11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਫਾਰਮੇਸੀ ਵਲੋਂ ‘ਆਗਾਜ਼ 2026’ ਤਹਿਤ ਸਮਾਗਮ

ਗੁਰੂਸਰ ਸੁਧਾਰ, 10 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜੀ. ਐੱਚ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਗੁਰੂਸਰ ਸੁਧਾਰ, 10 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਫਾਰਮੇਸੀ ਗੁਰੂਸਰ ਸੁਧਾਰ ਨੇ ਐੱਮ. ਫਾਰਮੇਸੀ, ਬੀ.ਫਾਰਮੇਸੀ ਅਤੇ ਡੀ. ਫਾਰਮੇਸੀ ਦੇ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਲਈ ‘ਆਗਾਜ਼-2026’ ਤਹਿਤ ਕਰਵਾਇਆ ਸਮਾਗਮ ਧੂਮਧਾਮ ਨਾਲ ਸ਼ੁਰੂ ਹੋਇਆ। ਇਸ ਦੌਰਾਨ ਇਕ ਮਹੀਨੇ ਦੇ ਸਖ਼ਤ ਓਰੀਐਂਟੇਸ਼ਨ (ਜਾਣ-ਪਛਾਣ), ਫਾਊਂਡੇਸ਼ਨ ਕੋਰਸ ਅਤੇ ਮੈਂਟਰਿੰਗ ਸੈਸ਼ਨਾਂ ਤੋਂ ਬਾਅਦ ਨਵੇਂ ਬੈਚ ਦੇ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਦੇ ਮਨੋਰੰਜਕ ਪਹਿਲੂਆਂ ਦਾ ਆਨੰਦ ਲੈਣ ਲਈ ਕੁਝ ਸਮਾਂ ਮਿਲਿਆ। ਸਮਾਗਮ ਦੀ ਮੇਜ਼ਬਾਨੀ ਸੀਨੀਅਰ ਵਿਦਿਆਰਥੀਆਂ ਨੇ ਕੀਤੀ ਜੋ ਆਪਣੇ ਜੂਨੀਅਰਾਂ ਦਾ ਸਵਾਗਤ ਕਰਨ ਲਈ ਬਹੁਤ ਉਤਸ਼ਾਹਿਤ ਦਿਖੇ। ਵਿਦਿਆਰਥੀਆਂ ਨੇ ਗਾਇਕੀ, ਨਾਚ, ਕਵਿਤਾ ਅਤੇ ਪਹਿਰਾਵੇ (ਡਰੈਸਿੰਗ) ਦੇ ਰੂਪ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਈਸ਼ਵਰਜੋਤ ਸਿੰਘ ਅਤੇ ਅਰਾਧਨਾ (ਬੀ.ਫਾਰਮੇਸੀ ਪਹਿਲਾ ਸਮੈਸਟਰ) ਅਤੇ ਮਨਹਰ ਕਾਲੜਾ ਤੇ ਦੀਆ (ਡੀ.ਫਾਰਮੇਸੀ ਪਹਿਲਾ ਸਾਲ) ਨੂੰ ਕ੍ਰਮਵਾਰ ‘ਮਿਸਟਰ ਅਤੇ ਮਿਸ ਆਗਾਜ਼ 2026’ ਚੁਣਿਆ ਗਿਆ। ਇਸ ਪ੍ਰੋਗਰਾਮ ਦੌਰਾਨ ਪੜ੍ਹਾਈ ਅਤੇ ‘ਵਿਦਿਆਰਥੀ ਇੰਡਕਸ਼ਨ ਪ੍ਰੋਗਰਾਮ’ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ। ਪ੍ਰਿੰਸੀਪਲ ਡਾ. ਸਤਵਿੰਦਰ ਕੌਰ ਨੇ ਪ੍ਰੇਰਨਾਦਾਇਕ ਭਾਸ਼ਣ ਰਾਹੀਂ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਪੜ੍ਹਾਈ ਵਿਚ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਅਜਿਹੇ ਸ਼ਾਨਦਾਰ ਸਮਾਗਮ ਕਰਵਾਉਣ ਲਈ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਜਥੇਬੰਦਕ ਸਕੱਤਰ ਕਮਲਜੀਤ ਸਿੰਘ ਮੱਲ੍ਹਾ ਦਾ ਜੱਦੀ ਪਿੰਡ ਮੱਲ੍ਹਾ ਵਿਖੇ ਸਨਮਾਨ ਅਗਲੀ ਖ਼ਬਰ ਜੀ.ਐੱਚ.ਜੀ. ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ ਦਾ ਦੂਜੇ ਸਮੈਸਟਰ ਦੀ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ
Ad Position 24