13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਕਾਨਫਰੰਸ ‘ਆਪ’ ਨੂੰ ਸੂਬੇ ’ਚੋਂ ਚੱਲਦਾ ਕਰੇਗੀ- ਮਨਜੀਤ ਸਿੰਘ ਝੱਮਟ

ਹੰਬੜਾਂ, 12 ਸਤੰਬਰ (ਮੇਜਰ ਹੰਬੜਾਂ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਛਪਾਰ ਮੇਲੇ ’ਤੇ ਹੋ ਰਹੀ ਕਾਨਫਰੰਸ ਇਕੱਠ ਪੱਖੋਂ ਜਿੱਥੇ ਨਵਾਂ ਇਤਿਹਾਸ ਸਿਰਜੇਗੀ ਉੱਥੇ ‘ਆਪ’ ਸਰਕਾਰ ਨੂੰ ਸੂਬੇ ’ਚੋਂ ਚੱਲਦਾ ਕਰਨ ਦੀ ਨੀਂਹ ਰੱਖੇਗੀ। ਇਹ ਪ੍ਰਗਟਾਵਾ ਸੀਨੀਅਰ ਆਕਾਲੀ ਆਗੂ ਮਨਜੀਤ ਸਿੰਘ ਝੱਮਟ ਨੇ ਸ਼੍ਰੋਮਣੀ ਅਕਾਲੀ ਦਲ ( ਬ) ਦੀ ਛਪਾਰ ਕਾਨਫਰੰਸ ਦੀ ਕਾਮਯਾਬੀ ਲਈ ਪਿੰਡ ਮਲਕਪੁਰ ਬੇਟ, ਫਾਗਲਾ, ਜੈਨਪੁਰ ਅਤੇ ਹੰਬੜਾਂ ’ਚ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆ ਕੀਤਾ ਤੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ(ਬਾਦਲ) ਜਿੱਥੇ ਮਜਬੂਤ ਹੋਇਆਂ ਉੱਥੇ ਹਲਕਾ ਗਿੱਲ ’ਚ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਦੀ ਅਗਵਾਈ ਹੇਠ ਪਾਰਟੀ ਦੀ ਸਥਿੱਤੀ ਹੋਰ ਮਜ਼ਬੂਤ ਹੋਈ ਹੈ।

Ad Position 21
repet_subhas-goyals [Copy P29]
ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਮਨਜੀਤ ਸਿੰਘ ਝੱਮਟ 13-09-2026
ਹੰਬੜਾਂ, 12 ਸਤੰਬਰ (ਮੇਜਰ ਹੰਬੜਾਂ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਛਪਾਰ ਮੇਲੇ ’ਤੇ ਹੋ ਰਹੀ ਕਾਨਫਰੰਸ ਇਕੱਠ ਪੱਖੋਂ ਜਿੱਥੇ ਨਵਾਂ ਇਤਿਹਾਸ ਸਿਰਜੇਗੀ ਉੱਥੇ ‘ਆਪ’ ਸਰਕਾਰ ਨੂੰ ਸੂਬੇ ’ਚੋਂ ਚੱਲਦਾ ਕਰਨ ਦੀ ਨੀਂਹ ਰੱਖੇਗੀ। ਇਹ ਪ੍ਰਗਟਾਵਾ ਸੀਨੀਅਰ ਆਕਾਲੀ ਆਗੂ ਮਨਜੀਤ ਸਿੰਘ ਝੱਮਟ ਨੇ ਸ਼੍ਰੋਮਣੀ ਅਕਾਲੀ ਦਲ ( ਬ) ਦੀ ਛਪਾਰ ਕਾਨਫਰੰਸ ਦੀ ਕਾਮਯਾਬੀ ਲਈ ਪਿੰਡ ਮਲਕਪੁਰ ਬੇਟ, ਫਾਗਲਾ, ਜੈਨਪੁਰ ਅਤੇ ਹੰਬੜਾਂ ’ਚ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨ ਉਪਰੰਤ ਪ੍ਰੈੱਸ ਨਾਲ ਗੱਲਬਾਤ ਕਰਦਿਆ ਕੀਤਾ ਤੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ(ਬਾਦਲ) ਜਿੱਥੇ ਮਜਬੂਤ ਹੋਇਆਂ ਉੱਥੇ ਹਲਕਾ ਗਿੱਲ ’ਚ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਦੀ ਅਗਵਾਈ ਹੇਠ ਪਾਰਟੀ ਦੀ ਸਥਿੱਤੀ ਹੋਰ ਮਜ਼ਬੂਤ ਹੋਈ ਹੈ। ਸ. ਝੱਮਟ ਨੇ ਹੋਰ ਕਿਹਾ ਕਿ ਵਿਧਾਨ ਸਭਾ ਹਲਕਾ ਗਿੱਲ ਵਿਚੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਦੀ ਅਗਵਾਈ ਹੇਠ ਵਰਕਰਾਂ ਦੇ ਜੱਥੇ ਵੱਡੀ ਗਿਣਤੀ ’ਚ ਛਪਾਰ ਕਾਨਫਰੰਸ ਵਿਚ ਸ਼ਮੂਲੀਅਤ ਕਰਨਗੇ। ਜਿਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਚ ਭਾਰੀ ਜੋਸ਼ ਪਾਇਆ ਜਾ ਰਿਹਾ ਹੈ ਤੇ ਉਹ 26 ਸਤੰਬਰ ਨੂੰ ਛਪਾਰ ਕਾਨਫਰੰਸ ਵਿਚ ਪੁੱਜ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰ ਉੱਚ ਲੀਡਰਸ਼ਿਪ ਦੇ ਵਿਚਾਰ ਸੁਣਨਗੇ ਤੇ ਪੰਜਾਬ ਵਿਚ ਨਵਾਂ ਇਨਕਲਾਬ ਲਿਉਣ ਲਈ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਉਣ ਦਾ ਮੁੱਢ ਬੰਨਣਗੇ।
Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਭਾਰਤੀ ਹਰਦੀਪ ਸਿੰਘ ਖੈਹਿਰਾ ਅਤੇ ਗੁਰਦੀਪ ਸਿੰਘ ਖੈਹਿਰਾ ਦੀ ਮਾਤਾ ਬੀਬੀ ਅਮਰ ਕੌਰ ਨਮਿਤ ਸ਼ਰਧਾਂਜਲੀ ਸਮਾਰੋਹ ਅਗਲੀ ਖ਼ਬਰ ਸ਼ਮਸ਼ਾਨਘਾਟ ’ਚ ਲਾਸ਼ ਦਫ਼ਨਾਉਣ ਨੂੰ ਲੈ ਕੇ ਵਿਵਾਦ ਜੇ.ਸੀ.ਬੀ. ਲੈ ਕੇ ਪਹੁੰਚਿਆ ਪਰਿਵਾਰ ਵਾਪਸ ਪਰਤਿਆ
Ad Position 24