12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਬੇਟ ਇਲਾਕੇ ਵਿਚ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀ ਚਿੰਤਾ ਵਧਾਈ

ਸਿੱਧਵਾਂ ਬੇਟ, 11 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਜੇਕਰ ਵੇਖਿਆ ਜਾਵੇ ਤਾਂ ਪੂਰੇ ਬੇਟ ਇਲਾਕੇ ਵਿਚ ਸਾਉਣ ਅਤੇ ਭਾਦੋਂ ਦੇ ਮਹੀਨੇ ਵਿਚ ਇਕ ਦਿਨ ਵੀ ਖੁੱਲ੍ਹ ਕੇ ਮੀਂਹ ਨਹੀ ਪਿਆ ਅਤੇ ਕਿਸਾਨਾਂ ਦੇ ਨਾਲ-ਨਾਲ ਲੋਕ ਵੀ ਅੱਤ ਦੀ ਪਈ ਗਰਮੀ ਵਿੱਚ ਮੀਂਹ ਲਈ ਰੱਬ ਅੱਗੇ ਹਾੜ੍ਹੇ ਕੱਢਦੇ ਵੇਖੇ ਗਏ, ਪਰ ਹੁਣ ਜਦੋਂ ਕਿਸਾਨਾਂ ਦੀ ਸਾਉਣੀ ਦੀ ਮੁੱਖ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋ ਰਹੀ ਹੈ ਅਤੇ ਕਿਸਾਨ ਨੇ ਆਪਣੀ ਅਗੇਤੀ ਫ਼ਸਲ ਨੂੰ ਮੰਡੀਆਂ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ, ਉਸ ਸਮੇਂ ਹੋ ਰਹੀ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀ ਰਾਤਾਂ ਦੀ ਨੀਂਦ ਅਤੇ ਦਿਨ ਦੀ ਚੈਣ ਉਡਾ ਦਿੱਤੀ ਹੈ। ਕਿਸਾਨ ਇਸ ਬੇਮੌਸਮੀ ਬਰਸਾਤ ਨੂੰ ਲੈ ਕੇ ਕਾਫ਼ੀ ਚਿੰਤਾ ਵਿਚ ਹਨ।

Ad Position 21
No active advertisement
ਕਸਬਾ ਸਿੱਧਵਾਂ ਬੇਟ ਦੇ ਮੁੱਖ ਖਰੀਦ ਕੇਂਦਰ ਵਿਚ ਝੋਨੇ ਦੀ ਫ਼ਸਲ ਦੇ ਲੱਗੇ ਢੇਰਾਂ ਨੂੰ ਤਰਪਾਲਾਂ ਨਾਲ ਢੱਕਣ ਵਿਚ ਲੱਗੇ ਹੋਏ ਪੱਲੇਦਾਰ। ਤਸਵੀਰ: ਜਸਵੰਤ ਸਿੰਘ ਸਲੇਮਪੁਰੀ 12-10-2026
ਸਿੱਧਵਾਂ ਬੇਟ, 11 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) ਜੇਕਰ ਵੇਖਿਆ ਜਾਵੇ ਤਾਂ ਪੂਰੇ ਬੇਟ ਇਲਾਕੇ ਵਿਚ ਸਾਉਣ ਅਤੇ ਭਾਦੋਂ ਦੇ ਮਹੀਨੇ ਵਿਚ ਇਕ ਦਿਨ ਵੀ ਖੁੱਲ੍ਹ ਕੇ ਮੀਂਹ ਨਹੀ ਪਿਆ ਅਤੇ ਕਿਸਾਨਾਂ ਦੇ ਨਾਲ-ਨਾਲ ਲੋਕ ਵੀ ਅੱਤ ਦੀ ਪਈ ਗਰਮੀ ਵਿੱਚ ਮੀਂਹ ਲਈ ਰੱਬ ਅੱਗੇ ਹਾੜ੍ਹੇ ਕੱਢਦੇ ਵੇਖੇ ਗਏ, ਪਰ ਹੁਣ ਜਦੋਂ ਕਿਸਾਨਾਂ ਦੀ ਸਾਉਣੀ ਦੀ ਮੁੱਖ ਝੋਨੇ ਦੀ ਫ਼ਸਲ ਪੱਕ ਕੇ ਤਿਆਰ ਹੋ ਰਹੀ ਹੈ ਅਤੇ ਕਿਸਾਨ ਨੇ ਆਪਣੀ ਅਗੇਤੀ ਫ਼ਸਲ ਨੂੰ ਮੰਡੀਆਂ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ, ਉਸ ਸਮੇਂ ਹੋ ਰਹੀ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੀ ਰਾਤਾਂ ਦੀ ਨੀਂਦ ਅਤੇ ਦਿਨ ਦੀ ਚੈਣ ਉਡਾ ਦਿੱਤੀ ਹੈ। ਕਿਸਾਨ ਇਸ ਬੇਮੌਸਮੀ ਬਰਸਾਤ ਨੂੰ ਲੈ ਕੇ ਕਾਫ਼ੀ ਚਿੰਤਾ ਵਿਚ ਹਨ। ਇਸ ਸੰਬੰਧੀ ਕਈ ਕਿਸਾਨਾਂ ਨੇ ਦੱਸਿਆ ਕਿ ਜਦੋਂ ਸਾਨੂੰ ਜੂਨ-ਜੁਲਾਈ ਮਹੀਨੇ ਵਿਚ ਮੀਂਹ ਦੀ ਸਖ਼ਤ ਜ਼ਰੂਰਤ ਸੀ, ਉਸ ਸਮੇਂ ਤਾਂ ਬਾਰਿਸ਼ ਬਹੁਤ ਘੱਟ ਹੋਈ ਅਤੇ ਕਿਸਾਨਾਂ ਨੇ ਆਪਣੀ ਫ਼ਸਲ ਨੂੰ ਮਹਿੰਗੇ ਮੁੱਲ ਦਾ ਡੀਜ਼ਲ ਬਾਲ ਕੇ ਪਾਲਿਆ, ਪਰ ਹੁਣ ਪੂਰੇ ਬੇਟ ਇਲਾਕੇ ਵਿਚ ਸਵੇਰ ਤੋਂ ਹੋ ਰਹੀ ਬਰਸਾਤ ਨੇ ਜਿੱਥੇ ਪੱਕ ਕੇ ਪੂਰੀ ਤਰ੍ਹਾਂ ਤਿਆਰ ਖੜ੍ਹੀ ਫ਼ਸਲ ਦਾ ਨੁਕਸਾਨ ਕੀਤਾ ਹੈ, ਉੱਥੇ ਮੰਡੀਆਂ ਵਿਚ ਬੈਠਾ ਕਿਸਾਨ ਵੀ ਪ੍ਰੇਸ਼ਾਨ ਹੈ, ਕਿਉਂਕਿ ਖ਼ਰੀਦ ਅਧਿਕਾਰੀ ਤਾਂ ਪਹਿਲਾਂ ਹੀ ਕਿਸਾਨਾਂ ਦੀ ਝੋਨੇ ਦੀ ਫ਼ਸਲ ਖ੍ਰੀਦਣ ਤੋਂ ਮੂੰਹ-ਬੁੱਲ ਵੱਟ ਰਹੇ ਹਨ। ਦੂਜੇ ਪਾਸੇ ਮੰਡੀਆਂ ਵਿਚ ਵੀ ਪਈਆਂ ਢੇਰੀਆਂ ਨੂੰ ਪੱਲੇਦਾਰ ਅਤੇ ਕਿਸਾਨ ਖੁਦ ਵੀ ਤਰਪਾਲਾਂ ਨਾਲ ਢੱਕ ਰਹੇ ਸਨ। ਇਸ ਮੌਕੇ ਕਿਸਾਨਾਂ ਨੇ ਇਹ ਵੀ ਦੱਸਿਆ ਕਿ ਸਾਨੂੰ ਅੱਜ ਤੋਂ ਨਹੀਂ, ਸਗੋਂ ਲੰਬੇ ਸਮੇਂ ਤੋਂ ਸਰਕਾਰਾਂ ਅਤੇ ਕੁਦਰਤੀ ਮਾਰਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਜਿਸ ਨਾਲ ਸਾਨੂੰ ਹਰ ਵਾਰ ਨੁਕਸਾਨ ਝੱਲਣਾ ਪੈ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਪਿੰਡ ਪਰਜੀਆਂ ਬਿਹਾਰੀਪੁਰ ਵਿਖੇ ਡੋਰ-ਟੂ-ਡੋਰ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ ਕੀਤੇ ਗਏ ਵਿਕ... ਅਗਲੀ ਖ਼ਬਰ ਮਨਸੂਰਾਂ ਵਿਖੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਰਕਰਾਂ ਦੀ ਮੀਟਿੰਗ
Ad Position 24