14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸੜਕ ਹਾਦਸੇ ਵਿਚ ਮਾਰੇ ਗਏ ਜਸਵੰਤ ਸਿੰਘ ਸੰਤਾ ਸਿੱਧੂ ਦਾ ਪਿੰਡ ਸਿੱਧਵਾਂ ਬੇਟ ਦੇ ਸ਼ਮਸ਼ਾਨਘਾਟ ਵਿਚ ਹੋਇਆ ਅੰਤਿਮ ਸੰਸਕਾਰ

ਸਿੱਧਵਾਂ ਬੇਟ, 13 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਪ੍ਰਵਾਸੀ ਭਾਰਤੀ ਅਰਸ਼ਦੀਪ ਸਿੰਘ ਕੈਨੇਡਾ ਦੇ ਸਤਿਕਾਰਯੋਗ ਪਿਤਾ, ਕੁਲਵੰਤ ਸਿੰਘ ਬਿੱਲੂ ਦੇ ਛੋਟੇ ਭਰਾ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਥੇਦਾਰ ਗੁਰਮੀਤ ਸਿੰਘ ਹਾਂਸ ਦੇ ਨਜ਼ਦੀਕੀ ਸਾਥੀ ਜਸਵੰਤ ਸਿੰਘ ਸੰਤਾ ਪੁੱਤਰ ਸਵ. ਗੁਰਦਿਆਲ ਸਿੰਘ ਸਿੱਧੂ ਜਿੰਨ੍ਹਾਂ ਦਾ 9 ਸਤੰਬਰ ਦੀ ਸ਼ਾਮ ਨੂੰ ਆਪਣੇ ਘਰ ਦੇ ਹੀ ਨਜ਼ਦੀਕ ਸਿੱਧਵਾਂ ਬੇਟ-ਕਿਸ਼ਨਪੁਰਾ ਸੜਕ ’ਤੇ ਇਕ ਦਰਦਨਾਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਸਿੱਧਵਾਂ ਬੇਟ, 13 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਪ੍ਰਵਾਸੀ ਭਾਰਤੀ ਅਰਸ਼ਦੀਪ ਸਿੰਘ ਕੈਨੇਡਾ ਦੇ ਸਤਿਕਾਰਯੋਗ ਪਿਤਾ, ਕੁਲਵੰਤ ਸਿੰਘ ਬਿੱਲੂ ਦੇ ਛੋਟੇ ਭਰਾ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਥੇਦਾਰ ਗੁਰਮੀਤ ਸਿੰਘ ਹਾਂਸ ਦੇ ਨਜ਼ਦੀਕੀ ਸਾਥੀ ਜਸਵੰਤ ਸਿੰਘ ਸੰਤਾ ਪੁੱਤਰ ਸਵ. ਗੁਰਦਿਆਲ ਸਿੰਘ ਸਿੱਧੂ ਜਿੰਨ੍ਹਾਂ ਦਾ 9 ਸਤੰਬਰ ਦੀ ਸ਼ਾਮ ਨੂੰ ਆਪਣੇ ਘਰ ਦੇ ਹੀ ਨਜ਼ਦੀਕ ਸਿੱਧਵਾਂ ਬੇਟ-ਕਿਸ਼ਨਪੁਰਾ ਸੜਕ ’ਤੇ ਇਕ ਦਰਦਨਾਕ ਹਾਦਸੇ ਦੌਰਾਨ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੱਜ ਪਿੰਡ ਸਿੱਧਵਾਂ ਬੇਟ ਦੇ ਸ਼ਮਸ਼ਾਨਘਾਟ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਕੈਨੇਡਾ ਤੋਂ ਪਰਤੇ ਉਨ੍ਹਾਂ ਦੇ ਇਕਲੌਤੇ ਸਪੁੱਤਰ ਅਰਸ਼ਦੀਪ ਸਿੱਧੂ ਨੇ ਵਿਖਾਈ। ਮ੍ਰਿਤਕ ਜਸਵੰਤ ਸਿੰਘ ਸਿੱਧੂ ਦੀ ਅੰਤਿਮ ਯਾਤਰਾ ਵਿਚ ਵੱਡੀ ਗਿਣਤੀ ’ਚ ਲੋਕ ਹਾਜ਼ਰ ਹੋਏ। ਇਸ ਮੌਕੇ ਪੁੱਜੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਛੋਟੇ ਭਰਾ ਅਤੇ ਸਾਬਕਾ ਚੇਅਰਮੈਨ ਹਰਬੀਰ ਸਿੰਘ ਇਯਾਲੀ ਨੇ ਆਪਣੇ ਵੱਲੋਂ ਅਤੇ ਜ਼ਿਲ੍ਹਾ ਪ੍ਰੀਸਦ ਮੈਂਬਰ ਗੁਰਮੀਤ ਸਿੰਘ ਹਾਂਸ ਵੱਲੋਂ ਸਵ. ਜਸਵੰਤ ਸਿੰਘ ਮ੍ਰਿਤਕ ਦੇਹ ’ਤੇ ਲੋਈ ਪਾਉਂਦੇ ਹੋਏ ਇਸ ਬੇਵਕਤੀ ਮੌਤ ਨੂੰ ਸਿਰਫ਼ ਪਰਿਵਾਰ ਲਈ ਹੀ ਨਹੀਂ ਸਗੋਂ ਇਲਾਕੇ ਲਈ ਇਕ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਇਸ ਮੌਕੇ ਬਾਬਾ ਰਮਨਦੀਪ ਸਿੰਘ, ਸਰਪੰਚ ਬਲਕਾਰ ਸਿੰਘ ਲਾਡੀ, ਚੇਅਰਮੈਨ ਪਰਮਿੰਦਰ ਸਿੰਘ ਸਿੱਧੂ, ਸਾਬਕਾ ਸਰਪੰਚ ਪਰਮਜੀਤ ਸਿੰਘ ਪੱਪੀ, ਜਰਨੈਲ ਸਿੰਘ ਸਿੱਧੂ, ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਸਿੱਧਵਾਂ, ਨੰਬਰਦਾਰ ਬਲਜੀਤ ਸਿੰਘ ਸਿੱਧੂ, ਨੰਬਰਦਾਰ ਹਰਿੰਦਰ ਸਿੰਘ ਕਾਕਾ, ਬਲਬੀਰ ਸਿੰਘ ਸਿੱਧੂ, ਪਰਮਜੀਤ ਸਿੰਘ ਧਾਲੀਵਾਲ, ਸਿਕੰਦਰ ਸਿੰਘ ਸਿੱਧੂ, ਮਾ: ਇੰਦਰਜੀਤ ਸਿੰਘ ਸਿੱਧੂ, ਅਮਨਾ ਥਿੰਦ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਇਲਾਕਾ ਨਿਵਾਸੀਆਂ ਨੇ ਹਾਜ਼ਰੀ ਭਰਕੇ ਸਮੂਹ ਸਿੱਧੂ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਅਗਲੀ ਖ਼ਬਰ ਅਕਾਲੀ ਸਰਕਾਰਾਂ ਸਮੇਂ ਹੋਏ ਵਿਕਾਸ ਨੂੰ ਲੈ ਕੇ ਲੋਕ ਛਪਾਰ ਕਾਨਫ਼ਰੰਸ ਵਿਚ ਭਰਵੀਂ ਸ਼ਮੂਲੀਅਤ ਕਰਨਗੇ-ਦਿਉਲ, ਛੀਨਾਂ
Ad Position 24