17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਇਨਸਾਨ ਉਨ੍ਹਾਂ ਰਾਹਾਂ ਵੱਲ ਮੁੜ ਰਿਹਾ ਜਿਨ੍ਹਾਂ ਤੋਂ ਗੁਰੂ ਸਾਹਿਬਾਨਾਂ ਨੇ ਮੋੜਿਆ-ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ

ਜਗਰਾਉਂ, 16 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਇਸ ਤਕਨੀਕੀ ਯੁੱਗ ਨੇ ਸੰਸਾਰ ਨੂੰ ਇਕ ਪਿੰਡ ਦਾ ਰੂਪ ਦੇ ਦਿੱਤਾ। ਜਿਸ ਸਦਕੇ ਤਰੱਕੀ ਦੀਆਂ ਹੱਦਾਂ ਪਾਰ ਹੋ ਚੁੱਕੀਆਂ ਹਨ।

Ad Position 21
No active advertisement
ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ 17-09-2026
ਜਗਰਾਉਂ, 16 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਇਸ ਤਕਨੀਕੀ ਯੁੱਗ ਨੇ ਸੰਸਾਰ ਨੂੰ ਇਕ ਪਿੰਡ ਦਾ ਰੂਪ ਦੇ ਦਿੱਤਾ। ਜਿਸ ਸਦਕੇ ਤਰੱਕੀ ਦੀਆਂ ਹੱਦਾਂ ਪਾਰ ਹੋ ਚੁੱਕੀਆਂ ਹਨ। ਜਦਕਿ ਦੂਸਰੇ ਪਾਸੇ ਮਨੁੱਖ ਅੰਦਰੋਂ ਇਹ ਤਰੱਕੀ ਮਨੁੱਖਤਾ ਖ਼ਤਮ ਕਰ ਰਹੀ ਹੈ। ਹਰ ਪਾਸੇ ਬੇਭਰੋਸਗੀ ਦੇ ਬੱਦਲ ਸੰਘਣੇ ਹੋ ਰਹੇ ਹਨ। ਇਨਸਾਨ ਸੰਸਾਰ ਅੰਦਰ ਇਸ ਤਰ੍ਹਾਂ ਵਿਚਰ ਰਿਹਾ ਹੈ ਕਿ ਸ਼ਾਇਦ ਇਸ ਨੇ ਕਦੇ ਮੌਤ ਦਾ ਸਾਹਮਣਾ ਕਰਨਾ ਹੀ ਨਹੀਂ ਹੈੈ। ਜਦਕਿ ਸੱਚਾਈ ਇਹ ਹੈ ਜੋ ਜੰਮਿਆ ਹੈ ਉਸ ਨੇ ਇਕ ਦਿਨ ਮਰਨਾ ਵੀ ਹੈ। ਇੰਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਨੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਨੇ ਲੋਕਾਈ ਨੂੰ ਬਾਣੀ ਤੇ ਬਾਣੇ ਨਾਲ ਜੋੜਿਆ ਹੈ। ਉਨ੍ਹਾਂ ਨਾਮ ਜਪਣ, ਕਿਰਤ ਕਰਨ ਅਤੇ ਵੰਡ ਕੇ ਛਕਣ ਦਾ ਆਦੇਸ਼ ਦਿੱਤਾ। ਦੁੱਖ ਹੈ ਕਿ ਅਸੀਂ ਗੁਰੂ ਸਾਹਿਬਾਨਾ ਵਲੋਂ ਦੱਸੇ ਇਨ੍ਹਾਂ ਸਿਧਾਂਤਾਂ ਨੂੰ ਅਪਨਾਉਣ ਅਤੇ ਪ੍ਰਚਾਰਨ ਦੀ ਥਾਂ ਉਨ੍ਹਾਂ ਰਾਹਾਂ ਵੱਲ ਤੁਰ ਪਏ ਜਿੰਨ੍ਹਾਂ ਤੋਂ ਸਾਨੂੰ ਗੁਰੂ ਸਾਹਿਬਾਨਾਂ ਨੇ ਮੋੜਿਆ ਸੀ। ਸੰਤ ਨਾਨਕਸਰ ਵਾਲਿਆਂ ਨੇ ਕਿਹਾ ਕਿ ਇੱਧਰ ਉੱਧਰ ਵੱਲ ਝਾਕਣ ਦੀ ਥਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿਖਿਆਵਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਸਾਰ ਦਾ ਕੋਈ ਅਜਿਹਾ ਸਵਾਲ ਨਹੀਂ ਹੈ ਜਿਸ ਦਾ ਗੁਰਬਾਣੀ ਜਵਾਬ ਨਾ ਦਿੰਦੀ ਹੋਵੇ। ਲੋੜ ਹੈ ਸਾਨੂੰ ਗੁਰਬਾਣੀ ਨੂੰ ਪੜ੍ਹਨ, ਸਮਝਣ ਅਤੇ ਇਸ ਨੂੰ ਆਪਣੇ ਜੀਵਨ ’ਤੇ ਲਾਗੂ ਕਰਨ ਦੀ। ਉਨ੍ਹਾਂ ਕਿਹਾ ਕਿ ਜਿਸ ਦਿਨ ਮਨੁੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਉਸ ਦਿਨ ਤੋਂ ਹੀ ਖੁਸ਼ਹਾਲੀ ਅਤੇ ਆਪਸੀ ਭਾਈਚਾਰੇ ਦੀਆਂ ਹਵਾਵਾਂ ਵੱਗਣ ਲੱਗ ਪੈਣਗੀਆਂ। ਉਨ੍ਹਾਂ ਸੰਗਤਾਂ ਨੂੰ ਅੰਮ੍ਰਿਤਪਾਨ ਕਰਕੇ ਗੁਰੂ ਵਾਲੇ ਬਣਨ ਲਈ ਵੀ ਆਖਿਆ।
Ad Position 22
No active advertisement
ਪਿਛਲੀ ਖ਼ਬਰ ਖੁਸ਼ਵਿੰਦਰ ਕੌਰ ਨੇ ਪੰਜਾਬ ਯੂਨੀਵਰਸਿਟੀ ਵਿਚ ਪਹਿਲਾ ਸਥਾਨ ਹਾਸਿਲ ਕਰ ਕੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਮਹਾਰਾਜਾ ਅਗਰਸੈਨ ਜੀ ਦੀ ਜੈਅੰਤੀ ਨੂੰ ਸਮਰਪਿਤ ਪ੍ਰਚਾਰ ਸਮੱਗਰੀ ਜਾਰੀ 11 ਅਕਤੂਬਰ ਨੂੰ ਜਗਰਾਉਂ ਵਿਖੇ ਹੋਵੇਗਾ ਸੂਬਾ ਪੱਧ...
Ad Position 24