ਮਹਾਂਪੁਰਸ਼ਾਂ ਦੀ ਵਿਚਾਰਧਾਰਾ ਤੇ ਰੂਹਾਨੀ ਤਪੱਸਿਆ ਤੋਂ ਸਮਾਜ ਨੂੰ ਨਵਾਂ ਰਸਤਾ ਮਿਲਦਾ ਹੈ- ਗਿਆਨੀ ਇਕਬਾਲ ਸਿੰਘ
ਪੱਖੋਵਾਲ-ਸਰਾਭਾ/ਲੋਹਟਬੱਦੀ, 28 ਸਤੰਬਰ (ਖੁਸਵਿੰਦਰ ਸਿੰਘ ਸਰਾਭਾ, ਕੁਲਵਿੰਦਰ ਸਿੰਘ ਡਾਂਗੋਂ)- ਧਾਰਮਿਕ ਤੇ ਸਮਾਜ ਸੇਵਾ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਮਿਸ਼ਨ ਡਾਂਗੋਂ ਅਧੀਨ ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲਿਆਂ ਦੇ ਅਸਥਾਨ ਸ੍ਰੀ ਨਾਨਕਸਰ ਦਰਬਾਰ ਠਾਠ ਪਿੰਡ ਡਾਂਗੋਂ (ਲੁਧਿਆਣਾ) ਸਾਲਾਨਾ 21ਵਾਂ 9 ਰੋਜ਼ਾ ਸਮਾਗਮ ਜਾਰੀ ਹੈ। ਨਾਨਕਸਰ ਸੰਪਰਦਾਇ ਮੁਖੀ ਸੰਤ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲੇ ਅਤੇ ਸੰਤ ਮੀਹਾਂ ਸਿੰਘ ਸਿਆੜ੍ਹ ਸਾਹਿਬ ਵਾਲਿਆਂ ਦੀ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ ਸਮਾਗਮਾਂ ’ਚ ਰੋਜ਼ਾਨਾ ਸ੍ਰੀ ਅਖੰਡ ਪਾਠ ਦੇ ਭੋਗਾਂ ਉਪਰੰਤ ਆਰਤੀ ਦੇ ਸ਼ਬਦ ਪੜ੍ਹੇ ਜਾਂਦੇ ਹਨ ਤੇ ਸ਼ਾਮ ਨੂੰ ਸੋਦਰਿ ਰਹਿਰਾਸ ਉਪਰੰਤ ਸੰਤ ਸਮਾਗਮਸ ਸਮੇਂ ਸਿੱਖ ਕੌਮ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਸੰਤਾਂ-ਮਹਾਂਪੁਰਸ਼ਾਂ ਦੇ ਜੀਵਨ ’ਤੇ ਚਾਨਣਾ ਪਾ ਰਹੀਆਂ ਹਨ।
ਪੱਖੋਵਾਲ-ਸਰਾਭਾ/ਲੋਹਟਬੱਦੀ, 28 ਸਤੰਬਰ (ਖੁਸਵਿੰਦਰ ਸਿੰਘ ਸਰਾਭਾ, ਕੁਲਵਿੰਦਰ ਸਿੰਘ ਡਾਂਗੋਂ)- ਧਾਰਮਿਕ ਤੇ ਸਮਾਜ ਸੇਵਾ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਮਿਸ਼ਨ ਡਾਂਗੋਂ ਅਧੀਨ ਸੰਤ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲਿਆਂ ਦੇ ਅਸਥਾਨ ਸ੍ਰੀ ਨਾਨਕਸਰ ਦਰਬਾਰ ਠਾਠ ਪਿੰਡ ਡਾਂਗੋਂ (ਲੁਧਿਆਣਾ) ਸਾਲਾਨਾ 21ਵਾਂ 9 ਰੋਜ਼ਾ ਸਮਾਗਮ ਜਾਰੀ ਹੈ।ਨਾਨਕਸਰ ਸੰਪਰਦਾਇ ਮੁਖੀ ਸੰਤ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲੇ ਅਤੇ ਸੰਤ ਮੀਹਾਂ ਸਿੰਘ ਸਿਆੜ੍ਹ ਸਾਹਿਬ ਵਾਲਿਆਂ ਦੀ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ ਸਮਾਗਮਾਂ ’ਚ ਰੋਜ਼ਾਨਾ ਸ੍ਰੀ ਅਖੰਡ ਪਾਠ ਦੇ ਭੋਗਾਂ ਉਪਰੰਤ ਆਰਤੀ ਦੇ ਸ਼ਬਦ ਪੜ੍ਹੇ ਜਾਂਦੇ ਹਨ ਤੇ ਸ਼ਾਮ ਨੂੰ ਸੋਦਰਿ ਰਹਿਰਾਸ ਉਪਰੰਤ ਸੰਤ ਸਮਾਗਮਸ ਸਮੇਂ ਸਿੱਖ ਕੌਮ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਸੰਤਾਂ-ਮਹਾਂਪੁਰਸ਼ਾਂ ਦੇ ਜੀਵਨ ’ਤੇ ਚਾਨਣਾ ਪਾ ਰਹੀਆਂ ਹਨ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਇਸ ਸੰਸਾਰ ਅੰਦਰ ਸੰਤਾਂ-ਮਹਾਂਪੁਰਸ਼ਾਂ ਨੇ ਮਨੁੱਖਤਾ ਨੂੰ ਧਰਮ ਨਾਲ ਜੋੜਨ ਲਈ ਉੁਪਰਾਲੇ ਕੀਤੇ ਹਨ। ਸੰਤ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲੇ ਅਤੇ ਸੰਤ ਮੀਹਾਂ ਸਿੰਘ ਸਿਆੜ੍ਹ ਸਾਹਿਬ ਵਾਲਿਆਂ ਨੇ ਸਮਾਜ ਨੂੰ ਨਵਾਂ ਰਸਤਾ ਦਿਖਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੂੰ ਹਰ ਮਨੁੱਖੀ ਮਨ ’ਚ ਵਸਾਉਣ ਲਈ ਅਜਿਹੀ ਵਿਚਾਰਧਾਰਾ ਅਤੇ ਰੂਹਾਨੀ ਤਪੱਸਿਆ ਕੀਤੀ। ਬਾਬਾ ਰਵਿੰਦਰ ਸਿੰਘ ਅਜੋਨੀ ਤਖਾਣਬੱਧ ਵਾਲਿਆਂ ਨੇ ਕਿਹਾ ਕਿ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲੇ ਸਾਨੂੰ ਆਪਣੇ ਗੁਰੂ-ਘਰਾਂ ਨਾਲ ਜੁੜਨ, ਰੂਹਾਨੀ ਸਕੂਨ ਪ੍ਰਾਪਤ ਕਰਨ ਅਤੇ ਮਹਾਂਪੁਰਸ਼ਾਂ ਦੇ ਦਰਸਾਏ ਮਾਰਗ ’ਤੇ ਚੱਲਣ ਦਾ ਸੰਦੇਸ਼ ਦੇਣ ਲਈ ਧਾਰਮਿਕ ਸਮਾਗਮ ਉਲੀਕਦੇ ਹਨ। ਬਾਬਾ ਅਵਤਾਰ ਸਿੰਘ ਜੀ ਮਹੋਲੀ ਮੁਖੀ ਪ੍ਰਕਾਸ਼ ਕੁਟੀਆ ਮਹੋਲੀ ਖੁਰਦ ਅਤੇ ਬਾਬਾ ਬਲਰਾਮ ਸਿੰਘ ਭਵਾਨੀਪੁਰ ਵਾਲਿਆਂ ਨੇ ਕਿਹਾ ਕਿ ਆਪਣੀ ਜ਼ਿੰਦਗੀ ਦਾ ਲੰਮਾ ਪੈਂਡਾ ਪ੍ਰਭੂ ਪ੍ਰਮਾਤਮਾ ਦਾ ਨਾਮ ਸਿਮਰਨ, ਹੱਥੀਂ ਸੇਵਾ ਅਤੇ ਇਨਸਾਨੀਅਤ ਦੀ ਨਿਸ਼ਕਾਮ ਸੇਵਾ ਕਰਨ ਵਾਲੇ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾ ਕੇ ਆਤਮਿਕ ਸਕੂਨ ਮਿਲਦਾ ਹੈ। ਹੋਰਨਾਂ ਤੋਂ ਇਲਾਵਾ ਮਹਾਨ ਰਾਗੀ ਭਾਈ ਦਵਿੰਦਰ ਸਿੰਘ ਸੋਢੀ, ਬਾਬਾ ਹਰਮਨ ਸਿੰਘ ਖਾਸੀ ਵਾਲੇ, ਬਾਬਾ ਸ਼ਰਨਜੀਤ ਸਿੰਘ ਹਰੀਗੜ੍ਹ, ਬਾਬਾ ਇੰਦਰਜੀਤ ਸਿੰਘ ਮਸਤੂਆਣਾ ਸਾਹਿਬ, ਬਾਬਾ ਸਿਮਰਨਦੀਪ ਸਿੰਘ ਬੱਸੀਆਂ, ਬਾਬਾ ਰਵਿੰਦਰ ਸਿੰਘ ਪ੍ਰੀਤ ਢੋਲਣ, ਬਾਬਾ ਹਰਸਿਮਰਨ ਸਿੰਘ ਹੀਰਾਂ, ਭਾਈ ਅਰਜਨ ਸਿੰਘ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਤਪੱਸਵੀ ਮਹਾਂਪੁਰਸ਼ ਆਪਣੀ ਜਿੰਦਗੀ ਦਾ ਲੰਮਾ ਪੈਂਡਾ ਪ੍ਰਭੂ ਪ੍ਰਮਾਤਮਾ ਦਾ ਨਾਮ ਸਿਮਰਨ, ਹੱਥੀਂ ਸੇਵਾ ਅਤੇ ਇਨਸਾਨੀਅਤ ਦੀ ਨਿਸ਼ਕਾਮ ਸੇਵਾ ਵਿਚ ਗੁਜ਼ਾਰਦੇ ਹਨ।ਹਲਕਾ ਰਾਏਕੋਟ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਪੰਜਾਬ ਸਰਕਾਰ ਵਲੋਂ ਹਾਜ਼ਰੀ ਭਰਦਿਆਂ ਕਿਹਾ ਕਿ ਗੁਰਮਤਿ ਪ੍ਰਚਾਰ ਮਿਸ਼ਨ ਡਾਂਗੋਂ ਵਲੋਂ ਸਮਾਜ ਸੇਵਾ ਅਤੇ ਧਰਮ ਪ੍ਰਚਾਰ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜ ਸਾਡੀ ਨੌਜਵਾਨੀ ਨੂੰ ਸੁਚਾਰੂ ਸੇਧ ਦੇ ਰਹੇ ਹਨ ਅਤੇ ਅੱਜ ਨਾਨਕਸਰ ਠਾਠ ਡਾਂਗੋਂ ’ਚ ਵੱਡੀ ਗਿਣਤੀ ਸੰਗਤਾਂ ਦੀ ਸ਼ਮੂਲੀਅਤ ਗ ੁਰੂ ਪ੍ਰਤੀ ਸ਼ਰਧਾ ਅਤੇ ਆਪਣੇ ਮਿਸ਼ਨ ’ਚ ਪ੍ਰਪੱਕਤਾ ਦਾ ਸਬੂਤ ਹੈ। ਕਈ ਦਿਨਾਂ ਤੱਕ ਚੱਲਣ ਵਾਲੇ ਸਮਾਗਮਾਂ ’ਚ ਸਟੇਜ਼ ਦੀ ਸੇਵਾ ਗੁਰਪ੍ਰੀਤ ਸਿੰਘ ਝੱਮਟ/ਰਾਮਗੜ੍ਹ ਸਰਦਾਰਾਂ ਵਲੋਂ ਨਿਭਾਈ ਜਾ ਰਹੀ ਹੈ। ਇਸ ਮੌਕੇ ਅਜੀਤ ਸਿੰਘ ਅਖਾੜਾ ਅਤੇ ਜਸਵਿੰਦਰ ਸਿੰਘ ਸੱਗੂ ਲੁਧਿਆਣਾ (ਭਾਜਪਾ ਆਗੂ), ਜਸਵਿੰਦਰ ਸਿੰਘ ਨੰਬਰਦਾਰ ਡਾਂਗੋਂ, ਸਰਪੰਚ ਹਰਦੀਪ ਸਿੰਘ ਦੀਪਾ ਡਾਂਗੋਂ, ਪ੍ਰਿਤਪਾਲ ਸਿੰਘ ਜੋਧਾਂ, ਜਸਵਿੰਦਰ ਸਿੰਘ ਸਰਪੰਚ ਨੱਥੋਵਾਲ, ਮਨਿੰਦਰ ਸਿੰਘ ਪੀ.ਏ., ਇਕਬਾਲ ਸਿੰਘ ਡਾਂਗੋਂ, ਗਿਆਨੀ ਸੁਖਦਰਸ਼ਨ ਸਿੰਘ, ਰਾਗੀ ਬਲਵੀਰ ਸਿੰਘ, ਪ੍ਰਧਾਨ ਸੇਵਾ ਸਿੰਘ, ਦਲਜੀਤ ਕੌਰ ਮਾਂਗਟ ਸੰਮਤੀ ਮੈਂਬਰ, ਰਾਜਿੰਦਰ ਸਿੰਘ ਰਾਜੂ ਜੋਧਾਂ, ਜਰਨੈਲ ਸਿੰਘ ਡਾਂਗੋਂ, ਜਸਵੀਰ ਸਿੰਘ ਪਮਾਲੀ ਆਦਿ ਨੇ ਹਾਜ਼ਰੀ ਭਰੀ। ਦੂਜੇ ਪਾਸੇ ਪ੍ਰਮੁੱਖ ਸੇਵਾਦਾਰਾਂ ’ਚ ਬਾਬਾ ਬਲਪ੍ਰੀਤ ਸਿੰਘ ਡਾਂਗੋਂ, ਭਾਈ ਈਸ਼ਰਪ੍ਰੀਤ ਸਿੰਘ, ਬੀਬੀ ਕਿਰਨਦੀਪ ਕੌਰ, ਬੂਟਾ ਸਿੰਘ ਬੁਜਰਗ, ਰਾਜਿੰਦਰ ਸਿੰਘ ਲੱਖਾ, ਭਾਈ ਹਰਜੋਤ ਸਿੰਘ, ਅੰਗਦ ਸਿੰਘ ਡਾਂਗੋਂ, ਬਲਪ੍ਰੀਤ ਸਿੰਘ, ਜਸ਼ਨਦੀਪ ਸਿੰਘ, ਗੁਰਜੋਤ ਸਿੰਘ ਰਾਮਗੜ੍ਹ, ਪਰਮਪਾਲ ਸਿੰਘ ਭਰਥਲਾ, ਬਲਦੀਪ ਸਿੰਘ ਪੰਚ, ਕੁਲਦੀਪ ਸਿੰਘ ਨੂਰਵਾਲਾ, ਪ੍ਰਭਜੋਤ ਸਿੰਘ ਮਹੋਲੀ, ਪੁਨੀਤਪਾਲ ਸਿੰਘ ਸੱਗੂ,ਰਾਕੇਸ਼ ਲੀਲ, ਪਰਮਿੰਦਰ ਸਿੰਘ ਲੀਲ ਆਦਿ ਵਲੋਂ ਸੰਗਤਾਂ ਦੇ ਸਤਿਕਾਰ ਲਈ ਹਰ ਪੱਖੋਂ ਪ੍ਰਬੰਧ ਕੀਤੇ ਜਾ ਰਹੇ ਹਨ।