸ ਵਿੱਚ ਜੱਥਿਆਂ ਦੇ ਰੂਪ ’ਚ ਹੁੰਮ ਹੁੰਮਾਕੇ ਪੁੱਜਣ ਦੀ ਅਪੀਲ ਕੀਤੀ। ਹਲਕਾ ਇੰਚਾਰਜ ਸਿੰਮਕ ਨੇ ਹੋਰ ਕਿਹਾ ਕਿ ਛਪਾਰ ਕਾਨਫ਼ਰੰਸ ਵਿੱਚ ਵਰਕਰਾਂ ਦਾ ਹੋਣ ਵਾਲਾ ਇਕੱਠ ‘ਆਪ’ ਸਰਕਾਰ ਸਮੇਤ ਵਿਰੋਧੀਆਂ ਦੇ ਭੁਲੇਖੇ ਦੂਰ ਕਰ ਦੇਵੇਗਾ ਤੇ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਏ ਜਾਣ ਲਈ ਰਾਹ ਪੱਧਰਾ ਕਰੇਗਾ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਹੰਬੜਾਂ, 10 ਸਤੰਬਰ (ਮੇਜਰ ਹੰਬੜਾਂ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਨ ਸਭਾ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਸਾਬਕਾ ਜੱਜ ਵੱਲੋਂ ਹੰਬੜਾਂ ਵਿਖੇ ਪਾਰਟੀ ਦੀ ਛਪਾਰ ਕਾਨਫ਼ਰੰਸ ਦੀ ਕਾਮਯਾਬੀ ਲਈ ਵਰਕਰਾਂ ਨਾਲ ਭਰਵੀਂ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ 26 ਸਤੰਬਰ ਨੂੰ ਹੋਣ ਜਾ ਰਹੀ ਛਪਾਰ ਮੇਲੇ ਦੀ ਕਾਫਰੰਸ ਵਿੱਚ ਜੱਥਿਆਂ ਦੇ ਰੂਪ ’ਚ ਹੁੰਮ ਹੁੰਮਾਕੇ ਪੁੱਜਣ ਦੀ ਅਪੀਲ ਕੀਤੀ।ਹਲਕਾ ਇੰਚਾਰਜ ਸਿੰਮਕ ਨੇ ਹੋਰ ਕਿਹਾ ਕਿ ਛਪਾਰ ਕਾਨਫ਼ਰੰਸ ਵਿੱਚ ਵਰਕਰਾਂ ਦਾ ਹੋਣ ਵਾਲਾ ਇਕੱਠ ‘ਆਪ’ ਸਰਕਾਰ ਸਮੇਤ ਵਿਰੋਧੀਆਂ ਦੇ ਭੁਲੇਖੇ ਦੂਰ ਕਰ ਦੇਵੇਗਾ ਤੇ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਏ ਜਾਣ ਲਈ ਰਾਹ ਪੱਧਰਾ ਕਰੇਗਾ। ਹਲਕਾ ਇੰਚਾਰਜ ਸਿੰਮਕ ਨੇ ਦੱਸਿਆ ਕਿ ਛਪਾਰ ਮੇਲੇ ਦੀ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ (ਬ) ਦੀ ਕਾਨਫਰੰਸ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੰਬੋਧਨ ਕਰਨਗੇ ਉੱਥੇ ਪਾਰਟੀ ਦੀ ਹੋਰ ਉੱਚ ਲੀਡਰਸ਼ਿਪ ਮੌਜੂਦ ਰਹੇਗੀ। ਬਲਾਕ ਸੰਮਤੀ ਮੈਂਬਰ ਕਾਰਜ ਸਿੰਘ ਬਾਠ, ਪੰਚਾਇਤ ਮੈਂਬਰ ਗੁਰਚਰਨ ਸਿੰਘ ਬਾਠ, ਅਕਾਲੀ ਦਲ ਦੇ ਸੀਨੀਅਰ ਆਗੂ ਮਨਜੀਤ ਸਿੰਘ ਭੈਰੋਮੁੰਨਾਂ, ਆਗੂ ਮੇਜਰ ਸਿੰਘ ਚੀਮਾ, ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ, ਸਾਬਕਾ ਸਰਪੰਚ ਬੂਟਾ ਸਿੰਘ ਤੂਰ ਨੇ ਸ.ਸਿੰਮਕ ਨੂੰ ਵਿਸ਼ਵਾਸ ਦਵਾਇਆ ਕਿ ਉਹ ਹੰਬੜਾਂ ਸਮੇਤ ਨਾਲ ਲੱਗਦੇ ਪਿੰਡਾਂ ’ਚੋਂ ਜੱਥਿਆਂ ਨਾਲ ਛਪਾਰ ਕਾਨਫਰੰਸ ਵਿਚ ਸ਼ਿਰਕਤ ਕਰਨਗੇ ਤੇ ਸਮੁੱਚੇ ਅਕਾਲੀ ਦਲ ਦੇ ਵਰਕਰਾਂ ਵਿੱਚ ਛਪਾਰ ਮੇਲੇ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਪਾਰਟੀ ਦੀ ਕਾਂਨਫਰੰਸ ਇਕੱਠ ਪੱਖੋਂ ‘ਆਪ’ ਸਰਕਾਰ ਸਮੇਤ ਵਿਰੋਧੀਆਂ ਦੇ ਭੁਲੇਖੇ ਦੂਰ ਕਰੇਗੀ। ਇਸ ਮੌਕੇ ਸੀਨੀਅਰ ਆਗੂ ਕੇਸਰ ਸਿੰਘ ਸ਼ੰਕਰ, ਐਡਵੋਕੇਟ ਸਿਮਰਨਜੀਤ ਸਿੰਘ, ਪ੍ਰਧਾਨ ਕੁਲਦੀਪ ਸਿੰਘ ਸਲੇਮਪੁਰ, ਪ੍ਰਿੰਸੀਪਲ ਸੁਰਜੀਤ ਸਿੰਘ ਗੌਂਸਪੁਰ, ਪ੍ਰਧਾਨ ਜਸਵੀਰ ਸਿੰਘ ਰਾਣਾ, ਸੁਖਦੇਵ ਸਿੰਘ ਮੰਗਾ, ਦਾਰਾ ਸਿੰਘ ਤੂਰ, ਕੁਲਦੀਪ ਸਿੰਘ ਬਾਠ, ਕਪੂਰ ਸਿੰਘ ਘੁੰਮਣ, ਪੰਚ ਖੁਸ਼ਪ੍ਰੀਤ ਸਿੰਘ ਥਿੰਦ, ਜੱਗੀ ਭੈਰੋਮੁੰਨਾਂ, ਆਗੂ ਬਲਵਿੰਦਰ ਸਿੰਘ ਭੈਰੋਮੁੰਨਾਂ, ਜਸਪਾਲ ਸਿੰਘ ਧਾਲੀਵਾਲ ਸਮੇਤ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰਾਜੋਆਣਾ ਖੁਰਦ ਦੀ ਖੇਤੀਬਾੜੀ ਸਹਿਕਾਰੀ ਸਭਾ ਦੀ ਕਮੇਟੀ ਸਰਬਸੰਮਤੀ ਨਾਲ ਚੁਣੀ ਅਗਲੀ ਖ਼ਬਰ ਬੀਕੇਯੂ ਏਕਤਾ ਡਕੌਂਦਾ ( ਧਨੇਰ ) ਵਲੋਂ ਅਣਐਲਾਨੇ ਬਿਜਲੀ ਕੱਟਾਂ ਖ਼ਿਲਾਫ਼ ਰੋਸ ਧਰਨਾ
Ad Position 24