28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸ਼ਹੀਦ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ

ਜਗਰਾਉਂ, 28 ਸਤੰਬਰ (ਗੁਰਦੀਪ ਸਿੰਘ ਮਲਕ)- ਇਲਾਕਾ ਜਗਰਾਉਂ ਦੀਆਂ ਵੱਖ ਵੱਖ ਜਮਹੂਰੀ ਜਥੇਬੰਦੀਆਂ ਵਲੋਂ ਸਥਾਨਕ ਕਮੇਟੀ ਪਾਰਕ ਵਿਖੇ ਸ਼ਹੀਦ ਭਗਤ ਸਿੰਘ ਦੇ 120ਵੇਂ ਜਨਮ ਦਿਨ ਸਮਾਗਮ ’ਤੇ ਕਿਰਤੀ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਅਧੂਰੇ ਕਾਰਜ ਪੂਰੇ ਕਰਨ ਲਈ ਸ਼ੰਘਰਸ਼ਾਂ ਦੇ ਮੈਦਾਨ ਭਖਾਉਣ ਦਾ ਸੱਦਾ ਦਿੱਤਾ ਗਿਆ। ਇਸ ਸਮੇਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟੳਮਰਾ, ਪੈਨਸ਼ਨਰ ਸਾਂਝਾ ਫਰੰਟ ਦੇ ਆਗੂ ਅਸ਼ੋਕ ਭੰਡਾਰੀ, ਰੋਡਵੇਜ਼ ਪੈਨਸ਼ਨਰਜ ਆਗੂ ਅਵਤਾਰ ਸਿੰਘ ਗਗੜਾ, ਮਜ਼ਦੂਰ ਆਗੂ ਅਵਤਾਰ ਸਿੰਘ ਬਿੱਲਾ, ਮਦਨ ਸਿੰਘ, ਹੁਕਮ ਰਾਜ ਦੇਹੜਕਾ, ਦੇਵ ਰਾਜ, ਤਰਕਸ਼ੀਲ ਸੁਸਾਇਟੀ ਆਗੂ ਕਰਤਾਰ ਸਿੰਘ ਵੀਰਾਨ, ਸੁਰਜੀਤ ਦੌਧਰ, ਸਾਹਿਤ ਸਭਾ ਦੇ ਪ੍ਰਧਾਨ ਮੇਜਰ ਸਿੰਘ ਛੀਨਾ, ਹਰਬੰਸ ਸਿੰਘ ਅਖਾੜਾ, ਨਗਰ ਸੁਧਾਰ ਸਭਾ ਦੇ ਮਾਸਟਰ ਅਵਤਾਰ ਸਿੰਘ, ਸਮਾਜ ਸੇਵੀ ਸੁੱਖ ਜਗਰਾਉਂ, ਗੁਰਪ੍ਰੀਤ ਸਿੰਘ ਆਦਿ ਨੇ ਨਾਅਰਿਆਂ ਦੀ ਗੂੰਜ ’ਚ ਸ਼ਹੀਦ ਦੀ ਤਸਵੀਰ ਨੂੰ ਫੁੱਲ ਪੱਤੀਆਂ ਭੇਟ ਕੀਤੀਆਂ।

Ad Position 21
No active advertisement
ਲਾਲਾ ਲਾਜਪਤ ਰਾਏ ਕੰਨਿਆ ਸਕੂਲ ਜਗਰਾਉਂ ਦੇ ਵਿਦਿਆਰਥੀਆਂ ਵਲੋਂ ਸਵੱਛਤਾ ਰੈਲੀ ਕੱਢੇ ਜਾਣ ਦਾ ਦ੍ਰਿਸ਼। ਅਜੀਤ ਤਸਵੀਰ 29-09-2026
ਜਗਰਾਉਂ, 28 ਸਤੰਬਰ (ਗੁਰਦੀਪ ਸਿੰਘ ਮਲਕ)- ਇਲਾਕਾ ਜਗਰਾਉਂ ਦੀਆਂ ਵੱਖ ਵੱਖ ਜਮਹੂਰੀ ਜਥੇਬੰਦੀਆਂ ਵਲੋਂ ਸਥਾਨਕ ਕਮੇਟੀ ਪਾਰਕ ਵਿਖੇ ਸ਼ਹੀਦ ਭਗਤ ਸਿੰਘ ਦੇ 120ਵੇਂ ਜਨਮ ਦਿਨ ਸਮਾਗਮ ’ਤੇ ਕਿਰਤੀ ਲੋਕਾਂ ਨੂੰ ਸ਼ਹੀਦ ਭਗਤ ਸਿੰਘ ਦੇ ਅਧੂਰੇ ਕਾਰਜ ਪੂਰੇ ਕਰਨ ਲਈ ਸ਼ੰਘਰਸ਼ਾਂ ਦੇ ਮੈਦਾਨ ਭਖਾਉਣ ਦਾ ਸੱਦਾ ਦਿੱਤਾ ਗਿਆ। ਇਸ ਸਮੇਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟੳਮਰਾ, ਪੈਨਸ਼ਨਰ ਸਾਂਝਾ ਫਰੰਟ ਦੇ ਆਗੂ ਅਸ਼ੋਕ ਭੰਡਾਰੀ, ਰੋਡਵੇਜ਼ ਪੈਨਸ਼ਨਰਜ ਆਗੂ ਅਵਤਾਰ ਸਿੰਘ ਗਗੜਾ, ਮਜ਼ਦੂਰ ਆਗੂ ਅਵਤਾਰ ਸਿੰਘ ਬਿੱਲਾ, ਮਦਨ ਸਿੰਘ, ਹੁਕਮ ਰਾਜ ਦੇਹੜਕਾ, ਦੇਵ ਰਾਜ, ਤਰਕਸ਼ੀਲ ਸੁਸਾਇਟੀ ਆਗੂ ਕਰਤਾਰ ਸਿੰਘ ਵੀਰਾਨ, ਸੁਰਜੀਤ ਦੌਧਰ, ਸਾਹਿਤ ਸਭਾ ਦੇ ਪ੍ਰਧਾਨ ਮੇਜਰ ਸਿੰਘ ਛੀਨਾ, ਹਰਬੰਸ ਸਿੰਘ ਅਖਾੜਾ, ਨਗਰ ਸੁਧਾਰ ਸਭਾ ਦੇ ਮਾਸਟਰ ਅਵਤਾਰ ਸਿੰਘ, ਸਮਾਜ ਸੇਵੀ ਸੁੱਖ ਜਗਰਾਉਂ, ਗੁਰਪ੍ਰੀਤ ਸਿੰਘ ਆਦਿ ਨੇ ਨਾਅਰਿਆਂ ਦੀ ਗੂੰਜ ’ਚ ਸ਼ਹੀਦ ਦੀ ਤਸਵੀਰ ਨੂੰ ਫੁੱਲ ਪੱਤੀਆਂ ਭੇਟ ਕੀਤੀਆਂ। ਇਸ ਸਮੇਂ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਮੁਬਾਰਕਬਾਦ ਸਾਂਝੀ ਕਰਦਿਆਂ ਕਿਹਾ ਕਿ ਸਾਡੇ ਸ਼ਹੀਦ ਅੰਗਰੇਜ਼ੀ ਸਾਮਰਾਜ ਖਿਲਾਫ ਲੜਦਿਆਂ ਫਾਂਸੀ ਦਾ ਰੱਸਾ ਚੁੰਮ ਗਏ ਸਨ ਪਰ ਉਸ ਸਾਮਰਾਜ ਦਾ ਅੱਜ ਵੀ ਸਾਡੇ ਮੁਲਕ ’ਤੇ ਦਾਬਾ ਹੈ ਤੇ ਹੁਣ ਅਮਰੀਕਨ ਸਾਮਰਾਜ ਤੇ ਉਸ ਦਾ ਗੁੱਟ ਦੂਨੀਆਂ ਦੀ ਮੰਡੀ ’ਤੇ ਕਬਜ਼ਾ ਕਰਨ ਲਈ ਟੈਰਿਫ ਨੀਤੀ ਲਾਗੂ ਕਰਕੇ ਵਿਕਾਸਸ਼ੀਲ ਅਤੇ ਪਛੜੇ ਦੇਸ਼ਾਂ ਦੀਆਂ ਮੰਡੀਆਂ ’ਤੇ ਕਬਜ਼ਾ ਕਰਨਾ ਚਾਹੁੰਦਾ ਹੈ। ਇਸ ਲਈ ਫਲੀਸਤੀਨ, ਗ਼ਜ਼ਾ, ਲਿਬਨਾਨ, ਇਰਾਕ ਨੂੰ ਬੰਬਾਂ ਦਾ ਖਾਜਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਿੱਧੀਆਂ ਬਸਤੀਆਂ ਸਨ ਤੇ ਹੁਣ ਸਾਮਰਾਜ ਨਵ ਬਸਤੀਆਨਾ ਢੰਗ ਨਾਲ ਸੰਸਾਰ ’ਤੇ ਕਬਜ਼ਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਸਾਮਰਾਜ ਦਾ ਖਾਤਮਾ ਕਰਕੇ ਉਸ ਦੀ ਪੂੰਜੀ ਜ਼ਬਤ ਕਰਕੇ ਮਜ਼ਦੂਰਾਂ ਕਿਸਾਨਾਂ ਦੀ ਮਾਲਕੀ ਬਣਾਉਣਾ ਚਾਹੁੰਦਾ ਸੀ। ਸਮਾਜਵਾਦ ਦੀ ਉਸਾਰੀ ਉਸ ਦਾ ਮਕਸਦ ਸੀ। ਉਸ ਨੇ ਦੂਨੀਆਂ ਭਰ ਦਾ ਇਨਕਲਾਬੀ ਸਾਹਿਤ ਪੜ੍ਹਿਆ ਸੀ। ਉਹ ਇਸ ਸੰਸਾਰ ਵਿੱਚ ਇਹੋ ਜਿਹਾ ਸਮਾਜ ਬਣਾਉਣਾ ਚਾਹੁੰਦਾ ਸੀ ਜਿਥੇ ਬੰਦੇ ਹੱਥੋਂ ਬੰਦੇ ਦੀ ਲੁੱਟ ਖ਼ਤਮ ਹੋਵੇ। ਇਸ ਸਮੇਂ ਭਗਵੰਤ ਮਾਨ ਦੇ ਜਸ਼ਨ ਏ ਇਨਕਲਾਬ ਦੇ ਪ੍ਰੋਗਰਾਮ ਨੂੰ ਪਾਖੰਡ ਤੇ ਧੋਖਾ ਕਰਾਰ ਦਿੰਦਿਆਂ ਕਿਹਾ ਕਿ ਨਸ਼ਿਆਂ, ਭ੍ਰਿਸ਼ਟਾਚਾਰ ਅਤੇ ਪੱਕੇ ਰੁਜ਼ਗਾਰ ਦੇ ਮਾਮਲੇ ’ਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਭਗਵੰਤ ਮਾਨ ਸਰਕਾਰ ਮੋਦੀ ਵਾਲਾ ਧਾਰਮਿਕ ਪੱਤਾ ਵਰਤ ਕੇ ਮੁੜ ਸੱਤ੍ਹਾ ’ਤੇ ਕਾਬਜ਼ ਹੋਣਾ ਚਾਹੁੰਦੀ ਹੈ। ਇਸ ਉਪਰੰਤ ਸੈਂਕੜੇ ਵਰਕਰਾਂ ਨੇ ਸ਼ਹਿਰ ਦੀਆਂ ਸੜਕਾਂ ’ਤੇ ਮਾਰਚ ਕੀਤਾ। ਇਸ ਸਮੇਂ ਕਿਸਾਨ ਆਗੂ੍ ਕਰਮਜੀਤ ਸਿੰਘ ਕਾਉਂਕੇ, ਤਰਸੇਮ ਸਿੰਘ ਬੱਸੂਵਾਲ, ਇੰਦਰਜੀਤ ਸਿੰਘ ਧਾਲੀਵਾਲ, ਗੁਰਦੀਪ ਸਿੰਘ ਸਨੀ, ਜਗਜੀਤ ਸਿੰਘ ਕਲੇਰ, ਗੁਰਮੇਲ ਸਿੰਘ ਰੂਮੀ, ਡਾ: ਦਿਲਬਾਗ ਸਿੰਘ, ਜਗਦੀਸ਼ ਸਿੰਘ ਕਾਉਂਕੇ , ਗੁਰਤੇਜ ਸਿੰਘ ਅਖਾੜਾ, ਹਰਦੇਵ ਸਿੰਘ ਅਖਾੜਾ, ਜਸਵੰਤ ਸਿੰਘ ਕਲੇਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਪਟਨ ਸੰਦੀਪ ਸੰਧੂ ਹਲਕਾ ਦਾਖਾ ਦੀ ਟੀਮ ਨਾਲ ਗੁੱਗਾ ਮਾੜੀ ਮੰਦਰ ਛਪਾਰ ਹੋਏ ਨਤਮਸਤਕ ਅਗਲੀ ਖ਼ਬਰ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਤੇ ਰੂਹਾਨੀ ਤਪੱਸਿਆ ਤੋਂ ਸਮਾਜ ਨੂੰ ਨਵਾਂ ਰਸਤਾ ਮਿਲਦਾ ਹੈ- ਗਿਆਨੀ ਇਕਬਾਲ ਸਿੰਘ
Ad Position 24