23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਅਨੁਵਰਤ ਸਕੂਲ ਜਗਰਾਉਂ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਮੱਲਾਂ ਮਾਰੀਆਂ

ਜਗਰਾਉਂ, 22 ਸਤੰਬਰ (ਵਿਨੋਦ ਕੁਮਾਰ)-ਅਨੁਵਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਕਰਾਸ ਕੰਟਰੀ ਰੇਸ ਦੇ 5000 ਮੀਟਰ ਮੁਕਾਬਲੇ ਵਿੱਚ ਕਲਾਸ 9ਵੀਂ ਦੇ ਵਿਦਿਆਰਥੀ ਸ਼ਾਹਰੁਕੇਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ।

Ad Position 21
No active advertisement
ਅਜੀਤ ਡੈਸਕ 23-09-2026
ਜਗਰਾਉਂ, 22 ਸਤੰਬਰ (ਵਿਨੋਦ ਕੁਮਾਰ)-ਅਨੁਵਰਤ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਕਰਾਸ ਕੰਟਰੀ ਰੇਸ ਦੇ 5000 ਮੀਟਰ ਮੁਕਾਬਲੇ ਵਿੱਚ ਕਲਾਸ 9ਵੀਂ ਦੇ ਵਿਦਿਆਰਥੀ ਸ਼ਾਹਰੁਕੇਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 3000 ਮੀਟਰ ਕਰਾਸ ਕੰਟਰੀ ਰੇਸ ਵਿਚ ਵੀ ਦੂਜਾ ਸਥਾਨ ਪ੍ਰਾਪਤ ਕੀਤਾ। ਕਲਾਸ 6ਵੀਂ ਦੀ ਵਿਦਿਆਰਥਣ ਰਿਤਿਕਾ ਨੇ ਲੌਂਗ ਜੰਪ ਵਿੱਚ ਦੂਜਾ ਸਥਾਨ ਹਾਸਲ ਕੀਤਾ, ਜਦਕਿ ਕਲਾਸ 9ਵੀਂ ਦੇ ਵਿਦਿਆਰਥੀ ਬਜਰੰਗੀ ਨੇ ਵੀ ਲੌਂਗ ਜੰਪ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਕਲਾਸ 12ਵੀਂ ਦੇ ਵਿਦਿਆਰਥੀ ਹਰਮਨ ਨੇ ਹਰਡਲ ਰੇਸ ਵਿੱਚ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ। ਜ਼ੋਨਲ ਪੱਧਰ ਦੇ ਇਹ ਖੇਡ ਮੁਕਾਬਲੇ ਕਮਾਲਪੁਰਾ ਵਿਖੇ ਕਰਵਾਏ ਗਏ, ਜਿੱਥੇ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਮਿਹਨਤ, ਲਗਨ ਅਤੇ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ । ਸਕੂਲ ਦੇ ਚੇਅਰਮੈਨ ਅਰਿਹੰਤ ਜੈਨ, ਪ੍ਰਿੰਸੀਪਲ ਗੋਲਡੀ ਜੈਨ ਅਤੇ ਡੀ.ਪੀ. ਗੁਰਜੀਤ ਸਿੰਘ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਮਲਕ ਵਿਖੇ ਸੁਸਾਇਟੀ ਦੇ ਨਵੇਂ ਮੈਂਬਰਾਂ ਦਾ ਸਨਮਾਨ ਤੇ 26 ਦੀ ਛਪਾਰ ਕਾਨਫ਼ਰੰਸ ਸੰਬੰਧੀ ਮੀਟਿੰਗ ਅਗਲੀ ਖ਼ਬਰ ਰਕਬਾ ਭਵਨ ਵਿਖੇ 16 ਨੂੰ ਮਨਾਵਾਂਗੇ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ-ਕ੍ਰਿਸ਼ਨ ਬਾਵਾ ਮਨਜੀਤ ਸਿੰਘ ਝੱਮਟ ਫਾਊਂਡੇ...
Ad Position 24