ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦੀਆਂ ਵਿਦਿਆਰਥਣਾਂ ਨੇ ਰੌਸ਼ਨ ਕੀਤਾ ਸੰਸਥਾ ਦਾ ਨਾਂਅ
ਗੁਰੂਸਰ ਸੁਧਾਰ, 30 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜੀ. ਐੱਚ.
ਗੁਰੂਸਰ ਸੁਧਾਰ, 30 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਦੀਆਂ ਪੀ.ਜੀ. ਡਿਪਲੋਮਾ ਇਨ ਗਾਈਡੈਂਸ ਐਂਡ ਕਾਊਂਸਲਿੰਗ ਵਿਦਿਆਰਥਣਾਂ ਨੇ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਪੀ.ਜੀ. ਡਿਪਲੋਮਾ ਇਨ ਗਾਈਡੈਂਸ ਐਂਡ ਕਾਊਂਸਲਿੰਗ ਡਿਪਲੋਮਾ ਦੇ ਨਤੀਜੇ ਵਿਚ ਹੋਣਹਾਰ ਵਿਦਿਆਰਥਣ ਗੁਰਵੀਰ ਕੌਰ ਨੇ 600 ਵਿਚੋਂ 465 ਅੰਕ ਪ੍ਰਾਪਤ ਕਰਕੇ ਆਪਣੀ ਜਮਾਤ ਵਿਚ ਪਹਿਲਾ ਸਥਾਨ ਅਤੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਪੰਜਵਾਂ ਸਥਾਨ ਪ੍ਰਾਪਤ ਕਰਕੇ ਕਾਲਜ ਲਈ ਵਿਸ਼ੇਸ਼ ਮਾਣ ਹਾਸਲ ਕੀਤਾ। ਇਸੇ ਤਰ੍ਹਾਂ ਸੁਨੈਨਾ ਸਿੰਗਰਲ ਨੇ 600 ਵਿਚੋਂ 463 ਅੰਕਾਂ ਨਾਲ ਜਮਾਤ ਵਿਚ ਦੂਜਾ ਅਤੇ ਹਰਜਿੰਦਰ ਕੌਰ ਨੇ 600 ਵਿਚੋਂ 462 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਬੀ.ਐੱਡ. ਦੇ ਚੌਥੇ ਸਮੈਸਟਰ ਦੇ ਨਤੀਜੇ ਵਿਚ ਵੀ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਸਕਾਨ ਕਾਲੜਾ ਨੇ 89 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਜੋਬਨਪ੍ਰੀਤ ਕੌਰ ਨੇ 87.81 ਫ਼ੀਸਦੀ ਨਾਲ ਦੂਜਾ ਜਦਕਿ ਸੰਦੀਪ ਕੌਰ ਨੇ 85.38 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥਣਾਂ ਦੀ ਇਹ ਸ਼ਾਨਦਾਰ ਕਾਰਗੁਜ਼ਾਰੀ ਕਾਲਜ ਵਿਚ ਦਿੱਤੀ ਜਾ ਰਹੀ ਗੁਣਵੱਤਾ ਭਰਪੂਰ ਸਿੱਖਿਆ, ਵਿਦਿਆਰਥੀਆਂ ਦੀ ਮਿਹਨਤ ਤੇ ਅਧਿਆਪਕਾਂ ਵਲੋਂ ਦਿੱਤੀ ਜਾ ਰਹੀ ਯੋਗ ਅਗਵਾਈ ਦਾ ਪ੍ਰਤੀਕ ਹੈ। ਕਾਲਜ ਪ੍ਰਿੰਸੀਪਲ ਡਾ. ਪਰਗਟ ਸਿੰਘ ਗਰਚਾ ਨੇ ਸਾਰੇ ਸਫ਼ਲ ਵਿਦਿਆਰਥੀਆਂ, ਵਿਦਿਆਰਥਣਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਹਾਰਦਿਕ ਵਧਾਈ ਦਿੱਤੀ। ਪ੍ਰਿੰ. ਡਾ. ਪਰਗਟ ਸਿੰਘ ਗਰਚਾ ਨੇ ਵਿਦਿਆਰਥੀਆਂ ਦੇ ਮਾਪਿਆਂ, ਅਧਿਆਪਕਾਂ ਅਤੇ ਸਮੂਹ ਸਟਾਫ਼ ਨੂੰ ਵੀ ਇਸ ਸਫ਼ਲਤਾ ਲਈ ਵਧਾਈ ਦਿੱਤੀ।