21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਦਾਖਾ ’ਚ ਨਵੀਂ ਰਜਿ: ‘ਦੀ ਨਿਊ ਦਾਖਾ ਕੋ-ਆਪ੍ਰੇਟਿਵ ਖੇਤੀਬਾੜੀ ਸੁਸਾਇਟੀ’ ਲਈ ਮੈਂਬਰਾਂ ਦੀ ਚੋਣ

ਮੁੱਲਾਂਪੁਰ-ਦਾਖਾ, 21 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸਹਿਕਾਰਤਾ ਵਿਭਾਗ ਵਲੋਂ ਖੇਤੀ ਸੈਕਟਰ ਨੂੰ ਮਜ਼ਬੂਤ ਬਣਾਉਣ ਲਈ ਕਈ ਪਿੰਡਾ ’ਚ ਖੇਤੀਬਾੜੀ ਸਹਿਕਾਰੀ ਸਭਾਵਾਂ ਰਜਿਸਟਰਡ ਕਰਨ ਦੀ ਮੁਹਿੰਮ ਹੇਠ ਪਿੰਡ ਦਾਖਾ ਦੀ ਨਿਊ ਦਾਖਾ ਕੋ-ਆਪ੍ਰੇਟਿਵ ਖੇਤੀਬਾੜੀ ਸੁਸਾਇਟੀ ਨੂੰ ਰਜਿਸਟਰਡ ਕਰਵਾ ਕੇ ਪ੍ਰਬੰਧਾਂ ਲਈ ਕਮੇਟੀ ਚੁਣੀ ਗਈ। ਖੇਤੀਬਾੜੀ ਸਭਾ ਦੇ ਬਹੁਤਾਦ ਹਿੱਸੇਦਾਰਾਂ ਦੀ ਹਾਜ਼ਰੀ ਵਿਚ ਉਚੇਚਾ ਪਹੁੰਚੇ ‘ਆਪ’ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ.

Ad Position 21
No active advertisement
ਅਜੀਤ ਡੈਸਕ 22-09-2026
ਮੁੱਲਾਂਪੁਰ-ਦਾਖਾ, 21 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸਹਿਕਾਰਤਾ ਵਿਭਾਗ ਵਲੋਂ ਖੇਤੀ ਸੈਕਟਰ ਨੂੰ ਮਜ਼ਬੂਤ ਬਣਾਉਣ ਲਈ ਕਈ ਪਿੰਡਾ ’ਚ ਖੇਤੀਬਾੜੀ ਸਹਿਕਾਰੀ ਸਭਾਵਾਂ ਰਜਿਸਟਰਡ ਕਰਨ ਦੀ ਮੁਹਿੰਮ ਹੇਠ ਪਿੰਡ ਦਾਖਾ ਦੀ ਨਿਊ ਦਾਖਾ ਕੋ-ਆਪ੍ਰੇਟਿਵ ਖੇਤੀਬਾੜੀ ਸੁਸਾਇਟੀ ਨੂੰ ਰਜਿਸਟਰਡ ਕਰਵਾ ਕੇ ਪ੍ਰਬੰਧਾਂ ਲਈ ਕਮੇਟੀ ਚੁਣੀ ਗਈ। ਖੇਤੀਬਾੜੀ ਸਭਾ ਦੇ ਬਹੁਤਾਦ ਹਿੱਸੇਦਾਰਾਂ ਦੀ ਹਾਜ਼ਰੀ ਵਿਚ ਉਚੇਚਾ ਪਹੁੰਚੇ ‘ਆਪ’ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ. ਕੇ. ਐੱਨ. ਐੱਸ. ਕੰਗ ਵਲੋਂ ਨਵੀਂ ਚੁਣੀ ਸਮੁੱਚੀ ਕਮੇਟੀ ਦੇ ਮੈਂਬਰਾਂ ਨੂੰ ਵਧਾਈ ਦਿੱਤੀ। ਰਿਟਰਨਿੰਗ ਅਫ਼ਸਰ ਨਾਗੇਸ਼ ਤਿਵਾੜੀ ਦੀ ਹਾਜ਼ਰੀ ਵਿਚ ਦੀ ਨਿਊ ਦਾਖਾ ਕੋ-ਆਪ੍ਰੇਟਿਵ ਖੇਤੀਬਾੜੀ ਸੁਸਾਇਟੀ ਲਈ ਮੈਂਬਰਾਂ ਦੀ ਚੋਣ ਸਮੇਂ ਵਰਿੰਦਰ ਸਿੰਘ ਦਾਖਾ, ਗੁਰਬਿੰਦਰ ਸਿੰਘ, ਸਤਵੰਤ ਸਿੰਘ, ਹਰਜੋਤ ਸਿੰਘ, ਤੇਜਿੰਦਰ ਸਿੰਘ, ਗੁਰਜੀਤ ਸਿੰਘ, ਅਮਨਜੋਤ ਸਿੰਘ, ਰਮਨਜੀਤ ਸਿੰਘ ਸੇਖੋਂ, ਸੁਖਦੇਵ ਸਿੰਘ, ਕੁਲਜੀਤ ਕੌਰ ਅਤੇ ਕੁਲਵਿੰਦਰ ਕੌਰ ਮੈਂਬਰ ਚੁਣੇ ਗਏ। ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਨਿਯਮਾਂ ਅਨੁਸਾਰ ਸਮਾਂ ਪੂਰਾ ਹੋਣ ’ਤੇ ਪ੍ਰਧਾਨ, ਹੋਰ ਅਹੁਦੇਦਾਰਾਂ ਦੀ ਚੋਣ ਹੋਵੇਗੀ। ਜ਼ਿਕਰਯੋਗ ਹੈ ਕਿ ਦਹਾਕੇ ਪਹਿਲਾਂ ਦਾਖਾ ਖੇਤੀਬਾੜੀ ਸਹਿਕਾਰੀ ਸਭਾ ’ਚ ਘਪਲਾ ਹੋਣ ਕਰਕੇ ਸੁਸਾਇਟੀ ਬੰਦ ਸੀ, ਜੋ ‘ਆਪ’ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਡਾ. ਕੇ. ਐੱਨ. ਐੱਸ. ਕੰਗ ਦੇ ਯਤਨਾਂ ਨਾਲ ਮੁੜ ਸ਼ੁਰੂ ਹੋਈ। ਦੀ ਨਿਊ ਦਾਖਾ ਕੋਆਪਰੇਟਿਵ ਸੁਸਾੲਟੀ ਦੀ ਚੋਣ ਸਮੇਂ ‘ਆਪ’ ਦੇ ਡਾਇਰੈਕਟਰ ਗੁਰਦੀਪ ਸਿੰਘ ਬੜੈਚ, ਬਲਵੰਤ ਸਿੰਘ, ਗੁਰਸੇਵਕ ਸਿੰਘ, ਸੁਖਰਾਜ ਸਿੰਘ, ਬਲਵਿੰਦਰ ਸਿੰਘ, ਜਤਿੰਦਰ ਸਿੰਘ, ਪਰਮਿੰਦਰ ਸਿੰਘ, ਹਰਜੀਤ ਸਿੰਘ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਸੁਰਿੰਦਰ ਸਿੰਘ, ਗੁਰਜੀਤ ਸਿੰਘ, ਮਨਿੰਦਰ ਸਿੰਘ, ਹਰਿੰਦਰ ਸਿੰਘ, ਸ਼ੰਕਰ ਦਾਸ, ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਲਾਂਪੁਰ ਦਾਖਾ ਵਿਖੇ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ ਕਰਵਾਇਆ ਅਗਲੀ ਖ਼ਬਰ ਸਾਬਕਾ ਵਿਧਾਇਕ ਕਲੇਰ ਵਲੋਂ ਮੇਲਾ ਛਪਾਰ ਕਾਨਫਰੰਸ ਨੂੰ ਲੈ ਕੇ ਕਾਕੜ (ਤਿਹਾੜਾ) ਵਿਖੇ ਵਰਕਰਾਂ ਨਾਲ ਮੀਟਿੰਗ
Ad Position 24