25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਪੈਸ਼ਲ ਬੀ.ਐੱਡ. ਤੇ ਟੈੱਟ ਪਾਸ ਆਈ.ਈ.ਏ.ਟੀ. ਅਧਿਆਪਕਾਂ ਨੂੰ ਸਪੈਸ਼ਲ ਐਜ਼ੂਕੇਟਰ ਨਿਯੁਕਤ ਕੀਤਾ ਜਾਵੇ-ਗੋਗੀ

ਰਾਏਕੋਟ, 24 ਸਤੰਬਰ (ਸੁਸ਼ੀਲ)-ਆਈ. ਈ.

Ad Position 21
No active advertisement
ਅਜੀਤ ਡੈਸਕ 25-09-2026
ਰਾਏਕੋਟ, 24 ਸਤੰਬਰ (ਸੁਸ਼ੀਲ)-ਆਈ.ਈ.ਏ.ਟੀ. ਸਪੈਸ਼ਲ ਬੀ.ਐੱਡ ਤੇ ਟੈੱਟ ਪਾਸ ਐਜੂਕੇਸ਼ਨ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਨਾਮਪ੍ਰੀਤ ਸਿੰਘ ਗੋਗੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਸਪੈਸ਼ਲ ਬੀ.ਐੱਡ. ਅਤੇ ਟੈੱਟ ਪਾਸ ਆਈ.ਈ.ਏ.ਟੀ. ਅਧਿਆਪਕਾਂ ਨੂੰ ਸਪੈਸ਼ਲ ਐਜ਼ੂਕੇਟਰ ਵਜੋਂ ਨਿਯੁਕਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਆਈ.ਈ.ਏ.ਟੀ. ਅਧਿਆਪਕ ਪਿਛਲੇ ਕਰੀਬ 18 ਤੋਂ 19 ਸਾਲਾਂ ਤੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ। ਇੰਨ੍ਹਾਂ ਅਧਿਆਪਕਾਂ ਕੋਲ ਸਪੈਸ਼ਲ ਬੀ.ਐੱਡ. ਬੀ.ਐੱਡ. ਈ.ਟੀ.ਟੀ., ਐਨ.ਟੀ.ਟੀ. ਅਤੇ ਟੈੱਟ ਸਮੇਤ ਸਾਰੀਆਂ ਲੋੜੀਂਦੀਆਂ ਯੋਗਤਾਵਾਂ ਮੌਜੂਦ ਹਨ, ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਅਜੇ ਤੱਕ ਰੈਗੂਲਰ ਸੇਵਾਵਾਂ ਦਾ ਲਾਭ ਨਹੀਂ ਮਿਲਿਆ। ਨਾਮਪ੍ਰੀਤ ਸਿੰਘ ਗੋਗੀ ਨੇ ਕਿਹਾ ਕਿ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਯੋਗਤਾਵਾਂ ਅਤੇ ਤਜਰਬੇ ਦੀ ਤਸਦੀਕ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਇਸ ਲਈ ਸਰਕਾਰ ਨੂੰ ਵਿਸ਼ੇਸ਼ ਬੱਚਿਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸਪੈਸ਼ਲ ਐਜ਼ੂਕੇਟਰ ਨਿਯੁਕਤ ਕਰਕੇ ਇੰਨ੍ਹਾਂ ਅਧਿਆਪਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੇ ਸਕੂਲਾਂ ਵਿਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਤਜਰਬੇਕਾਰ ਅਤੇ ਸਿਖਲਾਈ ਪ੍ਰਾਪਤ ਸਪੈਸ਼ਲ ਐਜ਼ੂਕੇਟਰਾਂ ਦੀ ਲੋੜ ਹੋਰ ਵੀ ਮਹੱਤਵਪੂਰਨ ਬਣ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਦਿਆਂ ਸਪੈਸ਼ਲ ਬੀ.ਐੱਡ. ਤੇ ਟੈੱਟ ਪਾਸ ਆਈ.ਈ.ਏ.ਟੀ. ਅਧਿਆਪਕਾਂ ਨੂੰ ਸਪੈਸ਼ਲ ਐਜ਼ੂਕੇਟਰ ਵਜੋਂ ਨਿਯੁਕਤ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਛਪਾਰ ਕਾਨਫ਼ਰੰਸ ਦੀ ਸਫ਼ਲਤਾ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪਿੰਡ ਗੋਰਾਹੂਰ ਵਿਖੇ ਭਰਵੀਂ ਮੀਟਿੰਗ ਅਗਲੀ ਖ਼ਬਰ ਜੀ.ਐੱਚ.ਜੀ. ਇੰਸਟੀਚਿਊਟ ਆਫ ਫਾਰਮੇਸੀ ਵਲੋਂ 6ਵੇਂ ਫਾਰਮਾਕੋਵਿਜੀਲੈਂਸ ਹਫ਼ਤੇ ਦੌਰਾਨ ਜਾਗਰੂਕਤਾ ਪ੍ਰੋਗਰਾਮ ਪੰਜਾਬ ਦਾ ਪ੍...
Ad Position 24