14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਹਰਬੀਰ ਸਿੰਘ ਇਯਾਲੀ ਵਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਸਮਰਥਕਾਂ ਨਾਲ ਛਪਾਰ ਕਾਨਫ਼ਰੰਸ ਸੰਬੰਧੀ ਭਰਵੀਂ ਮੀਟਿੰਗ ਹਲਕੇ ’ਚੋਂ ਬੱਸਾਂ ਦੇ ਕਾਫ਼ਲਿਆਂ ’ਚ ਸਮਰਥਕ ਛਪਾਰ ਕਾਨਫ਼ਰੰਸ ’ਚ ਪੁੱਜਣਗੇ-ਇਯਾਲੀ,ਭੰਗੂ,ਧਾਲੀਵਾਲ

ਹੰਬੜਾਂ, 13 ਸਤੰਬਰ (ਮੇਜਰ ਹੰਬੜਾਂ)-ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ 26 ਸਤੰਬਰ ਨੂੰ ਛਪਾਰ ਮੇਲੇ ’ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਸਿਆਸੀ ਕਾਨਫ਼ਰੰਸ ਦੀ ਸਫ਼ਲਤਾ ਲਈ ਅੱਜ ਪਿੰਡ ਭੱਠਾਧੂਹਾ ਵਿਖੇ ਸਮਰਥਕਾਂ ਦੀ ਇੱਕ ਭਰਵੀਂ ਮੀਟਿੰਗ ਹੋਈ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀ. ਆਗੂ ਹਰਬੀਰ ਸਿੰਘ ਇਯਾਲੀ ਨੇ ਹਲਕਾ ਦਾਖਾ ਦੇ ਸਮੂਹ ਵਰਕਰਾਂ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ 26 ਸਤੰਬਰ ਨੂੰ ਛਪਾਰ ਮੇਲੇ ਵਿਖੇ ਹੋਣ ਵਾਲੀ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਛਪਾਰ ਕਾਨਫ਼ਰੰਸ ਨੂੰ ਕਾਮਯਾਬ ਬਣਾਉਣ।

Ad Position 21
repet_subhas-goyals [Copy P29]
ਗੁਰਦੁਆਰਾ 13 ਮੰਜ਼ਿਲਾ ਨਾਨਕਸਰ ਝੋਰੜਾਂ ਵਿਖੇ ਮੱਸਿਆ ਦੇ ਦਿਹਾੜੇ ਮੌਕੇ ਪ੍ਰਬਚਨ ਕਰਦੇ ਹੋਏ ਅਤੇ ਸੰਗਤਾਂ ਨਾਲ। ਤਸਵੀਰਾ: ਛਿੰਦਾ 14-09-2026
ਹੰਬੜਾਂ, 13 ਸਤੰਬਰ (ਮੇਜਰ ਹੰਬੜਾਂ)-ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ 26 ਸਤੰਬਰ ਨੂੰ ਛਪਾਰ ਮੇਲੇ ’ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਸਿਆਸੀ ਕਾਨਫ਼ਰੰਸ ਦੀ ਸਫ਼ਲਤਾ ਲਈ ਅੱਜ ਪਿੰਡ ਭੱਠਾਧੂਹਾ ਵਿਖੇ ਸਮਰਥਕਾਂ ਦੀ ਇੱਕ ਭਰਵੀਂ ਮੀਟਿੰਗ ਹੋਈ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀ.ਆਗੂ ਹਰਬੀਰ ਸਿੰਘ ਇਯਾਲੀ ਨੇ ਹਲਕਾ ਦਾਖਾ ਦੇ ਸਮੂਹ ਵਰਕਰਾਂ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ 26 ਸਤੰਬਰ ਨੂੰ ਛਪਾਰ ਮੇਲੇ ਵਿਖੇ ਹੋਣ ਵਾਲੀ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਛਪਾਰ ਕਾਨਫ਼ਰੰਸ ਨੂੰ ਕਾਮਯਾਬ ਬਣਾਉਣ। ਸਾਬਕਾ ਚੇਅਰਮੈਨ ਹਰਬੀਰ ਇਯਾਲੀ ਨੇ ਹੋਰ ਕਿਹਾ ਕਿ ਹਲਕਾ ਦਾਖਾ ਦੇ ਸਮੱਰਥਕ ਵਹੀਰਾਂ ਘੱਤਕੇ ਜੱਥਿਆਂ ਦੇ ਰੂਪ ਵਿੱਚ ਛਪਾਰ ਮੇਲੇ ’ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਕੀਤੀ ਜਾ ਰਹੀ ਕਾਨਫਰੰਸ ਵਿੱਚ ਪੁੱਜਣਗੇ ਅਤੇ ਇਕੱਠ ਪੱਖੋਂ ‘ਆਪ’ ਸਰਕਾਰ ਦੀਆਂ ਜੜਾਂ ਹਿਲਾ ਦੇਣਗੇ। ਹਰਬੀਰ ਇਯਾਲੀ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਸਾਢੇ ਚਾਰ ਸਾਲ ਬੀਤ ਜਾਣ ’ਤੇ ਵੀ ਪੂਰੇ ਨਹੀਂ ਕੀਤਾ ਗਿਆ ਤੇ ਮੁਲਾਜ਼ਮਾਂ ਅਤੇ ਵਰਕਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਦੇ ਨਾਲ ਕਿਸਾਨਾਂ ਦੇ ਮਸਲੇ ਵੀ ਹੱਲ ਨਹੀਂ ਕੀਤੇ ਜਾ ਸਕੇ, ਜਿਸ ਕਰਕੇ ‘ਆਪ’ ਸਰਕਾਰ ਲੋਕਾਂ ਦੀ ਕਚਹਿਰੀ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ ਤੇ ਲੋਕ ਹੁਣ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਸਰਕਾਰ ਨੂੰ ਸੂਬੇ ਵਿੱਚੋਂ ਬਾਹਰ ਦਾ ਰਸਤਾ ਦਿਖਾਉਣਗੇ। ਇਸ ਮੌਕੇ ਸਰਕਲ ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਸੀਨੀਅਰ ਆਗੂ ਡਾ: ਅਮਰਜੀਤ ਸਿੰਘ ਮੁੱਲਾਂਪੁਰ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਭੰਗੂ ਅਤੇ ਨੰਬਰਦਾਰ ਰਣਜੀਤ ਸਿੰਘ ਭੰਗੂ ਨੇ ਸ: ਇਯਾਲੀ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਵੱਡੀ ਗਿਣਤੀ ’ਚ ਸਮੱਰਥਕਾਂ ਨਾਲ ਛਪਾਰ ਕਾਨਫ਼ਰੰਸ ਵਿਚ ਸ਼ਾਮਿਲ ਹੋ ਕੇ ਵਿਰੋਧੀਆਂ ਦੀ ਨੀਂਦ ਹਰਾਮ ਕਰਨਗੇ। ਇਸ ਮੌਕੇ ਪ੍ਰਧਾਨ ਬਲਜਿੰਦਰ ਸਿੰਘ ਭੰਗੂ, ਹਰਦੀਪ ਸਿੰਘ ਭੰਗੂ ਯੂ.ਐੱਸ.ਏ, ਆਗੂ ਜਰਮਨਜੀਤ ਸਿੰਘ ਭੱਠਾਧੂਹਾ, ਜਗਜੀਤ ਸਿੰਘ ਬਿੱਟੂ ਸਿੱਧੂ, ਪੰਚ ਸੁਖਪਾਲ ਸਿੰਘ ਰੌਣਕ, ਸਾਬਕਾ ਸਰਪੰਚ ਅਰਜਨ ਸਿੰਘ ਭੱਠਾਧੂਹਾ, ਗੁਰਵੀਰ ਸਿੰਘ ਭੰਗੂ, ਚੇਅਰਮੈਨ ਅਮਰ ਸਿੰਘ ਮਹਿੰਮੀ, ਹਰਭਜਨ ਸਿੰਘ ਭੱਠਾਧੂਹਾ, ਸੁਖਦੇਵ ਸਿੰਘ ਭੱਠਾਧੂਹਾ, ਸਰਪੰਚ ਨਛੱਤਰ ਸਿੰਘ ਮਹਿਮੀ, ਸੁਖਬੀਰ ਸਿੰਘ ਭੰਗੂ, ਗੁਰਪ੍ਰੀਤ ਸਿੰਘ ਭੰਗੂ, ਪੰਚ ਬਲਵਿੰਦਰ ਸਿੰਘ ਜੋਗਾ, ਸਤਵਿੰਦਰ ਸਿੰਘ ਭੰਗੂ ਮਾਣਾ, ਪਰਮਵੀਰ ਸਿੰਘ ਪਟਵਾਰੀ ਸਮੇਤ ਹੋਰ ਅਕਾਲੀ ਦਲ ਵਾਰਿਸ ਪੰਜਾਬ ਦੇ ਸਮਰਥਕ ਵੱਡੀ ਗਿਣਤੀ ਵਿੱਚ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਸਰਕਾਰਾਂ ਸਮੇਂ ਹੋਏ ਵਿਕਾਸ ਨੂੰ ਲੈ ਕੇ ਲੋਕ ਛਪਾਰ ਕਾਨਫ਼ਰੰਸ ਵਿਚ ਭਰਵੀਂ ਸ਼ਮੂਲੀਅਤ ਕਰਨਗੇ-ਦਿਉਲ, ਛੀਨਾਂ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਸਿੱਖਿਆਵਾਂ ਬਾਰੇ ਮੁਕਾਬਲੇ ਕਰਵਾਏ
Ad Position 24