18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਗੁਰਮ ਵਿਖੇ ਫੁੱਟਬਾਲ ਲੀਗ ਅਮਿੱਟ ਯਾਦਾਂ ਨਾਲ ਸਮਾਪਤ ਗੁੱਜਰਵਾਲ ਦੀ ਟੀਮ ਬਣੀ ਚੈਂਪੀਅਨ

ਡੇਹਲੋਂ, 17 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਗੁਰਮ ਵਲੋਂ ਸਮੂਹ ਗ੍ਰਾਮ ਪੰਚਾਇਤ, ਐਨ. ਆਰ.

Ad Position 21
No active advertisement
ਪਿੰਡ ਗੁਰਮ ਵਿਖੇ ਫੁੱਟਬਾਲ ਲੀਗ ਦੇ ਫਾਈਨਲ ਮੁਕਾਬਲਿਆਂ ਦੀ ਜੇਤੂ ਟੀਮ ਨੂੰ ਸਨਮਾਨ ਦੇਣ ਸਮੇਂ ਸਰਪੰਚ ਜਗਮੋਹਣ ਸਿੰਘ ਦਿਓਲ ਗੁਰਮ ਅਤੇ ਹੋਰ। ਤਸਵੀਰ : ਅੰਮ੍ਰਿਤਪਾਲ ਸਿੰਘ ਕੈਲੇ 18-10-2026
ਡੇਹਲੋਂ, 17 ਅਕਤੂਬਰ (ਅੰਮ੍ਰਿਤਪਾਲ ਸਿੰਘ ਕੈਲੇ)-ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਗੁਰਮ ਵਲੋਂ ਸਮੂਹ ਗ੍ਰਾਮ ਪੰਚਾਇਤ, ਐਨ.ਆਰ.ਆਈਜ਼ ਅਤੇ ਬਾਬਾ ਦੁਪਹਿਰ ਦਾਸ ਇੰਤਜ਼ਾਮੀਆ ਕਮੇਟੀ ਗੁਰਮ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਈ ਗਈ ਸੈਵਨ ਸਾਈਡ ਫੁੱਟਬਾਲ ਲੀਗ ਫਾਈਨਲ ਮੁਕਾਬਲਿਆਂ ਨਾਲ ਅਮਿੱਟ ਯਾਦਾਂ ਬਖੇਰਦੀ ਸਮਾਪਤ ਹੋਈ। ਕਰੀਬ ਡੇਢ ਮਹੀਨੇ ਤੱਕ ਚੱਲੀ ਇਸ ਲੀਗ ਦੌਰਾਨ ਵੱਖ-ਵੱਖ ਟੀਮਾਂ ਵਲੋਂ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ। ਫਾਈਨਲ ਮੁਕਾਬਲਿਆਂ ਸਮੇਂ ਸਰਪੰਚ ਜਗਮੋਹਨ ਸਿੰਘ ਦਿਓਲ ਅਤੇ ਸਮੂਹ ਗ੍ਰਾਮ ਪੰਚਾਇਤ ਗੁਰਮ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮ ਵੰਡੇ। ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੇ ਮੈਂਬਰ ਪਰਮਜੀਤ ਸਿੰਘ ਗੋਰਾ ਅਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲੀਗ ਵਿਚ ਪਿੰਡ ਗੁੱਜਰਵਾਲ ਦੀ ਟੀਮ ਨੇ ਪਹਿਲਾ, ਪਿੰਡ ਗਿੱਲ ਦੀ ਟੀਮ ਨੇ ਦੂਜਾ, ਪਿੰਡ ਗੁਰਮ ਦੀ ਟੀਮ ਨੇ ਤੀਜਾ ਅਤੇ ਪਿੰਡ ਸੀਲੋਂ ਖ਼ੁਰਦ ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਪਹਿਲੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 11,000 ਰੁਪਏ, ਦੂਜੇ ਸਥਾਨ ਵਾਲੀ ਟੀਮ ਨੂੰ 9100 ਰੁਪਏ ਅਤੇ ਤੀਜੇ ਤੇ ਚੌਥੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ 5100-5100 ਰੁਪਏ ਦੀ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਪਰਮਜੀਤ ਸਿੰਘ ਗੋਰਾ ਨੇ ਕਿਹਾ ਕਿ ਪਿੰਡ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਸਰਪੰਚ ਜਗਮੋਹਨ ਸਿੰਘ ਦਿਓਲ, ਸਮੂਹ ਗ੍ਰਾਮ ਪੰਚਾਇਤ ਅਤੇ ਐਨ . ਆਰ. ਆਈਜ਼. ਵਲੋਂ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪੰਚਾਇਤ ਵਲੋਂ ਪਿੰਡ ਵਿਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉੱਥੇ ਹੀ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਮੇਂ ਸਰਪੰਚ ਜਗਮੋਹਨ ਸਿੰਘ ਦਿਓਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸੰਭਾਲਣਾ ਅਤੇ ਖੇਡਾਂ ਨਾਲ ਜੋੜਨਾ ਪੰਚਾਇਤ ਦੀਆਂ ਮੁਖ ਤਰਜੀਹਾਂ ਵਿਚ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਦੇ ਬੱਚੇ ਅਤੇ ਨੌਜਵਾਨ ਖੇਡ ਮੈਦਾਨਾਂ ਨਾਲ ਜੁੜਨਗੇ ਤਾਂ ਉਹ ਚੰਗੀਆਂ ਆਦਤਾਂ ਅਪਣਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਹੋਣਗੇ। ਉਨ੍ਹਾਂ ਭਰੋਸਾ ਦਿੱਤਾ ਕਿ ਸਮੂਹ ਗ੍ਰਾਮ ਪੰਚਾਇਤ ਅਤੇ ਐਨ. ਆਰ. ਆਈਜ਼. ਦੇ ਸਹਿਯੋਗ ਨਾਲ ਪਿੰਡ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਭਵਿੱਖ ਵਿਚ ਵੀ ਅਜਿਹੇ ਉਪਰਾਲੇ ਜਾਰੀ ਰੱਖੇ ਜਾਣਗੇ। ਇਸ ਸਮੇਂ ਪੰਚਾਇਤ ਮੈਂਬਰ ਲਾਲ ਸਿੰਘ, ਗੁਰਜੀਤ ਸਿੰਘ, ਜਸਵੀਰ ਸਿੰਘ, ਹਰਬੰਸ ਸਿੰਘ, ਇੰਦਰਜੀਤ ਕੌਰ, ਜਸਵੀਰ ਕੌਰ, ਅਮਰਿੰਦਰ ਸਿੰਘ, ਅਵਤਾਰ ਸਿੰਘ ਗੁਰਮ, ਸਵਰਨ ਸਿੰਘ ਗੁਰਮ, ਚਮਕੌਰ ਸਿੰਘ, ਗਗਨਦੀਪ ਸਿੰਘ ਗੁਰਮ, ਦਵਿੰਦਰ ਸਿੰਘ ਦੀਪੂ, ਗੁਰਪ੍ਰੀਤ ਸਿੰਘ ਪੀਤਾ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਘੁੱਗੀ, ਸਨੀ ਕੈਨੇਡਾ, ਅਰਸ਼ ਕੈਨੇਡਾ, ਗੁਰੀ ਕੈਨੇਡਾ, ਅਮਨੀ ਦੁਬਈ, ਜੋਤੀ ਦੁਬਈ, ਪਿੰਦਰ ਲੁਹਾਰਾ, ਗੱਗੂ ਦਿਓਲ, ਬਿਪਨ ਦਿਓਲ, ਅਰਮਾਨ ਸਿੰਘ ਭੁੱਟਾ, ਆਕਾਸ਼ਦੀਪ ਸਿੰਘ, ਸਾਹਿਬਾਜ਼ ਸਿੰਘ, ਜਸ ਬਾਹਮਣ, ਹਰਵਿੰਦਰ ਹੈਪੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਧਾਲੀਵਾਲ, ਕੌਂਸਲਰ ਗਰੇਵਾਲ ਆਪਣੇ ਸਾਥੀਆਂ ਸਮੇਤ ਸਚਿਨ ਪਾਇਲਟ ਦਾ ਸਵਾਗਤ ਕਰਨ ਕੁਹਾੜਾ ਪੁੱਜੇ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਮੀਟਿੰਗ ਲਲਤੋਂ ਮਾਮਲੇ ’ਚ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਈ ਤਾਂ ਸੰਘਰਸ਼ ਵਿੱਢ...
Ad Position 24