ਮੇਲਾ ਛਪਾਰ ’ਚ ਲੋਕਾਂ ਦੀ ਵੱਡੀ ਆਮਦ ਨੂੰ ਦੇਖਦਿਆਂ ਪੁਲਿਸ ਨੇ ਕੀਤੇ ਵਿਸ਼ੇਸ਼ ਸੁਰੱਖਿਆ ਪ੍ਰਬੰਧ
ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਰੱਖੀ ਜਾਵੇਗੀ ਨਿਗਰਾਨੀ - ਸੰਧੂ
ਅਹਿਮਦਗੜ੍ਹ, 24 ਸਤੰਬਰ (ਰਵਿੰਦਰ ਪੁਰੀ)-ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਅੱਜ ਤੋਂ ਗੁੱਗਾ ਮਾੜੀ ਮੰਦਿਰ ਛਪਾਰ ਵਿਖੇ ਧੂਮ-ਧੜੱਕੇ ਨਾਲ ਸ਼ੁਰੂ ਹੋ ਗਿਆ ਹੈ। ਇਸ ਵਾਰ ਮੇਲੇ ਵਿੱਚ ਵੱਡੀ ਭੀੜ ਅਤੇ ਲੋਕਾਂ ਦੀ ਵਧੇਰੇ ਆਮਦ ਨੂੰ ਦੇਖਦਿਆਂ ਪੁਲਿਸ ਜ਼ਿਲ੍ਹਾ ਜਗਰਾਉਂ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਮ
ਮੇਲਾ ਛਪਾਰ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲੈਂਦੇ ਹੋਏ ਡੀ.ਆਈ.ਜੀ. ਸੰਦੀਪ ਗੋਇਲ, ਐੱਸ.ਐੱਸ.ਪੀ. ਡਾ. ਅੰਕੁਰ ਗੁਪਤਾ ਅਤੇ ਡੀ.ਐੱਸ.ਪੀ. ਕਰਨ ਸਿੰਘ ਸੰਧੂ ਆਦਿ। ਤਸਵੀਰ-ਪੁਰੀ
25-09-2026
ਅਹਿਮਦਗੜ੍ਹ, 24 ਸਤੰਬਰ (ਰਵਿੰਦਰ ਪੁਰੀ)-ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਅੱਜ ਤੋਂ ਗੁੱਗਾ ਮਾੜੀ ਮੰਦਿਰ ਛਪਾਰ ਵਿਖੇ ਧੂਮ-ਧੜੱਕੇ ਨਾਲ ਸ਼ੁਰੂ ਹੋ ਗਿਆ ਹੈ। ਇਸ ਵਾਰ ਮੇਲੇ ਵਿੱਚ ਵੱਡੀ ਭੀੜ ਅਤੇ ਲੋਕਾਂ ਦੀ ਵਧੇਰੇ ਆਮਦ ਨੂੰ ਦੇਖਦਿਆਂ ਪੁਲਿਸ ਜ਼ਿਲ੍ਹਾ ਜਗਰਾਉਂ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਪ੍ਰਬੰਧਾਂ ਦੇ ਇੰਚਾਰਜ ਡੀ ਐਸ ਪੀ ਦਾਖਾ ਕਰਨ ਸਿੰਘ ਸੰਧੂ ਨੇ ਛਪਾਰ ਕੰਟਰੋਲ ਰੂਮ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਵਧੇਰੇ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਮੇਲੇ ਦੌਰਾਨ ਸਿਆਸੀ ਕਾਨਫਰੰਸਾਂ ਹੋਣ ਕਾਰਨ ਭਾਰੀ ਭੀੜ ਇਕੱਠੀ ਹੋਣ ਦੀ ਸੰਭਾਵਨਾ ਹੈ, ਜਿਸ ਦੇ ਮੱਦੇਨਜ਼ਰ ਪੁਲਿਸ ਵੱਲੋਂ ਵਿਸ਼ੇਸ਼ ਤਿਆਰੀ ਕੀਤੀ ਗਈ ਹੈ। ਡੀਐਸਪੀ ਸੰਧੂ ਅਤੇ ਐੱਸ.ਐੱਚ.ਓ ਜੋਧਾਂ ਕਿਰਨਜੀਤ ਕੌਰ ਅੱਜ ਇੱਥੇ ਸੁਰੱਖਿਆਂ ਪ੍ਰਬੰਧਾਂ ਦਾ ਜਾਇਜਾ ਲੈਦਿਆਂ ਦੱਸਿਆ ਕਿ ਭਾਰੀ ਪੁਲਿਸ ਫੋਰਸ ਦੇ ਨਾਲ ਮੇਲੇ ਦੇ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਮੇਲੇ ਵਾਲੀ ਥਾਂ ’ਤੇ ਪੁਲਿਸ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਜਿੱਥੋਂ ਮੇਲੇ ਦੇ ਪ੍ਰਬੰਧਾਂ ’ਤੇ ਬੜੀ ਮੁਸਤੈਦੀ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਝੂਲਿਆਂ, ਸਰਕਸਾਂ, ਜਾਦੂ-ਤਮਾਸ਼ਿਆਂ ਵਾਲੇ ਸ਼ੋਅ ਅਤੇ ਕਾਨਫਰੰਸਾਂ ਵਾਲੀਆਂ ਥਾਵਾਂ ’ਤੇ ਵੀ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਸ ਤੋਂ ਇਲਾਵਾ ਮੇਲੇ ਅੰਦਰ ਮਹਿਲਾ ਪੁਲਿਸ ਕਰਮਚਾਰੀਆਂ, ਘੋੜਸਵਾਰ ਦਸਤੇ ਅਤੇ ਪੈਦਲ ਗਸ਼ਤ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਵੀ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੇ ਗਏ ਹਨ। ਪੁਲਿਸ ਵੱਲੋਂ ਮੇਲੇ ਵਿੱਚ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਅਤੇ ਸੁਚੱਜੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲਾ ਕੀਤੇ ਜਾ ਰਹੇ ਹਨ। ਅੱਜ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਵਿਸ਼ੇਸ਼ ਕਰਕੇ ਡੀ.ਆਈ.ਡੀ. ਲੁਧਿਆਣਾ ਸੰਜੀਵ ਗੋਇਲ ਅਤੇ ਐੱਸ.ਐੱਸ.ਪੀ. ਅੰਕੁਰ ਗੁਪਤਾ ਗਰਗ ਵੀ ਪਹੁੰਚੇ। ਜਿਨ੍ਹਾਂ ਦਾ ਸਾਰੇ ਪ੍ਰਬੰਧਾਂ ਦਾ ਬਾਰਿਕੀ ਨਾਲ ਜਾਇਜਾ ਲਿਆ।