27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਦ ਗਰੀਨ ਪੰਜਾਬ ਮਿਸ਼ਨ ਟੀਮ ਟਰੱਸਟ ਵਲੋਂ 100 ਤੋਂ ਵੱਧ ਵਿਰਾਸਤੀ ਰੁੱਖ ਸੰਭਾਲਣ ਵਾਲਿਆਂ ਦਾ ਹੋਵੇਗਾ ਵਿਸ਼ੇਸ਼ ਸਨਮਾਨ ਕਮਲਜੀਤ ਸਿੰਘ ਮੱਲ੍ਹਾ ਨੂੰ ਕੀਤਾ ਸਨਮਾਨਿਤ

ਜਗਰਾਉਂ, 27 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਨੂੰ ਹਰਿਆ-ਭਰਿਆ ਕਰਨ ਲਈ ਯਤਨਸ਼ੀਲ ਸੰਸਥਾ ‘ਦ ਗਰੀਨ ਪੰਜਾਬ ਮਿਸ਼ਨ ਟੀਮ ਟਰੱਸਟ (ਰਜਿ.)’ ਵਲੋਂ ਲਗਾਤਾਰ ਯਤਨ ਕੀਤਾ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 28-09-2026
ਜਗਰਾਉਂ, 27 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਨੂੰ ਹਰਿਆ-ਭਰਿਆ ਕਰਨ ਲਈ ਯਤਨਸ਼ੀਲ ਸੰਸਥਾ ‘ਦ ਗਰੀਨ ਪੰਜਾਬ ਮਿਸ਼ਨ ਟੀਮ ਟਰੱਸਟ (ਰਜਿ.)’ ਵਲੋਂ ਲਗਾਤਾਰ ਯਤਨ ਕੀਤਾ ਜਾ ਰਹੇ ਹਨ। ਇਹ ਸੰਸਥਾ ਵਾਤਾਵਰਨ ਦੀ ਸੰਭਾਲ ਲਈ ਵੱਡੇ ਸ਼ਲਾਘਾਯੋਗ ਉਪਰਾਲੇ ਕਰ ਰਹੀ ਹੈ। ਸੰਸਥਾ ਵਲੋਂ ਸਮੇਂ ਸਮੇਂ ’ਤੇ ਵਾਤਾਵਰਨ ਪ੍ਰੇਮੀਆਂ ਅਤੇ ਸਾਂਭ ਸੰਭਾਲ ਕਰਨ ਵਾਲੇ ਲੋਕਾਂ ਦਾ ਮਾਣ-ਸਨਮਾਨ ਕੀਤਾ ਜਾਂਦਾ ਹੈ। ਇਹ ਸੰਸਥਾ ਲੋਕਾਂ ਨੂੰ ਨਾਲ ਜੋੜ ਕੇ ਜੰਗਲਾਤ ਥੱਲੇ ਰਕਬਾ ਵਧਾਉਣ ਲਈ ਲਗਾਤਾਰ ਕੋਸ਼ਿਸ਼ਾਂ ਅਤੇ ਉਪਰਾਲੇ ਕਰ ਰਹੀ ਹੈ ਤਾਂ ਕਿ ਵਾਤਾਵਰਣ ਦਾ ਸੰਤੁਲਨ ਬਣਿਆ ਰਹੇ। ਇਸ ਸੰਸਥਾ ਵਲੋਂ ਇਹ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੋ ਵਿਅਕਤੀ ਜਾਂ ਟਰੱਸਟ 100 ਤੋਂ ਵੱਧ ਪੰਜਾਬ ਦੇ ਵਿਰਾਸਤੀ ਦਰੱਖਤਾਂ ਨੂੰ ਪਾਲਦਾ ਅਤੇ ਸੰਭਾਲਦਾ ਹੈ। ਉਨ੍ਹਾਂ ਦਾ ਸਮੇਂ ਸਮੇਂ ’ਤੇ ਸਨਮਾਨ ਕੀਤਾ ਜਾਂਦਾ ਹੈ। ਇਸੇ ਤਹਿਤ ਹੀ ਕਮਲਜੀਤ ਸਿੰਘ ਮੱਲ੍ਹਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਿਉਂਕਿ ਸ: ਮੱਲ੍ਹਾ ਨੇ ਆਪਣੀ ਜ਼ਮੀਨ ਵਿਚ 20 ਫੁੱਟ ਦੀ ਬਾਊਂਡਰੀ ਸੱਡ ਕੇ ਚਾਰ ਚੁਫੇਰੇ ਵਿਰਾਸਤੀ ਰੁੱਖ ਲਗਾਏ ਹਨ। ਸ: ਕਮਲਜੀਤ ਸਿੰਘ ਮੱਲ੍ਹਾ ਨੂੰ ਅਸੀਂ ਸਨਮਾਨਿਤ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਇਸ ਸਬੰਧੀ ਸਤਪਾਲ ਸਿੰਘ ਦੇਹੜਕਾ ਦਾ ਕਹਿਣਾ ਹੈ ਕਿ ਸਾਡੀ ਟੀਮ ਵਲੋਂ 80,000 ਤੋਂ ਵੱਧ ਬੂਟੇ ਲਗਾ ਕੇ ਪਾਲੇ ਗਏ ਹਨ ਅਤੇ ਟਰੱਸਟ ਵਲੋਂ ਵਾਤਾਵਰਣ ਨੂੰ ਹਰਿਆ ਭਰਿਆ ਕਰਨ ਲਈ ਡੇਢ ਲੱਖ ਰੁੱਖ ਵੰਡੇ ਜਾ ਚੁੱਕੇ ਹਨ। ਇਨ੍ਹਾਂ ਦੀਆਂ ਪ੍ਰਾਪਤੀਆਂ ਸ਼ਲਾਘਾਯੋਗ ਹਨ। ਇਸ ਸਬੰਧੀ ਗਰੀਨ ਮਿਸ਼ਨ ਦੇ ਅਹੁਦੇਦਾਰ ਸਤਪਾਲ ਸਿੰਘ ਦੇਹੜਕਾ, ਮੇਜਰ ਸਿੰਘ ਛੀਨਾ, ਕੈਪਟਨ ਨਰੇਸ਼ ਵਰਮਾ, ਹਰਨਰਾਇਣ ਸਿੰਘ ਮੱਲੇ੍ਹਆਣਾ, ਮੈਡਮ ਕੰਚਨ ਗੁਪਤਾ, ਲਖਵਿੰਦਰ ਸਿੰਘ ਧੰਜਲ ਅਤੇ ਰਾਜਪਾਲ ਜੈਨ ਜੰਗਲਾਤ ਥੱਲੇ ਰਕਬਾ ਵਧਾਉਣ ਲਈ ਤਤਪਰ ਹਨ।
Ad Position 22
No active advertisement
ਪਿਛਲੀ ਖ਼ਬਰ ਨਾਨਕਸਰ ਸੰਪਰਦਾਇ ਦੇ ਸੇਵਾਦਾਰ ਬਾਬਾ ਲੱਖਾ ਸਿੰਘ ਦਾ ਸਵਾਮੀ ਅਮਰੇਸ਼ਵਰਾ ਦਾਸ ਨੇ ਕੀਤਾ ਸਨਮਾਨ ਅਗਲੀ ਖ਼ਬਰ ਮਨਪ੍ਰੀਤ ਇਯਾਲੀ ਵਲੋਂ ਮੇਲਾ ਛਪਾਰ ਕਾਨਫਰੰਸ ਸੰਬੰਧੀ ਹਲਕਾ ਦਾਖਾ, ਰਾਏਕੋਟ ਤੇ ਗਿੱਲ ਦੇ ਵਰਕਰਾਂ ਦਾ ਧੰਨਵਾਦ
Ad Position 24