28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਨਕਸਲਵਾਦ, ਅੱਤਵਾਦ ਵਾਂਗ ਭਾਜਪਾ ਨਸ਼ਿਆਂ ਦਾ ਖ਼ਾਤਮਾ ਕਰੇਗੀ- ਰਵਨੀਤ ਸਿੰਘ ਬਿੱਟੂ

ਮੁੱਲਾਂਪੁਰ-ਦਾਖਾ, 28 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਜਵਾਨੀ ਨੂੰ ਨਸ਼ਾ ਮੁਕਤ ਰੱਖਣ ਦੇ ਮੰਤਵ ਨਾਲ ਆਰੰਭੀ ਨਸ਼ਾ ਮੁਕਤ ਪੰਜਾਬ ਯਾਤਰਾ ਹਲਕਾ ਦਾਖਾ ’ਚ ਕਸਬਾ ਮੰਡੀ ਮੁੱਲਾਂਪੁਰ ਪਹੁੰਚਣ ’ਤੇ ਭਾਜਪਾ ਦੇ ਹਲਕਾ ਇੰਚਾਰਜ ਮੇਜਰ ਸਿੰਘ ਦੇਤਵਾਲ, ਸੰਜੀਵ ਢੰਡ ਹੋਰਨਾਂ ਨਿੱਘਾ ਸਵਾਗਤ ਕੀਤਾ। ਮੋਗਾ ਤੋਂ ਰਵਾਨਾ ਹੋਈ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨਾਲ ਚੱਲ ਰਹੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਸ਼ਹਿਰ ’ਚ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ।

Ad Position 21
No active advertisement
ਮੰਡੀ ਮੁੱਲਾਂਪੁਰ ਦਾਖਾ ਵਿਖੇ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਨੂੰ ਸੰਬੋਧਨ ਸਮੇਂ ਰਵਨੀਤ ਸਿੰਘ ਬਿੱਟੂ (ਸਾਬਕਾ ਕੇਂਦਰੀ ਮੰਤਰੀ), ਨਾਲ ਮੰਚ ’ਤੇ ਮੇਜਰ ਸਿੰਘ ਦੇਤਵਾਲ, ਸੰਜੀਵ ਢੰਡ, ਅਰੁਣ ਮੌਰੀਆ ਤੇ ਹੋਰ। ਤਸਵੀਰ: ਕ੍ਰਿਪਾਲ ਹੰਬੜਾਂ 29-09-2026
ਮੁੱਲਾਂਪੁਰ-ਦਾਖਾ, 28 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਜਵਾਨੀ ਨੂੰ ਨਸ਼ਾ ਮੁਕਤ ਰੱਖਣ ਦੇ ਮੰਤਵ ਨਾਲ ਆਰੰਭੀ ਨਸ਼ਾ ਮੁਕਤ ਪੰਜਾਬ ਯਾਤਰਾ ਹਲਕਾ ਦਾਖਾ ’ਚ ਕਸਬਾ ਮੰਡੀ ਮੁੱਲਾਂਪੁਰ ਪਹੁੰਚਣ ’ਤੇ ਭਾਜਪਾ ਦੇ ਹਲਕਾ ਇੰਚਾਰਜ ਮੇਜਰ ਸਿੰਘ ਦੇਤਵਾਲ, ਸੰਜੀਵ ਢੰਡ ਹੋਰਨਾਂ ਨਿੱਘਾ ਸਵਾਗਤ ਕੀਤਾ। ਮੋਗਾ ਤੋਂ ਰਵਾਨਾ ਹੋਈ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਨਾਲ ਚੱਲ ਰਹੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਸ਼ਹਿਰ ’ਚ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ। ਰਵਨੀਤ ਬਿੱਟੂ ਕਿਹਾ ਕਿ ਆਪ ਪਾਰਟੀ ਦੀ ਪੰਜਾਬ ਸਰਕਾਰ ਗੁਰੂਆਂ, ਪੀਰਾਂ, ਪੈਗੰਬਰਾਂ, ਯੋਧਿਆਂ ਦੀ ਧਰਤੀ ’ਤੇ ਵਧੇ ਨਸ਼ਿਆਂ ਦੇ ਪ੍ਰਕੋਪ ਨੂੰ ਕੰਟਰੋਲ ਕਰਨ ਵਿਚ ਬੁਰੀ ਤਰ੍ਹਾਂ ਫੇਲ੍ਹ ਹੈ। ਉਨ੍ਹਾਂ ਕਿਹਾ ਕਿ ਸਰ ਕਾਰ ਦਾ ਪ੍ਰੋਗਰਾਮ ਯੁੱਧ ਨਸ਼ਿਆਂ ਵਿਰੁੱਧ ਕੇਵਲ ਇਸ਼ਤਿਹਾਰਬਾਜ਼ੀ ਤੱਕ ਸਿਮਟ ਕੇ ਰਹਿ ਗਿਆ। ਬਿੱਟੂ ਕਿਹਾ ਕਿ ਨਸ਼ਿਆਂ ਦੇ ਮੁੱਦੇ ’ਤੇ ਸਵਾਲ ਪੁੱਛਣ ਵਾਲੇ ਗੁਲਜ਼ਾਰ ਸਿੰਘ ਨੂੰ ਮੌਤ ਮਿਲੀ, ਹੁਣ ਨਸ਼ਿਆਂ ਤੋਂ ਪੀੜਤ ਪਰਿਵਾਰਾਂ ਡਰ ਕੇ ਨਸ਼ਿਆਂ ਵਿਰੁੱਧ ਬੋਲਣਾ ਵੀ ਛੱਡ ਦਿੱਤਾ। ਰਵਨੀਤ ਸਿੰਘ ਬਿੱਟੂ ਸਪਸ਼ਟ ਕੀਤਾ ਕਿ 2027 ਅਗਾਮੀ ਚੋਣਾਂ ’ਚ ਪੰਜਾਬ ਭਾਜਪਾ ਨੂੰ ਰਾਜ ਸੱਤ੍ਹਾ ਵਿਚ ਲਿਆਉ, ਕੁਝ ਹੀ ਮਹੀਨਿਆਂ ਵਿਚ ਨਸ਼ਾ ਖਤਮ ਕਰ ਦਿਆਂਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਨਾਲ ਗੈਂਗਸਟਰਵਾਦ ਭਾਜਪਾ ਦੇ ਨਿਸ਼ਾਨੇ ’ਤੇ ਹੈ। ਰਵਨੀਤ ਸਿੰਘ ਬਿੱਟੂ ਨੂੰ ਪੱਤਰਕਾਰ ਵਲੋਂ ਸਵਾਲ ਕਿ ਪਿੰਡਾਂ ਦੀਆਂ ਗਲੀਆਂ ਤੱਕ ਪਹੁੰਚਿਆਂ ਨਸ਼ਾ ਤੇ ਗੈਂਗਵਾਰ, ਲੜਾਈਆਂ ਖਤਮ ਕਿਵੇਂ ਹੋਣਗੀਆਂ ਤਾਂ ਉਨ੍ਹਾਂ ਇਕੋ ਜਵਾਬ ਦਿੱਤਾ ਕਿ ਕੀ ਦੇਸ਼ ’ਚੋਂ ਨਕਸਲਵਾਦ, ਅੱਤਵਾਦ ਖ਼ਤਮ ਨਹੀਂ ਹੋਇਆ, ਨਸ਼ਿਆਂ ਨੂੰ ਖ਼ਤਮ ਕਰਨਾ ਮੁਸ਼ਕਿਲ ਨਹੀਂ। ਮੇਜਰ ਸਿੰਘ ਦੇਤਵਾਲ, ਗੇਜਾ ਰਾਮ, ਜ਼ਿਲ੍ਹਾ ਪ੍ਰਧਾਨ ਰਜਿੰਦਰ ਸ਼ਰਮਾ, ਉਪ ਪ੍ਰਧਾਨ ਸੰਜੀਵ ਢੰਡ, ਗੁਰਜੀਤ ਕੌਰ ਗਾਲਿਬ ਵਲੋਂ ਭਾਰਤੀ ਜਨਤਾ ਪਾਰਟੀ ਦੀ ਨਸ਼ਿਆਂ ਖਿਲਾਫ਼ ਯਾਤਰਾ ਸਮੇਂ ਜੁੜ ਇਕੱਠਾਂ ਨੂੰ ਸੰਬੋਧਨ ਸਮੇਂ ਅਪੀਲ ਕੀਤੀ ਕਿ ਪੰਜਾਬ ’ਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਤਤਪਰ ਭਾਰਤੀ ਜਨਤਾ ਪਾਰਟੀ ਨੂੰ ਸੱਤ੍ਹਾ ਵਿਚ ਲੈ ਕੇ ਆਉ। ਇਸ ਮੌਕੇ ਅੰਬੂ ਰਾਮ ਮਸ਼ਾਲ, ਕੁਲਵੰਤ ਸਿੰਘ ਭੱਟੀ, ਸੰਦੀਪ ਸ਼ਰਮਾ, ਅਰੁਣ ਮੌਰੀਆ, ਰਵੀ ਕੁਮਾਰ, ਅਜੀਤਪਾਲ ਸਿੰਘ, ਮੰਗਤ ਭਗਤ, ਕਾਂਤਾ ਦੇਵੀ, ਜਗਬੀਰ ਸਿੰਘ ਬੱਦੋਵਾਲ, ਜਗਦੇਵ ਸਿੰਘ ਰਾਊਵਾਲ, ਭੁਪਿੰਦਰ ਸਿੰਘ ਮੁੱਲਾਂਪੁਰ, ਮਦਨ ਸ਼ਰਮਾ, ਰਾਕੇਸ਼ ਸਿੰਗਲਾ, ਜੱਸੀ ਸਿੰਗਲਾ, ਰਾਮਪਾਲ, ਜਸਵਿੰਦਰ ਕੌਰ, ਹਰਵਿੰਦਰ ਸਿੰਘ, ਸੁਰੇਸ਼ ਸ਼ਰਮਾ, ਬਲਦੇਵ ਸਿੰਘ ਢਿੱਲੋਂ ਸਮੇਤ ਸੈਂਕੜੇ ਹੋਰ ਭਾਜਪਾ ਦੇ ਸਰਗਰਮ ਕਾਰਕੁੰਨ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਤੇ ਰੂਹਾਨੀ ਤਪੱਸਿਆ ਤੋਂ ਸਮਾਜ ਨੂੰ ਨਵਾਂ ਰਸਤਾ ਮਿਲਦਾ ਹੈ- ਗਿਆਨੀ ਇਕਬਾਲ ਸਿੰਘ ਅਗਲੀ ਖ਼ਬਰ ffddd
Ad Position 24