ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸਰਕਾਰੀ ਸਕੂਲ ਸਿਹੌੜਾ ਦੀ ਸ਼ਾਨਦਾਰ ਜਿੱਤ
ਮਲੌਦ, 13 ਸਤੰਬਰ (ਸਹਾਰਨ ਮਾਜਰਾ)-70ਵੀਂਆਂ ਪੰਜਾਬ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਭਾਗ ਲੈਂਦਿਆਂ ਕਬੱਡੀ ਵਿਚੋਂ ਸਰਕਾਰੀ ਸਕੂਲ ਸਿਹੌੜਾ ਦੀ ਨੈਸ਼ਨਲ ਸਟਾਈਲ ਕਬੱਡੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਮੂਹ ਸਟਾਫ਼ ਅਤੇ ਖੇਡ ਪ੍ਰੇਮੀਆਂ ਵਲੋਂ ਸਕੂਲ ਦੇ ਡੀ.
ਮਲੌਦ, 13 ਸਤੰਬਰ (ਸਹਾਰਨ ਮਾਜਰਾ)-70ਵੀਂਆਂ ਪੰਜਾਬ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਭਾਗ ਲੈਂਦਿਆਂ ਕਬੱਡੀ ਵਿਚੋਂ ਸਰਕਾਰੀ ਸਕੂਲ ਸਿਹੌੜਾ ਦੀ ਨੈਸ਼ਨਲ ਸਟਾਈਲ ਕਬੱਡੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਸਮੂਹ ਸਟਾਫ਼ ਅਤੇ ਖੇਡ ਪ੍ਰੇਮੀਆਂ ਵਲੋਂ ਸਕੂਲ ਦੇ ਡੀ. ਪੀ. ਈ. ਹਰਵਿੰਦਰ ਸਿੰਘ ਕਾਲੀਆ ਜੋਗੀਮਾਜਰਾ, ਇੰਚਾਰਜ ਕਮਲਜੀਤ ਮਾਂਗਟ ਅਤੇ ਲੈਕਚਰਾਰ ਬਲਜਿੰਦਰ ਕੌਰ ਨੂੰ ਸਕੂਲ ਦੀ ਇਸ ਸ਼ਾਨਦਾਰ ਜਿੱਤ ‘ਤੇ ਵਧਾਈ ਦਿੱਤੀ ਹੈ, ਜਿਨ੍ਹਾਂ ਨੇ ਬੱਚਿਆਂ ਨੂੰ ਬਹੁਤ ਬਖ਼ੂਬੀ ਤਿਆਰੀ ਕਰਵਾਈ ਅਤੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤਾਂ ਦਰਜ ਕੀਤੀਆਂ ਹਨ। ਇਸ ਮੌਕੇ ਡੀ. ਪੀ . ਈ. ਹਰਵਿੰਦਰ ਸਿੰਘ ਕਾਲੀਆ ਜੋਗੀਮਾਜਰਾ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਜਿੱਥੇ ਸਿੱਖਿਆ ਵਿਚ ਵੱਡੀਆਂ ਪ੍ਰਾਪਤੀਆਂ ਕਰਦੇ ਆ ਰਹੇ ਹਨ, ਉੱਥੇ ਹੀ ਖੇਡਾਂ ਵਿਚ ਵੀ ਮੋਹਰੀ ਭੂਮਿਕਾ ਨਿਭਾ ਰਹੇ ਹਨ।