17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

‘ ਆਪ’ ਵਲੋਂ ‘ਜਸ਼ਨ-ਏ-ਇਨਕਲਾਬ’ ਸਰਕਾਰ ਦੇ ਬਹੁਪੱਖੀ ਕਾਰਜਾਂ ਦੀ ਮਿਸਾਲ ਪੇਸ਼ ਕਰੇਗਾ-ਡਾ.ਗਿੱਲ/ਰਾਏਕੋਟ

ਰਾਏਕੋਟ, 16 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ ਦੀ ਬਿਹਤਰੀ ਲਈ ਕਰਵਾਏ ਜਾ ਰਹੇ ਵਿਕਾਸ ਕਾਰਜ਼ ਹੁਣ ਤੱਕ ਦੀਆਂ ਸਰਕਾਰਾਂ ਦੇ ਮੁਕਾਬਲੇ ਇੱਕ ਵੱਖਰੀ ਮਿਸਾਲ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਉਹ ਸਰਕਾਰ ਹੈ, ਜਿਸਨੇ ਕਿਸੇ ਵੀ ਚੋਣਾਵੀਂ ਮਾਹੌਲ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਕਿਤੇ ਵਧੇਰੇ ਕੰਮ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 17-09-2026
ਰਾਏਕੋਟ, 16 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ ਦੀ ਬਿਹਤਰੀ ਲਈ ਕਰਵਾਏ ਜਾ ਰਹੇ ਵਿਕਾਸ ਕਾਰਜ਼ ਹੁਣ ਤੱਕ ਦੀਆਂ ਸਰਕਾਰਾਂ ਦੇ ਮੁਕਾਬਲੇ ਇੱਕ ਵੱਖਰੀ ਮਿਸਾਲ ਹਨ।ਆਮ ਆਦਮੀ ਪਾਰਟੀ ਦੀ ਸਰਕਾਰ ਉਹ ਸਰਕਾਰ ਹੈ, ਜਿਸਨੇ ਕਿਸੇ ਵੀ ਚੋਣਾਵੀਂ ਮਾਹੌਲ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਕਿਤੇ ਵਧੇਰੇ ਕੰਮ ਕੀਤਾ ਹੈ। ਸਰਕਾਰ ਦੀ ਵਿਕਾਸ ਮੁਖੀ ਸੋਚ ਕਾਰਨ ਹੀ 28 ਸਤੰਬਰ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਸਥਿਤ ਪੀਏਯੂ ਗਰਾਊਂਡ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ‘ਜਸ਼ਨ-ਏ-ਇਨਕਲਾਬ’ ਸਮਾਗਮ ਸਬੰਧੀ ਹਰ ਰਾਜਸੀ ਪਾਰਟੀ ਨਾਲ ਜੁੜ੍ਹੇ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਡਾ : ਤੇਜਪਾਲ ਸਿੰਘ ਗਿੱਲ ਚੇਅਰਮੈਨ ਪਨਗਰੇਨ ਪੰਜਾਬ ਅਤੇ ਮਨਜੀਤ ਸਿੰਘ ਰਾਏਕੋਟ ਵਾਈਸ ਕੋਆਰਡੀਨੇਟਰ ਮਾਲਵਾ ਜ਼ੋਨ ‘ਯੁੱਧ ਨਸ਼ਿਆਂ ਵਿਰੁੱਧ’ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।ਉਨ੍ਹਾਂ ਦੱਸਿਆ ਕਿ ਇਸ ਸਮਾਗਮ ’ਚ ਸ਼ਮੂਲੀਅਤ ਕਰਨ ਵਾਲੇ ਹਰ ਪਾਰਟੀ ਵਰਕਰ, ਆਮ ਨਾਗਰਿਕ ਦਾ ਬਕਾਇਦਾ ਐਂਟਰੀ ਗੇਟ ਪਾਸ ਬਣਾਇਆ ਜਾ ਰਿਹਾ ਹੈ, ਇਸ ਕੰਮ ਲਈ ਪਾਰਟੀ ਵਲੋਂ ਵੱਖ-ਵੱਖ ਜ਼ਿਲ੍ਹਾ ਕੋਆਰਡੀਨੇਟਰ ਤੇ ਬਲਾਕ ਕੋਆਰਡੀਨੇਟਰ ਵਲੋਂ ਸ਼ਮੂਲੀਅਤ ਕਰਨ ਵਾਲੇ ਲੋਕਾਂ ਦੀ ਰਜਿਸ਼ਟ੍ਰੇਸ਼ਨ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਹਰਬੀਰ ਇਯਾਲੀ ਵਲੋਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਛਪਾਰ ਕਾਨਫ਼ਰੰਸ ਦੀ ਸਫ਼ਲਤਾ ਲਈ ਮੀਟਿੰਗ ਅਕਾਲੀ ਦਲ ‘ਵਾਰਿਸ ਪੰਜਾ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਕਾਨਫ਼ਰੰਸ ਵਿਚ ਹੋਣ ਵਾਲਾ ਇਕੱਠ ਵਿਰੋਧੀ ਪਾਰਟੀਆਂ ਦਾ ਮੂੰਹ ਬੰਦ ਕਰੇਗਾ-ਚੀਮਾ ਬੋਪਾਰ...
Ad Position 24