28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪਿੰਡ ਘੁਡਾਣੀ ਕਲਾਂ ਵਿਖੇ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਮੌਕੇ ਸਲਾਨਾ ਸਮਾਗਮ ਕਰਵਾਇਆ

ਰਾੜਾ ਸਾਹਿਬ, 28 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)- ਇਤਹਾਸਿਕ ਪਿੰਡ ਘੁਡਾਣੀ ਕਲਾਂ ਵਿਖੇ ਸ਼ੇਰਾਂ ਵਾਲਾ ਦਰਵਾਜਾ ਲਾਗੇ ਸੋਹਲ ਵੈੱਲਫੇਅਰ ਕਲੱਬ ਪਿੰਡ ਘੁਡਾਣੀ ਕਲਾਂ ਵਲੋਂ ਸ਼੍ਰਿਸਟੀ ਦੇ ਮਹਾਨ ਸਿਲਪਕਾਰ ਬਾਬਾ ਵਿਸ਼ਵਕਰਮਾਂ ਜੀ ਦੇ ਜਨ ਦਿਹਾੜੇ ਮੌਕੇ 11ਵਾਂ ਸਲਾਨਾਂ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾ-ਸਤਿਕਾਰ ਨਾਲ ਕਰਵਾਇਆ ਗਿਆ। ਜਨਮ ਦਿਹਾੜੇ ਦੀ ਖੁਸ਼ੀ ਵਿਚ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸਮਾਗਮ ਵਿੱਚ ਬਾਬਾ ਜੀਵਨ ਸਿੰਘ ਬਗੀਚੀ ਵਾਲਿਆਂ ਨੇ ਦੀਵਾਨ ਸਜਾਉਂਦਿਆਂ ਸੰਗਤਾਂ ਨੂੰ ਕੀਰਤਨ –ਗੁਰਬਾਣੀ ਨਾਲ ਜੋੜਿਆ।

Ad Position 21
No active advertisement
ਪਿੰਡ ਘੁਡਾਣੀ ਕਲਾਂ ਵਿਖੇ ਸਮਾਗਮ ਦੌਰਾਨ ਦੀਵਾਨ ਸਜਾਉਂਦੇ ਹੋਏ ਬਾਬਾ ਜੀਵਨ ਸਿੰਘ ਬਗੀਚੀ ਵਾਲੇ (ਸੱਜੇ) ਹਾਜ਼ਰੀਨ ਸੰਗਤਾਂ। ਤਸਵੀਰ : ਸੁਖਵੀਰ ਸਿੰਘ ਚਣਕੋਈਆਂ 29-09-2026
ਰਾੜਾ ਸਾਹਿਬ, 28 ਸਤੰਬਰ (ਸੁਖਵੀਰ ਸਿੰਘ ਚਣਕੋਈਆਂ)- ਇਤਹਾਸਿਕ ਪਿੰਡ ਘੁਡਾਣੀ ਕਲਾਂ ਵਿਖੇ ਸ਼ੇਰਾਂ ਵਾਲਾ ਦਰਵਾਜਾ ਲਾਗੇ ਸੋਹਲ ਵੈੱਲਫੇਅਰ ਕਲੱਬ ਪਿੰਡ ਘੁਡਾਣੀ ਕਲਾਂ ਵਲੋਂ ਸ਼੍ਰਿਸਟੀ ਦੇ ਮਹਾਨ ਸਿਲਪਕਾਰ ਬਾਬਾ ਵਿਸ਼ਵਕਰਮਾਂ ਜੀ ਦੇ ਜਨ ਦਿਹਾੜੇ ਮੌਕੇ 11ਵਾਂ ਸਲਾਨਾਂ ਧਾਰਮਿਕ ਸਮਾਗਮ ਬਹੁਤ ਹੀ ਸ਼ਰਧਾ-ਸਤਿਕਾਰ ਨਾਲ ਕਰਵਾਇਆ ਗਿਆ। ਜਨਮ ਦਿਹਾੜੇ ਦੀ ਖੁਸ਼ੀ ਵਿਚ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸਮਾਗਮ ਵਿੱਚ ਬਾਬਾ ਜੀਵਨ ਸਿੰਘ ਬਗੀਚੀ ਵਾਲਿਆਂ ਨੇ ਦੀਵਾਨ ਸਜਾਉਂਦਿਆਂ ਸੰਗਤਾਂ ਨੂੰ ਕੀਰਤਨ –ਗੁਰਬਾਣੀ ਨਾਲ ਜੋੜਿਆ। ਸਮਾਗਮ ਵਿੱਚ ਮਹਾਂ-ਮੰਡਲੇਸ਼ਵਰ ਸ਼੍ਰੀ ਸ਼੍ਰੀ 1008 ਸਵਾਮੀ ਵਿੱਦਿਆ ਗਿਰੀ ਮਹਾਰਾਜ, ਹਲਕਾ ਪਾਇਲ ਦੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਸ਼੍ਰੋ. ਅ. ਦ.(ਬ) ਦੇ ਕੌਮੀ ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਸ਼੍ਰੋ. ਅ. ਦ. ਵਾਰਿਸ ਪੰਜਾਬ ਦੇ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਆਦਿ ਆਗੂਆਂ ਨੇ ਹਾਜਰੀ ਭਰੀ ਤੇ ਬਾਬਾ ਵਿਸ਼ਵਕਰਮਾ ਜੀ ਨੂੰ ਸ਼ਰਧਾ-ਸਤਿਕਾਰ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਤੋਂ ਸਰਪੰਚ ਗੁਰਿੰਦਰ ਸਿੰਘ ਘੁਡਾਣੀ ਕਲਾਂ, ਸਾਬਕਾ ਸਰਪੰਚ ਹਰਿੰਦਰਪਾਲ ਸਿੰਘ ਹਨੀ, ਮਨਦੀਪ ਸ਼ਰਮਾ, ਮਹੇਸ਼ਇੰਦਰ ਸਿੰਘ, ਪੰਚ ਰਬਨਦੀਪ ਸਿੰਘ ਤਾਜ ਮਹੁੰਮਦ, ਚੇਅਰਮੈਨ ਅਵਤਾਰ ਸਿੰਘ, ਗਗਨਦੀਪ ਸਿੰਘ ਪਾਇਲ, ਹਰਬੰਤ ਸਿੰਘ ਗਿੱਲ, ਭਜਨ ਸਿੰਘ ਪਾਇਲ ਆਦਿ ਨੇ ਵੀ ਹਾਜਰੀ ਭਰੀ। ਪ੍ਰਬੰਧਕ ਕਮੇਟੀ ਵੱਲੋਂ ਪ੍ਰਮੁੱਖ ਸ਼ਖਸੀਅਤਾਂ ਸਮੇਤ ਸਮੂਹ ਸਿਆਸੀ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਸਮਾਗਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਬੰਤ ਸਿੰਘ ਘੁਡਾਣੀ ਵੱਲੋਂ ਬਾਖੂਬੀ ਨਾਲ ਨਿਭਾਈ ਗਈ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ, ਸਕੱਤਰ ਸਰਬਜੀਤ ਸਿੰਘ, ਖਜਾਨਚੀ ਪਰਮਜੀਤ ਸਿੰਘ, ਹਰਦੀਪ ਸਿੰਘ , ਬਲਵੀਰ ਸਿੰਘ, ਜਗਤਾਰ ਸਿੰਘ, ਸਤਵਿੰਦਰ ਸਿੰਘ, ਜਸਵੰਤ ਸਿੰਘ, ਕੁਲਵੰਤ ਸਿੰਘ, ਗੁਰਬਖਸ ਸਿੰਘ, ਹਰਜੀਤ ਸਿੰਘ ਸੋਹਲ ਚੇਅਰਮੈਨ ਰਾਮਗੜ੍ਹੀਆ ਬੋਰਡ,ਯਾਦਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਗੁਰਪ੍ਰੀਤ ਸਿੰਘ, ਸੋਹਣ ਸਿੰਘ, ਮਹਿੰਦਰ ਸਿੰਘ, ਸਰਬਜੀਤ ਸਿੰਘ , ਸੁਖਦੇਵ ਸਿੰਘ, ਸੁਰਿੰਦਰ ਸਿੰਘ (ਲੁਧਿ.), ਹਰਦੀਪ ਸਿੰਘ (ਲੁਧਿ.), ਮਲਕੀਤ ਸਿੰਘ ਸੋਹਲ ਖੰਨਾ, ਬਲਵਿੰਦਰ ਸਿੰਘ ਸੋਹਲ ਖੰਨਾ (ਸਾਰੇ ਕਮੇਟੀ ਮੈਂਬਰ) ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਸਨ।
Ad Position 22
No active advertisement
ਪਿਛਲੀ ਖ਼ਬਰ ffddd ਅਗਲੀ ਖ਼ਬਰ ਵਿਧਾਇਕ ਦਿਆਲਪੁਰਾ ਵਲੋਂ ਰੋਪੜ-ਰਾਹੋਂ ਰੋਡ ਫਿਰਨੀ ਦੇ ਨਿਰਮਾਣ ਦਾ ਕੰਮ ਸ਼ੁਰੂ
Ad Position 24