ਸਾਬਕਾ ਵਿਧਾਇਕ ਕਲੇਰ ਵਲੋਂ ਮੇਲਾ ਛਪਾਰ ਕਾਨਫਰੰਸ ਨੂੰ ਲੈ ਕੇ ਕਾਕੜ (ਤਿਹਾੜਾ) ਵਿਖੇ ਵਰਕਰਾਂ ਨਾਲ ਮੀਟਿੰਗ
ਸਿੱਧਵਾਂ ਬੇਟ, 21 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਵਿਧਾਨ ਸਭਾ ਹਲਕਾ ਜਗਰਾਉਂ ਦੇ ਸਾਬਕਾ ਵਿਧਾਇਕ ਅਤੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਹਲਕਾ ਇੰਚਾਰਜ ਐੱਸ. ਆਰ.
ਸਿੱਧਵਾਂ ਬੇਟ, 21 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਵਿਧਾਨ ਸਭਾ ਹਲਕਾ ਜਗਰਾਉਂ ਦੇ ਸਾਬਕਾ ਵਿਧਾਇਕ ਅਤੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਹਲਕਾ ਇੰਚਾਰਜ ਐੱਸ. ਆਰ. ਕਲੇਰ ਨੇ ਮੇਲਾ ਛਪਾਰ ਕਾਨਫਰੰਸ ਦੀ ਸਫ਼ਲਤਾ ਨੂੰ ਲੈ ਕੇ ਬੇਟ ਇਲਾਕੇ ਵਿਚ ਕੀਤੀਆਂ ਜਾ ਰਹੀਆਂ ਭਰਵੀਆਂ ਮੀਟਿੰਗਾਂ ਤਹਿਤ ਲਾਗਲੇ ਪਿੰਡ ਗਿੱਦੜਵਿੰਡੀ ਦੇ ਸੀਨੀਅਰ ਅਕਾਲੀ ਆਗੂ ਤੇ ਸਰਕਲ ਪ੍ਰਧਾਨ ਕੁਲਦੀਪ ਸਿੰਘ ਗਿੱਦੜਵਿੰਡੀ ਦੇ ਗ੍ਰਹਿ ਵਿਖੇ ਸੱਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਜਿਸ ਤਰ੍ਹਾਂ ਲੋਕਾਂ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਛਪਾਰ ਮੇਲੇ ’ਤੇ ਕੀਤੀ ਜਾ ਰਹੀ ਕਾਨਫ਼ਰੰਸ ਨੂੰ ਲੈ ਕੇ ਉਤਸ਼ਾਹ ਹੈ, ਉਸ ਨੂੰ ਵੇਖ ਕੇ ਕੁਝ ਪੰਥ ਵਿਰੋਧੀ ਤਾਕਤਾਂ ਸਾਡੀ ਪਾਰਟੀ ਨੂੰ ਬਦਨਾਮ ਕਰਨ ਵਿਚ ਲੱਗ ਗਈਆਂ ਹਨ। ਹੁਣ ਉਹ ਅੱਤ ਦਰਜੇ ਦੀ ਘਟੀਆ ਰਾਜਨੀਤੀ ਕਰਕੇ ਲੋਕਾਂ ਦਾ ਧਿਆਨ ਸਾਡੀ ਪਾਰਟੀ ਵਲੋਂ ਮੋੜਣਾ ਚਾਹੁੰਦੀਆਂ ਹਨ, ਪਰ ਇਹ ਤਾਕਤਾਂ ਕਾਮਯਾਨ ਨਹੀਂ ਹੋਣਗੀਆਂ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਣ ਜਾ ਰਹੀ ਛਪਾਰ ਕਾਨਫਰੰਸ ਇਸ ਵਾਰ ਇਤਿਹਾਸਕ ਹੋ ਨਿੱਬੜੇਗੀ। ਸਾਬਕਾ ਵਿਧਾਇਕ ਨੇ ਆਖਿਆ ਕਿ ਜਿਸ ਤਰ੍ਹਾਂ ਸ਼ੋ੍ਮਣੀ ਅਕਾਲੀ ਦਲ ਵਲੋਂ ਸੂਬੇ ਅੰਦਰ ਕੀਤੀਆਂ ਜਾ ਰਹੀਆਂ ਹਲਕੇ ਵਾਰ ‘ਪੰਜਾਬ ਬਚਾਉ ਰੈਲੀਆਂ’ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਸ ਨੂੰ ਲੈ ਕੇ ਵੀ ਵਿਰੋਧੀ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਇਸ ਮੌਕੇ ਸਰਕਲ ਪ੍ਰਧਾਨ ਕੁਲਦੀਪ ਸਿੰਘ ਗਿੱਲ, ਪੱਪੀ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਖੈਹਿਰਾ ਨੇ ਵੀ ਸਾਬਕਾ ਵਿਧਾਇਕ ਕਲੇਰ ਨੂੰ ਵਿਸ਼ਵਾਸ ਦਿਵਾਇਆ ਕਿ ਸਾਡੇ ਪਿੰਡਾਂ ਵਿਚੋਂ ਵੱਡਾ ਕਾਫ਼ਲਾ ਛਪਾਰ ਕਾਨਫਰੰਸ ਵਿਚ ਪੁੱਜੇਗਾ। ਇਸ ਮੌਕੇ ਬੀ. ਸੀ. ਵਿੰਗ ਦੇ ਪ੍ਰਧਾਨ ਪਰਮਿੰਦਰ ਸਿੰਘ ਕੰਬੋ ਹਠੂਰ, ਭਵਖੰਡਨ ਸਿੰਘ, ਸਾਬਕਾ ਸੰਮਤੀ ਮੈਂਬਰ ਅਵਤਾਰ ਸਿੰਘ ਤਿਹਾੜਾ, ਹਰਵਿੰਦਰ ਸਿੰਘ ਸੋਢੀਵਾਲ, ਜਸਦੇਵ ਸਿੰਘ ਲੀਲਾਂ ਅਤੇ ਸਾਬਕਾ ਸਰਪੰਚ ਜਸਵੰਤ ਸਿੰਘ ਪੱਤੀ ਮੁਲਤਾਨੀ ਸਮੇਤ ਹੋਰ ਆਗੂ ਹਾਜ਼ਰ ਸਨ।