ਅੰਡਰ-14 ਤੇ ਅੰਡਰ-17 ਵਰਗਾਂ ’ਚ ਪਹਿਲਾ ਸਥਾਨ ਹਾਸਿਲ ਕਰਕੇ ਟਰਾਫ਼ੀ ਜਿੱਤੀ
ਭੂੰਦੜੀ, 28 ਸਤੰਬਰ (ਕੁਲਦੀਪ ਸਿੰਘ ਮਾਨ)-ਅਕਾਲ ਅਕੈਡਮੀ ਸਵੱਦੀ ਕਲਾਂ ਵਿਖੇ ਅੰਡਰ-14 ਤੇ ਅੰਡਰ-17 ਲੜਕੀਆਂ ਦਾ ਇੰਟਰ-ਜ਼ੋਨ ਗਤਕਾ ਟੂਰਨਾਮੈਂਟ ਉਤਸ਼ਾਹ ਨਾਲ ਕਰਵਾਇਆ। ਟੂਰਨਾਮੈਂਟ ਵਿਚ ਵੱਖ-ਵੱਖ 9 ਅਕੈਡਮੀਆਂ ਦੀਆਂ ਟੀਮਾਂ ਨੇ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਭੂੰਦੜੀ, 28 ਸਤੰਬਰ (ਕੁਲਦੀਪ ਸਿੰਘ ਮਾਨ)-ਅਕਾਲ ਅਕੈਡਮੀ ਸਵੱਦੀ ਕਲਾਂ ਵਿਖੇ ਅੰਡਰ-14 ਤੇ ਅੰਡਰ-17 ਲੜਕੀਆਂ ਦਾ ਇੰਟਰ-ਜ਼ੋਨ ਗਤਕਾ ਟੂਰਨਾਮੈਂਟ ਉਤਸ਼ਾਹ ਨਾਲ ਕਰਵਾਇਆ। ਟੂਰਨਾਮੈਂਟ ਵਿਚ ਵੱਖ-ਵੱਖ 9 ਅਕੈਡਮੀਆਂ ਦੀਆਂ ਟੀਮਾਂ ਨੇ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦੇ ਅੰਡਰ-14 ਤੇ ਅੰਡਰ-17 ਦੋਵੇਂ ਵਰਗਾਂ ਵਿਚ ਅਕਾਲ ਅਕੈਡਮੀ ਸਵੱਦੀ ਕਲਾਂ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ ਤੇ ਦੋਵੇਂ ਵਰਗਾਂ ਦੀਆਂ ਟਰਾਫ਼ੀਆਂ ਆਪਣੇ ਨਾਂਅ ਕੀਤੀਆਂ। ਇਸ ਮੌਕੇ ਅਕੈਡਮੀ ਦੇ ਪ੍ਰਿੰਸੀਪਲ ਗੁਰਬਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ। ਖੇਡਾਂ ਬੱਚਿਆਂ ਵਿਚ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਅਨੁਸ਼ਾਸਨ, ਟੀਮ ਭਾਵਨਾ, ਆਤਮ-ਵਿਸ਼ਵਾਸ ਤੇ ਮਿਹਨਤ ਕਰਨ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਗੱਤਕਾ ਸਾਡੀ ਵਿਰਾਸਤ ਨਾਲ ਜੁੜੀ ਖੇਡ ਹੋਣ ਕਰਕੇ ਵਿਦਿਆਰਥੀਆਂ ਨੂੰ ਆਪਣੀ ਸਿੱਖ ਵਿਰਾਸਤ ਨਾਲ ਜੋੜਨ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਜੇਤੂ ਵਿਦਿਆਰਥਣਾਂ ਤੇ ਗਤਕਾ ਕੋਚ ਇਕਬਾਲ ਸਿੰਘ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਖੇਡਾਂ ਦੇ ਖੇਤਰ ਵਿਚ ਮਿਹਨਤ ਕਰਕੇ ਅਕੈਡਮੀ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।