‘ਵਾਰਿਸ ਪੰਜਾਬ ਦੇ’ ਅਕਾਲੀ ਦਲ ਪੰਜਾਬ ਪ੍ਰਤੀ ਫ਼ਿਕਰਮੰਦ ਲੋਕਾਂ ਦੀ ਪਾਰਟੀ- ਦੀਪ ਈਸੇਵਾਲ
ਮੁੱਲਾਂਪੁਰ ਦਾਖਾ, 6 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਦਾ ਹਲਕਾ ਦਾਖਾ ਤੋਂ ਸ਼ੁਰੂ ਪ੍ਰਭਾਵ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਰਗੇ ਪੰਜਾਬ ਪ੍ਰਤੀ ਫਿਕਰਮੰਦ ਆਗੂਆਂ ਸਦਕਾ ਹੁਣ ਹਰ ਹਲਕੇ ’ਚ ਵੇਖਣ ਨੂੰ ਮਿਲ ਰਿਹਾ, ਦੀਪ ਸਿੱਧੂ, ਸਾਂਸਦ ਅੰਮ੍ਰਿਤਪਾਲ ਸਿੰਘ ਦੀ ਸੋਚ ਨੂੰ ਅੱਗੇ ਰੱਖ ਕੇ ਅੱਗੇ ਵੱਧ ਰਹੀ ਪਾਰਟੀ ਦਾ ਸਿਆਸੀ ਸਿਹਰਾ ਮਨਪ੍ਰੀਤ ਸਿੰਘ ਇਯਾਲੀ, ਬਾਪੂ ਤਰਸੇਮ ਸਿੰਘ ਸਿਰ ਬੱਝਦਾ। ਇਹ ਪ੍ਰਗਟਾਵਾ ਦੀਪ ਸਿੱਧੂ ਦੇ ਨੇੜਲਿਆ ਅਤੇ ‘ਵਾਰਿਸ ਪੰਜਾਦ ਦੇ’ ਅਕਾਲੀ ਦਲ ਗਠਨ ਸਮੇਂ ਮੁੱਢਲੇ ਮੈਂਬਰਾਂ ’ਚ ਇਕ ਸੇਖੋਂ ਗੁਰਦੀਪ ਸਿੰਘ ਦੀਪ ਈਸੇਵਾਲ ਵਲੋਂ ਕੀਤਾ।
ਮੁੱਲਾਂਪੁਰ ਦਾਖਾ, 6 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)- ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਦਾ ਹਲਕਾ ਦਾਖਾ ਤੋਂ ਸ਼ੁਰੂ ਪ੍ਰਭਾਵ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਰਗੇ ਪੰਜਾਬ ਪ੍ਰਤੀ ਫਿਕਰਮੰਦ ਆਗੂਆਂ ਸਦਕਾ ਹੁਣ ਹਰ ਹਲਕੇ ’ਚ ਵੇਖਣ ਨੂੰ ਮਿਲ ਰਿਹਾ, ਦੀਪ ਸਿੱਧੂ, ਸਾਂਸਦ ਅੰਮ੍ਰਿਤਪਾਲ ਸਿੰਘ ਦੀ ਸੋਚ ਨੂੰ ਅੱਗੇ ਰੱਖ ਕੇ ਅੱਗੇ ਵੱਧ ਰਹੀ ਪਾਰਟੀ ਦਾ ਸਿਆਸੀ ਸਿਹਰਾ ਮਨਪ੍ਰੀਤ ਸਿੰਘ ਇਯਾਲੀ, ਬਾਪੂ ਤਰਸੇਮ ਸਿੰਘ ਸਿਰ ਬੱਝਦਾ। ਇਹ ਪ੍ਰਗਟਾਵਾ ਦੀਪ ਸਿੱਧੂ ਦੇ ਨੇੜਲਿਆ ਅਤੇ ‘ਵਾਰਿਸ ਪੰਜਾਦ ਦੇ’ ਅਕਾਲੀ ਦਲ ਗਠਨ ਸਮੇਂ ਮੁੱਢਲੇ ਮੈਂਬਰਾਂ ’ਚ ਇਕ ਸੇਖੋਂ ਗੁਰਦੀਪ ਸਿੰਘ ਦੀਪ ਈਸੇਵਾਲ ਵਲੋਂ ਕੀਤਾ। ਦੀਪ ਈਸੇਵਾਲ ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਦੇ ਹਰ ਪਹਿਲੂ ਦੀ ਪ੍ਰੋੜਤਾ ਕਰਦਿਆ ਕਿਹਾ ਕਿ ਸਜਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ, ਦਰਿਆਈ ਪਾਣੀਆ ਦੀ ਨਿਆਇਕ ਵੰਡ, ਕੇਂਦਰ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਵਿਚ ਪੰਜਾਬ ਦੀ ਹਿੱਸੇਦਾਰੀ ਬਹਾਲੀ ਤੋਂ ਲੈ ਕੇ ਪੰਜਾਬ ’ਚ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ’ਚ ਸੁਧਾਰ, ਨਸ਼ਿਆਂ ਨੂੰ ਠੱਲ, ਸਹਿਕਾਰੀ ਅਦਾਰਿਆ ਰਾਹੀ ਲੋਕਾਂ ਦੀ ਭਾਗੀਦਾਰੀ ਕਰਕੇ ਖੇਤੀ ਅਧਾਰਿਤ ਸਨਅਤਾ ਦਾ ਵਿਕਾਸ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵਰਗੇ ਅਹਿਮ ਮੁੱਦੇ ਪਿਛਲੀਆਂ ਸਰਕਾਰਾਂ ’ਚ ਗੁਆਚੇ ਰਹੇ। ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਸਤ੍ਹਾ ’ਚ ਆ ਕੇ ਉਪਰੋਕਤ ਮਾਮਲਿਆਂ ਦੀ ਸੰਜੀਦਗੀ ਨਾਲ ਤਰਜਮਾਨੀ ਕਰ ਸਕਦਾ ਹੈ, ਕਿਉਂਕਿ ਇਯਾਲੀ ਵਰਗੇ ਆਗੂ ਵਲੋਂ ਪਹਿਲਾ ਵੀ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਭਾਜਪਾ ਦੇ ਰਾਸਟਰਪਤੀ ਪਦ ਲਈ ਉਮੀਦਵਾਰ ਨੂੰ ਵੋਟ ਤੋਂ ਕੋਰੀ ਨਾਂਹ ਕਰ ਦਿੱਤੀ, ਜਦਕਿ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਬਿਨਾਂ ਕਿਸੇ ਮੰਗ ਭਾਜਪਾ ਦੇ ਰਾਸ਼ਟਰਪਤੀ ਉਮੀਦਵਾਰ ਨੂੰ ਵੋਟ ਪਾਈ। ਸਰਮਾਏਦਾਰ ਲਈ ਸਰਕਾਰ ਵਲੋਂ ਕਿਸਾਨਾਂ ਦੀਆਂ ਮਹਿੰਗੀਆਂ ਜ਼ਮੀਨਾਂ ਕੌਢੀਆ ਦੇ ਭਾਅ, ਲੈਂਡ ਪੂਲਿੰਗ ਪਾਲਿਸੀ ਦਾ ਵਿਧਾਨ ਸਭਾ ’ਚ ਡਟਕੇ ਵਿਰੋਧ ਕੀਤਾ, ਇਥੇ ਹੀ ਬੱਸ ਨਹੀਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਦੀ ਰਿਹਾਈ ਲਈ ਮਾਨਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਵੱਡੇ ਕਾਫ਼ਲੇ ਨਾਲ ਜਾ ਕੇ ਮੰਗ ਪੱਤਰ ਦਿੱਤਾ ਗਿਆ। ਗੁਰਦੀਪ ਸਿੰਘ ਦੀਪ ਈਸੇਵਾਲ ਦ੍ਰਿੜਤਾ ਨਾਲ ਕਿਹਾ ਕਿ ‘ਵਾਰਿਸ ਪੰਜਾਬ ਦੇ’ ਅਕਾਲੀ ਦਲ ਦਾ ਰਾਜ ਭਰ ’ਚ ਵੱਧ ਰਿਹਾ ਕਾਫ਼ਲਾ ਨਿੱਜੀ ਹਿੱਤਾ ਤੋਂ ਉੱਪਰ ਉੱਠ ਕੇ ਪੰਜਾਬ ਪ੍ਰਤੀ ਫਿਕਰਮੰਦ ਲੋਕਾਂ ਦਾ ਦਲ ਹੈ, ਜਿਸ ਦੇ ਪੰਜਾਬ ਦੀ ਪ੍ਰਭੂ ਸੱਤ੍ਹਾ ਵਿਚ ਆਉਣ ਨਾਲ ਬਹੁਤੇ ਵਿਗੜੇ ਮਸਲੇ ਹੱਲ ਹੋਣ ਦੀ ਆਸ ਹੈ।