22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਮੇਲਾ ਛਪਾਰ ਕਾਨਫਰੰਸ ਲਈ ਹਲਕਾ ਗਿੱਲ ਤੋਂ ਕਾਫ਼ਲਿਆਂ ’ਚ ਵਰਕਰ ਰਵਾਨਾ ਹੋਣਗੇ-ਸ਼ਿਵਾਲਿਕ

ਹੰਬੜਾਂ, 21 ਸਤੰਬਰ (ਮੇਜਰ ਹੰਬੜਾਂ) ਪ੍ਰਸਿੱਧ ਮੇਲਾ ਛਪਾਰ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਵਲੋਂ 26 ਸਤੰਬਰ ਨੂੰ ਕਰਵਾਈ ਜਾ ਰਹੀ ਇਤਿਹਾਸਿਕ ਕਾਨਫਰੰਸ ਵਿੱਚ ਵਿਧਾਨ ਸਭਾ ਹਲਕਾ ਗਿੱਲ ਤੋਂ ਵੱਡੀ ਗਿਣਤੀ ਵਿੱਚ ਵਰਕਰ ਕਾਫ਼ਲਿਆਂ ਦੇ ਰੂਪ ਵਿਚ ਸ਼ਾਮਿਲ ਹੋਣਗੇ। ਇਹ ਪ੍ਰਗਟਾਵਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਲਕਾ ਗਿੱਲ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ ਨੇ ਕਸਬਾ ਹੰਬੜਾ ਸਮੇਤ ਦਰਜਨਾਂ ਪਿੰਡਾਂ ਅੰਦਰ ਕਾਨਫ਼ਰੰਸ ਦੀ ਸਫ਼ਲਤਾ ਲਈ ਵਰਕਰਾਂ ਨੂੰ ਲਾਮਬੰਦ ਕਰਦਿਆਂ ਅਹਿਮ ਮੀਟਿੰਗਾਂ ਕਰਨ ਸਮੇਂ ਕੀਤਾ।

Ad Position 21
No active advertisement
ਅਕਾਲੀ ਦਲ ‘ਵਾਰਿਸ ਪੰਜਾਬ ਦੇ’ਵਲੋਂ ਹੰਬੜਾਂ ਸਮੇਤ ਦਰਜਨਾਂ ਪਿੰਡਾਂ ’ਚ ਕਾਨਫਰੰਸ ਸਬੰਧੀ ਮੀਟਿੰਗਾਂ 22-09-2026
ਹੰਬੜਾਂ, 21 ਸਤੰਬਰ (ਮੇਜਰ ਹੰਬੜਾਂ) ਪ੍ਰਸਿੱਧ ਮੇਲਾ ਛਪਾਰ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਵਲੋਂ 26 ਸਤੰਬਰ ਨੂੰ ਕਰਵਾਈ ਜਾ ਰਹੀ ਇਤਿਹਾਸਿਕ ਕਾਨਫਰੰਸ ਵਿੱਚ ਵਿਧਾਨ ਸਭਾ ਹਲਕਾ ਗਿੱਲ ਤੋਂ ਵੱਡੀ ਗਿਣਤੀ ਵਿੱਚ ਵਰਕਰ ਕਾਫ਼ਲਿਆਂ ਦੇ ਰੂਪ ਵਿਚ ਸ਼ਾਮਿਲ ਹੋਣਗੇ। ਇਹ ਪ੍ਰਗਟਾਵਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਲਕਾ ਗਿੱਲ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਿਕ ਨੇ ਕਸਬਾ ਹੰਬੜਾ ਸਮੇਤ ਦਰਜਨਾਂ ਪਿੰਡਾਂ ਅੰਦਰ ਕਾਨਫ਼ਰੰਸ ਦੀ ਸਫ਼ਲਤਾ ਲਈ ਵਰਕਰਾਂ ਨੂੰ ਲਾਮਬੰਦ ਕਰਦਿਆਂ ਅਹਿਮ ਮੀਟਿੰਗਾਂ ਕਰਨ ਸਮੇਂ ਕੀਤਾ। ਕਸਬਾ ਹੰਬੜਾਂ ਵਿਖੇ ਲੁਧਿਆਣਾ ਦਿਹਾਤੀ ਕਾਰਜਕਾਰੀ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਮਲਕੀਤ ਸਿੰਘ ਬੱਲ, ਸਰਕਲ ਪ੍ਰਧਾਨ ਸਤਿੰਦਰਪਾਲ ਸਿੰਘ ਭੋਲਾ ਖਹਿਰਾ ਬੇਟ ਅਤੇ ਕਮਲਜੀਤ ਸਿੰਘ ਥਰੀਕੇ ਦੀ ਦੇਖ-ਰੇਖ ਹੇਠ ਮੀਟਿੰਗ ਸਮੇਂ ਹਲਕਾ ਇੰਚਾਰਜ਼ ਦਰਸ਼ਨ ਸਿੰਘ ਸ਼ਿਵਾਲਿਕ ਨੇ ਕਿਹਾ ਕਿ ਮੇਲਾ ਛਪਾਰ ਕਾਨਫਰੰਸ ਦੀ ਸਫ਼ਲਤਾ ਲਈ ਹਲਕਾ ਗਿੱਲ ਅੰਦਰ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ ਸਮੂਹ ਵਰਗਾਂ ਨੂੰ ਲਾਮਬੰਦ ਕਰਕੇ ਕਾਨਫਰੰਸ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮੇਲਾ ਛਪਾਰ ਕਾਨਫਰੰਸ ਦੌਰਾਨ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਵਲੋਂ ਸੀਨੀਅਰ ਆਗੂ ਬਾਪੂ ਤਰਸੇਮ ਸਿੰਘ, ਮਾਲਵਾ ਜ਼ੋਨ ਇੰਚਾਰਜ਼ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਵਿਚਾਰ ਸਾਂਝੇ ਕੀਤੇ ਜਾਣਗੇ। ਇਸ ਸਮੇਂ ਸੀਨੀਅਰ ਆਗੂ ਹਰਬੀਰ ਸਿੰਘ ਇਯਾਲੀ, ਮਲਕੀਤ ਸਿੰਘ ਬੱਲ ਲੁਧਿਆਣਾ ਦਿਹਾਤੀ ਕਾਰਜਕਾਰੀ ਪੰਜ ਮੈਂਬਰੀ ਕਮੇਟੀ ਮੈਂਬਰ, ਪਰਮਜੀਤ ਸਿੰਘ ਗਿੱਲ ਸਲੇਮਪੁਰ, ਭੁਪਿੰਦਰ ਸਿੰਘ ਮਾਂਗਟ, ਜਸਕੀਰਤ ਸਿੰਘ ਜੱਸਾ ਧਾਲੀਵਾਲ, ਭਾਈ ਗੁਰਬਖਸ਼ ਸਿੰਘ ਬਾਠ, ਰਤਨ ਸਿੰਘ ਸਲੇਮਪੁਰ, ਪਰਮਜੀਤ ਸਿੰਘ ਸਿੱਧੂ, ਜਰਮਨਜੀਤ ਸਿੰਘ , ਫੋਰਮੈਨ ਜਗਤਾਰ ਸਿੰਘ ਹੰਬੜਾ, ਸਰਪੰਚ ਗੁਰਪ੍ਰੀਤ ਸਿੰਘ ਢੇਸੀ, ਹਰਦੀਪ ਸਿੰਘ ਗਿੱਲ, ਜਗਮਿੰਦਰ ਸਿੰਘ ਗਿੱਲ, ਮੋਹਣ ਸਿੰਘ ਫੌਜੀ, ਲਵਪ੍ਰੀਤ ਸਿੰਘ ਲਵਲੀ ਬਾਠ, ਅਜੀਤਪਾਲ ਸਿੰਘ ਬਾਠ, ਬਿੰਦਾ ਧਾਲੀਵਾਲ , ਗੁਰਵਿੰਦਰ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਹੰਬੜਾ, ਮਨੀ ਗਰੇਵਾਲ, ਦੀਪਲ ਸਿੰਘ ਹੰਬੜਾਂ, ਕਸ਼ਮੀਰਾ ਸਿੰਘ ਹੰਬੜਾਂ, ਬਿੰਦਰ ਡੀ.ਸੀ ਹੰਬੜਾਂ, ਗੋਬਿੰਦ ਸਿੰਘ ਭੰਦੋਲ ਹੰਬੜਾਂ, ਜਗਜੀਵਨ ਸਿੰਘ ਝੱਜ, ਗੁਰਮੀਤ ਸਿੰਘ ਧਾਲੀਵਾਲ ਸਮੇਤ ਹੋਰ ਸਮੱਰਥਕ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਹਰਬੀਰ ਸਿੰਘ ਇਯਾਲੀ ਵਲੋਂ ਛਪਾਰ ਕਾਨਫ਼ਰੰਸ ਦੀ ਸਫ਼ਲਤਾ ਲਈ ਮੀਟਿੰਗਾਂ ਅਗਲੀ ਖ਼ਬਰ ਹਰਬੀਰ ਇਯਾਲੀ ਵਲੋਂ ਛਪਾਰ ਕਾਨਫਰੰਸ ਦੀ ਸਫ਼ਲਤਾ ਲਈ ਰਾਊਵਾਲ ਦੇ ਵਰਕਰਾਂ ਨਾਲ ਮੀਟਿੰਗ
Ad Position 24