ਮਾਰਕੀਟ ਕਮੇਟੀ ਜਗਰਾਉਂ ਦੇ ਕੰਵਲਪ੍ਰੀਤ ਸਿੰਘ ਕਲਸੀ ਸੈਕਟਰੀ ਨਿਯੁਕਤ, ਪਹਿਲਾ ਵੀ ਲੰਮਾ ਸਮਾਂ ਨਿਭਾ ਚੁੱਕੇ ਨੇ ਸੇਵਾਵਾਂ
ਜਗਰਾਉਂਂ , 26 ਸਤੰਬਰ ( ਗੁਰਦੀਪ ਸਿੰਘ ਮਲਕ )- ਮਿਹਨਤੀ ਅਤੇ ਇਮਾਨਦਾਰ ਅਫ਼ਸਰ ਜਾਣੇ ਜਾਂਦੇ ਨੌਜਵਾਨ ਕੰਵਲਪ੍ਰੀਤ ਸਿੰਘ ਕਲਸੀ ਨੂੰ ਪੰਜਾਬ ਸਰਕਾਰ ਦੇ ਮਾਰਕੀਟ ਕਮੇਟੀ ਜਗਰਾਉਂ ਦਾ ਸੈਕਟਰੀ ਨਿਯੁਕਤ ਕੀਤਾ । ਆਉਣ ਵਾਲੇ ਝੋਨੇ ਦੇ ਸੀਜ਼ਨ ਨੂੰ ਦੇਖਦਿਆ ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਜਗਰਾਉਂ ਦੇ ਚੰਗੇ ਪ੍ਰਬੰਧਾਂ ਨੂੰ ਚਲਾਉਣ ਲਈ ਮੌਕੇ ’ ਤੇ ਕੰਵਲਪ੍ਰੀਤ ਸਿੰਘ ਕਲਸੀ ਦੀ ਨਿਯੁਕਤੀ ਕੀਤੀ ਗਈ ।
ਜਗਰਾਉਂਂ , 26 ਸਤੰਬਰ ( ਗੁਰਦੀਪ ਸਿੰਘ ਮਲਕ )- ਮਿਹਨਤੀ ਅਤੇ ਇਮਾਨਦਾਰ ਅਫ਼ਸਰ ਜਾਣੇ ਜਾਂਦੇ ਨੌਜਵਾਨ ਕੰਵਲਪ੍ਰੀਤ ਸਿੰਘ ਕਲਸੀ ਨੂੰ ਪੰਜਾਬ ਸਰਕਾਰ ਦੇ ਮਾਰਕੀਟ ਕਮੇਟੀ ਜਗਰਾਉਂ ਦਾ ਸੈਕਟਰੀ ਨਿਯੁਕਤ ਕੀਤਾ । ਆਉਣ ਵਾਲੇ ਝੋਨੇ ਦੇ ਸੀਜ਼ਨ ਨੂੰ ਦੇਖਦਿਆ ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਜਗਰਾਉਂ ਦੇ ਚੰਗੇ ਪ੍ਰਬੰਧਾਂ ਨੂੰ ਚਲਾਉਣ ਲਈ ਮੌਕੇ ’ ਤੇ ਕੰਵਲਪ੍ਰੀਤ ਸਿੰਘ ਕਲਸੀ ਦੀ ਨਿਯੁਕਤੀ ਕੀਤੀ ਗਈ । ਕੰਵਲਪ੍ਰੀਤ ਸਿੰਘ ਕਲਸੀ ਇਸ ਤੋਂ ਪਹਿਲਾਂ ਵੀ ਜਗਰਾਉਂ ਮਾਰਕੀਟ ਕਮੇਟੀ ਦੇ ਸੈਕਟਰੀ ਰਹਿ ਚੁੱਕੇ ਹਨ । ਜਿਨਾਂ ਕੋਲ ਕਮੇਟੀ ਨੂੰ ਚਲਾਉਣ ਦਾ ਬਹੁਤ ਹੀ ਲੰਬਾ ਤਜਰਬਾ ਹੈ । ਇਸ ਸਬੰਧੀ ਕੰਵਲਪ੍ਰੀਤ ਸਿੰਘ ਕਲਸੀ ਮੈਂ ਗੱਲਬਾਤ ਕਰਦੇ ਆ ਕਿਹਾ ਉਨ੍ਹਾਂ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ । ਉਨ੍ਹਾਂ ਦਾ ਕਿ ਝੋਨੇ ਦਾ ਸੀਜ਼ਨ ਪਹਿਲੀ ਅਕਤੂਬਰ ਤੋਂ ਚਾਲੂ ਹੋ ਰਿਹਾ ਹੈ , ਜਸ ਨੂੰ ਦੇਖਦਿਆਂ ਸਭ ਤੋਂ ਪਹਿਲਾਂ ਜਗਰਾਉਂ ਮੁੱਖ ਮੰਡੀ ਸਮੇਤ ਜਗਰਾਉਂ ਮਾਰਕੀਟ ਕਮੇਟੀ ਦੀ ਆਉਂਦੀ ਆ ਸਮੁੱਚੀਆਂ ਮੰਡੀਆਂ ਦੀ ਸਫ਼ਾਈ ਕਰਾਈ ਜਾਵੇਗੀ ਅਤੇ ਝੋਨਾ ਦੇ ਸੀਜਨ ਮੰਡੀ ਦੇ ਪ੍ਰਬੰਧ ਕੁਝ ਦਿਨਾਂ ਮੁਕੰਮਲ ਕਰ ਲਏ ਜਾਣਗੇ । ਵਰਨਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਜਗਰਾਉਂ ਤੋਂ ਕੰਵਲਪ੍ਰੀਤ ਸਿੰਘ ਕਲਸੀ ਦੀ ਸਿੱਧਵਾਂ ਬਦਲੀ ਕਰ ਦਿੱਤੀ ਗਈ ਸੀ । ਅਤੇ ਹੁਣ ਪੰਜਾਬ ਮੰਡੀ ਕਰਨ ਬੋਰਡ ਤੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਕੰਵਲਪ੍ਰੀਤ ਸਿੰਘ ਕਲਸੀ ਨੂੰ ਮੁੜ ਤੋਂ ਜਗਰਾਉਂ ਮਾਰਕੀਟ ਕਮੇਟੀ ਦਾ ਸੈਕਟਰੀ ਨਿਯੁਕਤ ਕੀਤਾ ਗਿਆ ।