ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਜੋਧਾਂ ਰਤਨ ਬਾਜ਼ਾਰ ’ਚ ਮਨਾਇਆ
ਜੋਧਾਂ, 28 ਸਤੰਬਰ (ਗੁਰਵਿੰਦਰ ਸਿੰਘ ਹੈਪੀ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਇਕਾਈ ਜੋਧਾਂ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ’ਤੇ ਸਥਿਤ ਜੋਧਾਂ ਰਤਨ ਬਾਜ਼ਾਰ ਵਿਚ ਸਥਾਪਿਤ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਫੁੱਲਮਲਾਵਾਂ ਭੇਟ ਕੀਤੀਆਂ ਅਤੇ ਜਨਮ ਦਿਨ ਉਤਸ਼ਾਹ ਨਾਲ ਮਨਾਇਆ। ਸਭਾ ਦੇ ਆਗੂਆਂ ਪ੍ਰਧਾਨ ਜੱਸ ਜੋਧਾਂ, ਮੀਤ ਪ੍ਰਧਾਨ ਲਖਵਿੰਦਰ ਸਿੰਘ ਰਤਨ ਤੇ ਪਰਮਜੀਤ ਪੰਮਾ ਲਲਤੋਂ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਜੋਧਾਂ, 28 ਸਤੰਬਰ (ਗੁਰਵਿੰਦਰ ਸਿੰਘ ਹੈਪੀ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਇਕਾਈ ਜੋਧਾਂ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ’ਤੇ ਸਥਿਤ ਜੋਧਾਂ ਰਤਨ ਬਾਜ਼ਾਰ ਵਿਚ ਸਥਾਪਿਤ ਸ਼ਹੀਦ ਭਗਤ ਸਿੰਘ ਦੇ ਬੁੱਤ ’ਤੇ ਫੁੱਲਮਲਾਵਾਂ ਭੇਟ ਕੀਤੀਆਂ ਅਤੇ ਜਨਮ ਦਿਨ ਉਤਸ਼ਾਹ ਨਾਲ ਮਨਾਇਆ। ਸਭਾ ਦੇ ਆਗੂਆਂ ਪ੍ਰਧਾਨ ਜੱਸ ਜੋਧਾਂ, ਮੀਤ ਪ੍ਰਧਾਨ ਲਖਵਿੰਦਰ ਸਿੰਘ ਰਤਨ ਤੇ ਪਰਮਜੀਤ ਪੰਮਾ ਲਲਤੋਂ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਡਾ. ਜਸਵਿੰਦਰ ਸਿੰਘ ਕਾਲਖ ਸੂਬਾ ਪ੍ਰਧਾਨ ਐੱਮ. ਪੀ. ਏ. ਪੀ. ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਇਕ ਚੰਗੀ ਸੋਚ ਤੇ ਸੰਸਥਾ ਸਨ, ਅਜੋਕੇ ਸਮੇਂ ਵਿਚ ਮਾਪਿਆਂ ਦੁਆਰਾ ਆਪਣੇ ਬੱਚਿਆਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ। ਸਾਡੀ ਨੌਜਵਾਨ ਪੀੜ੍ਹੀ ਸਾਡੇ ਮਹਾਨ ਸ਼ਹੀਦਾਂ ਤੇ ਲੋਕ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ। ਇਸ ਲਈ ਅਜਿਹੇ ਸਮਾਗਮ ਕਰਵਾਉਣੇ ਅੱਜ ਦੇ ਸਮੇਂ ਦੀ ਵੱਡੀ ਜ਼ਰੂਰਤ ਹੈ। ਇਸ ਮੌਕੇ ਸੰਦੀਪ ਸਿੰਘ ਗੁਰੂਸਰ ਸੁਧਾਰ ਖ਼ਜ਼ਾਨਚੀ, ਢਾਡੀ ਪ੍ਰਦੀਪ ਸਿੰਘ ਚਮਿੰਡਾ, ਡਾ. ਅਜੀਤ ਰਾਮ ਝਾਂਡੇ, ਹਰਨੇਕ ਸਿੰਘ ਗੁੱਜਰਵਾਲ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਜੀਵਨ ’ਤੇ ਚਾਨਣਾ ਪਾਇਆ। ਇਸ ਮੌਕੇ ਸਾਬਕਾ ਸਰਪੰਚ ਜਗਦੇਵ ਸਿੰਘ ਗਰੇਵਾਲ ਜੋਧਾਂ, ਪਰਮਿੰਦਰ ਕੌਰ ਜੋਧਾਂ, ਅਮਨਪ੍ਰੀਤ ਕੌਰ ਨਰੇਗਾ ਮੇਟ ਰਤਨ, ਅਮਰੀਕ ਸਿੰਘ ਜੜਤੌਲੀ, ਡਾ. ਮਨਪ੍ਰੀਤ ਕੌਰ ਜੋਧਾਂ, ਮਨਜੀਤ ਕੌਰ ਪੰਚ ਗੁੱਜਰਵਾਲ, ਡਾ. ਗਗਨਦੀਪ ਕੌਰ ਰਤਨ, ਮਨਪ੍ਰੀਤ ਕੌਰ ਰਤਨ, ਡਾ. ਕਰਨੈਲ ਸਿੰਘ ਸਹੌਲੀ, ਡਾ. ਜਸਮੇਲ ਸਿੰਘ ਲਲਤੋਂ, ਅਮਰਜੀਤ ਸਿੰਘ ਸ਼ਹਿਜ਼ਾਦ, ਡਾ. ਚੀਮਾ ਕਾਲਖ ਤੋਂ ਇਲਾਵਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਵੱਖ ਵੱਖ ਇਕਾਈਆਂ ਦੇ ਡਾਕਟਰ ਹਾਜ਼ਰ ਸਨ।