28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ffddd

ਮਾਛੀਵਾੜਾ ਸਾਹਿਬ, 28 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਇਥੋਂ ਕੁੱਝ ਦੂਰੀ ‘ਤੇ ਵਗਦੀ ਸਰਹਿੰਦ ਨਹਿਰ ਕਿਨਾਰੇ ਬਣੇ ਸਰਕਾਰੀ ਰੈਸਟ ਹਾਊਸ ਨੂੰ ਜਲ ਸ੍ਰੋਤ ਵਿਭਾਗ ਵਲੋਂ 7 ਸਾਲਾਂ ਲਈ ਪ੍ਰਾਈਵੇਟ ਤੌਰ ‘ਤੇ ਇਕ ਕੰਪਨੀ ਨੂੰ ਕਿਰਾਏ ਉੱਪਰ ਦੇ ਦਿੱਤਾ ਗਿਆ ਹੈ ਜਿਸ ਕਾਰਨ ਹੁਣ ਇਸ ਦੀ ਦਿੱਖ ਬਦਲੇਗੀ। ਦੋਰਾਹਾ ਦੇ ਵਾਸੀ ਰਾਜਵੀਰ ਸਿੰਘ ਮਾਂਗਟ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਟ੍ਰਿਪਲ ਆਰ-1947 ਨੇ ਜਲ ਸ੍ਰੋਤ ਵਿਭਾਗ ਵਲੋਂ ਲਗਾਏ ਖੁੱਲ੍ਹੇ ਟੈਂਡਰ ਰਾਹੀਂ 7 ਸਾਲਾਂ ਲਈ ਕਿਰਾਏ ‘ਤੇ ਲਿਆ ਹੈ।

Ad Position 21
No active advertisement
ਸਰਹਿੰਦ ਨਹਿਰ ਨੇੜੇ ਬਣਿਆ ਰੈਸਟ ਹਾਊਸ ਜਿਸ ਨੂੰ ਵਿਰਾਸਤੀ ਦਿੱਖ ਦਿੱਤੀ ਜਾਵੇਗੀ। ਤਸਵੀਰ : ਰਾਜਦੀਪ ਅਲਬੇਲਾ 29-09-2026
ਮਾਛੀਵਾੜਾ ਸਾਹਿਬ, 28 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਇਥੋਂ ਕੁੱਝ ਦੂਰੀ ‘ਤੇ ਵਗਦੀ ਸਰਹਿੰਦ ਨਹਿਰ ਕਿਨਾਰੇ ਬਣੇ ਸਰਕਾਰੀ ਰੈਸਟ ਹਾਊਸ ਨੂੰ ਜਲ ਸ੍ਰੋਤ ਵਿਭਾਗ ਵਲੋਂ 7 ਸਾਲਾਂ ਲਈ ਪ੍ਰਾਈਵੇਟ ਤੌਰ ‘ਤੇ ਇਕ ਕੰਪਨੀ ਨੂੰ ਕਿਰਾਏ ਉੱਪਰ ਦੇ ਦਿੱਤਾ ਗਿਆ ਹੈ ਜਿਸ ਕਾਰਨ ਹੁਣ ਇਸ ਦੀ ਦਿੱਖ ਬਦਲੇਗੀ। ਦੋਰਾਹਾ ਦੇ ਵਾਸੀ ਰਾਜਵੀਰ ਸਿੰਘ ਮਾਂਗਟ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਟ੍ਰਿਪਲ ਆਰ-1947 ਨੇ ਜਲ ਸ੍ਰੋਤ ਵਿਭਾਗ ਵਲੋਂ ਲਗਾਏ ਖੁੱਲ੍ਹੇ ਟੈਂਡਰ ਰਾਹੀਂ 7 ਸਾਲਾਂ ਲਈ ਕਿਰਾਏ ‘ਤੇ ਲਿਆ ਹੈ। ਉਨ੍ਹਾਂ ਕਿਹਾ ਕਿ 165 ਸਾਲ ਪੁਰਾਣੇ ਸਰਕਾਰੀ ਰੈਸਟ ਹਾਊਸ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਸੀ ਜਿਥੇ ਪ੍ਰਵਾਸੀ ਮਜ਼ਦੂਰਾਂ ਵਲੋਂ ਨਾਜਾਇਜ਼ ਕਬਜ਼ੇ ਕਰ ਕੇ ਆਪਣੇ ਡੇਰੇ ਜਮਾਏ ਹੋਏ ਸਨ। ਉਨ੍ਹਾਂ ਵਲੋਂ ਪਿਛਲੇ 1 ਮਹੀਨੇ ਤੋਂ ਰੈਸਟ ਹਾਊਸ ਦੇ ਆਲੇ-ਦੁਆਲੇ ਖਾਲੀ ਜ਼ਮੀਨ ਵਿਚ ਉੱਗਿਆ ਘਾਹ ਤੇ ਜੜੀ ਬੂਟੀ ਹਟਾ ਕੇ ਇਸ ਨੂੰ ਪੱਧਰ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਸਰਕਾਰੀ ਰੈਸਟ ਹਾਊਸ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ ਅਤੇ ਵਿਰਾਸਤੀ ਦਿੱਖ ਦੇ ਕੇ ਇੱਥੇ ਟੂਰਿਸਟ ਹੱਬ ਬਣਾਉਣ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਰੈਸਟ ਹਾਊਸ ਵਿਚ 4 ਕਮਰੇ ਹਨ ਜਿਨ੍ਹਾਂ ਨੂੰ ਪੁਰਾਤਨ ਵਿਰਸੇ ਨਾਲ ਜੋੜ ਕੇ ਤਿਆਰ ਕੀਤਾ ਜਾਵੇਗਾ ਜਿੱਥੇ ਸੈਲਾਨੀ ਆ ਕੇ ਰਹਿ ਸਕਣਗੇ। ਇਸ ਤੋਂ ਇਲਾਵਾ ਇਥੇ ਘੋੜਿਆਂ ਦਾ ਸਟੱਡ ਫਾਰਮ, ਮੈਡੀਟੇਸ਼ਨ ਸੈਂਟਰ, ਬੱਚਿਆਂ ਦੇ ਖੇਡਣ ਲਈ ਗਤੀਵਿਧੀਆਂ ਤੋਂ ਇਲਾਵਾ ਫੂਡ ਹੱਬ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿਰਾਸਤੀ ਇਮਾਰਤ ਨੂੰ ਫ਼ਿਲਮਾਂ ਤੇ ਗੀਤਾਂ ਦੀ ਸ਼ੂਟਿੰਗ ਤੋਂ ਇਲਾਵਾ ਹੋਰ ਕੰਮਾਂ ਲਈ ਵਰਤਿਆ ਜਾ ਸਕੇਗਾ। ਰਾਜਵੀਰ ਸਿੰਘ ਮਾਂਗਟ ਨੇ ਦੱਸਿਆ ਕਿ ਇਸ 165 ਸਾਲ ਪੁਰਾਣੇ ਰੈਸਟ ਹਾਊਸ ਦੇ ਦਰਵਾਜ਼ਿਆਂ ਨੂੰ ਨਵੇਂ ਲਗਾਉਣ ਦੀ ਬਜਾਏ ਪਹਿਲਾਂ ਵਾਲੀ ਦਿੱਖ ਵਿਚ ਸੰਵਾਰਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਰਕਾਰੀ ਰੈਸਟ ਹਾਊਸ ਵਿਚ ਅੱਤਵਾਦ ਦੇ ਸਮੇਂ ਦੌਰਾਨ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਪੁੱਛਗਿੱਛ ਲਈ ਲਿਆਂਦਾ ਜਾਂਦਾ ਸੀ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਉਨ੍ਹਾਂ ਉੱਪਰ ਹੁੰਦੇ ਤਸ਼ੱਦਦ ਦੀਆਂ ਚੀਕਾਂ ਪਿੰਡ ਵਿਚ ਸੁਣਾਈ ਦਿੰਦੀਆਂ ਸਨ।
Ad Position 22
No active advertisement
ਪਿਛਲੀ ਖ਼ਬਰ ਨਕਸਲਵਾਦ, ਅੱਤਵਾਦ ਵਾਂਗ ਭਾਜਪਾ ਨਸ਼ਿਆਂ ਦਾ ਖ਼ਾਤਮਾ ਕਰੇਗੀ- ਰਵਨੀਤ ਸਿੰਘ ਬਿੱਟੂ ਅਗਲੀ ਖ਼ਬਰ ਪਿੰਡ ਘੁਡਾਣੀ ਕਲਾਂ ਵਿਖੇ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਮੌਕੇ ਸਲਾਨਾ ਸਮਾਗਮ ਕਰਵਾਇਆ
Ad Position 24