27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਮਨਪ੍ਰੀਤ ਇਯਾਲੀ ਵਲੋਂ ਮੇਲਾ ਛਪਾਰ ਕਾਨਫਰੰਸ ਸੰਬੰਧੀ ਹਲਕਾ ਦਾਖਾ, ਰਾਏਕੋਟ ਤੇ ਗਿੱਲ ਦੇ ਵਰਕਰਾਂ ਦਾ ਧੰਨਵਾਦ

ਅਹਿਮਦਗੜ੍ਹ, 27 ਸਤੰਬਰ (ਰਵਿੰਦਰ ਪੁਰੀ)-ਮੇਲਾ ਛਪਾਰ ਵਿਖੇ ਕੱਲ ਅਕਾਲੀ ‘ਦਲ ਵਾਰਿਸ ਦੇ’ ਪੰਜਾਬ ਦੇ ਵੱਲੋਂ ਕੀਤੀ ਕਾਨਫਰੰਸ ਵਿੱਚ ਰਿਕਾਰਡਮਾਤ ਇਕੱਠ ਹੋ ਜਾਣ ਸਬੰਧੀ ਕਾਨਫਰੰਸ ਦੇ ਮੁੱਖ ਪ੍ਰਬੰਧਕ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਾਨਫਰੰਸ ਵਿੱਚ ਪਹੁੰਚੇ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਹਲਕਾ ਦਾਖਾ, ਗਿੱਲ, ਪਾਇਲ ਅਤੇ ਰਾਏਕੋਟ ਦੇ ਵਰਕਰਾਂ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ, ਜਿਨ੍ਹਾਂ ਨੇ ਬਹੁਤ ਵੱਡੇ ਕਾਫਲਿਆਂ ਦੇ ਰੂਪ ਵਿੱਚ ਸ਼ਾਮੂਲੀਅਤ ਕੀਤੀ।

Ad Position 21
No active advertisement
ਮਨਪ੍ਰੀਤ ਸਿੰਘ ਇਯਾਲੀ ਤੇ ਬਾਪੂ ਤਰਸੇਮ ਸਿੰਘ 28-09-2026
ਅਹਿਮਦਗੜ੍ਹ, 27 ਸਤੰਬਰ (ਰਵਿੰਦਰ ਪੁਰੀ)-ਮੇਲਾ ਛਪਾਰ ਵਿਖੇ ਕੱਲ ਅਕਾਲੀ ‘ਦਲ ਵਾਰਿਸ ਦੇ’ ਪੰਜਾਬ ਦੇ ਵੱਲੋਂ ਕੀਤੀ ਕਾਨਫਰੰਸ ਵਿੱਚ ਰਿਕਾਰਡਮਾਤ ਇਕੱਠ ਹੋ ਜਾਣ ਸਬੰਧੀ ਕਾਨਫਰੰਸ ਦੇ ਮੁੱਖ ਪ੍ਰਬੰਧਕ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਾਨਫਰੰਸ ਵਿੱਚ ਪਹੁੰਚੇ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਹਲਕਾ ਦਾਖਾ, ਗਿੱਲ, ਪਾਇਲ ਅਤੇ ਰਾਏਕੋਟ ਦੇ ਵਰਕਰਾਂ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ, ਜਿਨ੍ਹਾਂ ਨੇ ਬਹੁਤ ਵੱਡੇ ਕਾਫਲਿਆਂ ਦੇ ਰੂਪ ਵਿੱਚ ਸ਼ਾਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਹਰ ਵਿਧਾਨ ਸਭਾ ਚੋਣ ਤੋਂ ਪਹਿਲਾਂ ਜੋ ਮੇਲਾ ਛਪਾਰ ਦੀ ਕਾਨਫਰੰਸ ਹੁੰਦੀ ਹੈ। ਉਹ ਕਾਨਫਰੰਸ ਹਰ ਪਾਰਟੀ ਲਈ ਬਹੁਤ ਅਹਿਮੀਅਤ ਰੱਖਦੀ ਹੈ। ਕਿਉਂਕਿ ਜਿੱਥੋਂ ਹੀ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਜਿਸ ਪਾਰਟੀ ਨੂੰ ਕਾਨਫਰੰਸ ਵਿੱਚ ਇੱਥੋਂ ਵੱਡੀ ਕਾਮਯਾਬੀ ਹਾਸਿਲ ਹੁੰਦੀ ਹੈ। ਜਿੱਥੋਂ ਪੰਜਾਬ ਦੀ ਅਗਲੀ ਵਿਧਾਨ ਸਭਾ ਚੋਣ ਵਿੱਚ ਉਸ ਪਾਰਟੀ ਦੇ ਚੰਗੇ ਅਧਾਰ ਦਾ ਮੁਢ ਵੱਜਦਾ ਹੈ ਅਤੇ ਉਸ ਤੋਂ ਹੀ ਅਗਲੀ ਵਿਧਾਨ ਸਭਾ ਚੋਣ ਵਿੱਚ ਜਿੱਤ ਦੇ ਸੰਕੇਤ ਵੀ ਮਿਲਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਦੇ ਲੋਕਾਂ ਨੇ ਵਾਰਿਸ ਪੰਜਾਬ ਦੇ ਕਾਨਫਰੰਸ ਨੂੰ ਵਿਸ਼ਾਲ ਅਤੇ ਪ੍ਰਭਾਵਸ਼ਾਲੀ ਬਣਾ ਕੇ ਇਹ ਸਪਸ਼ਟ ਕਰ ਦਿੱਤਾ ਦਿੱਤਾ ਹੈ ਪਾਰਟੀ ਦੇ ਕਨਵੀਨਰ ਬਾਪੂ ਤਰਸੇਮ ਸਿੰਘ ਦੀ ਅਗਵਾਈ ਹੇਠ ਹੋਈ ਕਾਨਫਰੰਸ ਵਿੱਚ ਵਰਕਰਾਂ ਦੀ ਬਹੁਤ ਵੱਡੀ ਸ਼ਮੂਲੀਅਤ ਨੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਸੋਚ ਅਤੇ ਅਗਵਾਈ ਨੂੰ ਸਪਸ਼ਟ ਰੂਪ ਵਿੱਚ ਕਬੂਲ ਕੀਤਾ ਹੈ। ਸ. ਮਨਪ੍ਰੀਤ ਸਿੰਘ ਇਯਾਲੀ ਨੇ ਵਿਸ਼ੇਸ਼ ਕਰਕੇ ਹਲਕਾ ਗਿੱਲ ਦੇ ਇੰਚਾਰਜ ਦਰਸ਼ਨ ਸਿੰਘ ਸ਼ਿਵਾਲਕ, ਹਲਕਾ ਰਾਏਕੋਟ ਇੰਚਾਰਜ ਜਗਰੂਪ ਸਿੰਘ, ਹਲਕਾ ਪਾਇਲ ਦੇ ਸੰਦੀਪ ਸਿੰਘ ਰੁਪਾਲੋਂ ਆਦਿ ਦਾ ਵੀ ਵਿਸ਼ੇਸ਼ ਕਰਕੇ ਧੰਨਵਾਦ ਕੀਤਾ ਜਿਨਾਂ ਦੀ ਅਣਥੱਕ ਮਿਹਨਤ ਸਦਕਾ ਕਾਨਫਰੰਸ ਵਿੱਚ ਵੱਡੇ ਕਾਫਲਿਆਂ ਦੇ ਰੂਪ ਵਿੱਚ ਵਰਕਰ ਇਕੱਠੇ ਹੋਏ। ਜਿਨਾਂ ਨੇ ਕਾਨਫਰੰਸ ਨੂੰ ਸਫਲ ਬਣਾਉਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਦ ਗਰੀਨ ਪੰਜਾਬ ਮਿਸ਼ਨ ਟੀਮ ਟਰੱਸਟ ਵਲੋਂ 100 ਤੋਂ ਵੱਧ ਵਿਰਾਸਤੀ ਰੁੱਖ ਸੰਭਾਲਣ ਵਾਲਿਆਂ ਦਾ ਹੋਵੇਗਾ ਵਿਸ਼ੇਸ਼ ਸਨਮਾਨ ਕਮਲਜੀ... ਅਗਲੀ ਖ਼ਬਰ ‘ਆਪ’ ਸਰਕਾਰ ਔਰਤਾਂ ਦੇ ਸ਼ਕਤੀਕਰਨ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਲਈ ਯਤਨਸ਼ੀਲ-ਵਿਧਾਇਕ ਠੇਕੇਦਾਰ ਹਾਕਮ ਸਿੰਘ
Ad Position 24