ਡੈਮੋਕ੍ਰੇਟਿਕ ਟੀਚਰਜ਼ ਫਰੰਟ ਅਧਿਆਪਕ ਜਥੇਬੰਦੀ ਨੇ ਜਨਗਣਨਾ ਡਿਊਟੀਆਂ ਸੰਬੰਧੀ ਮੰਗ ਪੱਤਰ ਤਹਿਸੀਲਦਾਰ ਨੂੰ ਸੌਂਪਿਆ
ਵਿਭਾਗ ਵਲੋਂ ਕਰਮਚਾਰੀਆ ਨੂੰ ਪਿੱਤਰੀ ਵਿਭਾਗਾਂ ਤੋਂ ਫਾਰਗ ਕੀਤਾ ਜਾਵੇ-ਬਾਸੀਆਂ
ਹੰਬੜਾਂ, 17 ਅਕਤੂਬਰ (ਮੇਜਰ ਹੰਬੜਾਂ)- ਅਧਿਆਪਕ ਜਥੇਬੰਦੀਆਂ ਵਲੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਲੁਧਿਆਣਾ ਦੀ ਅਗਵਾਈ ਵਿਚ ਜਨਗਣਨਾ ਡਿਊਟੀਆਂ ਸਬੰਧੀ ਮੰਗ ਪੱਤਰ ਤਹਿਸੀਲਦਾਰ ਰੇਸ਼ਮ ਸਿੰਘ ਦੇ ਨਾਂਅ ਉਨ੍ਹਾਂ ਦੇ ਰੀਡਰ ਜਤਿੰਦਰ ਸਿੰਘ ਨੂੰ ਸੌਂਪਿਆ ਗਿਆ। ਕਸਬਾ ਹੰਬੜਾਂ ’ਚ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਅਧਿਆਪਕ ਆਗੂ ਬਲਵੀਰ ਸਿੰਘ ਬਾਸੀਆਂ ਅਤੇ ਹਰਵਿੰਦਰ ਸਿੰਘ ਪੁੜੈਣ ਨੇ ਦੱਸਿਆ ਕਿ 1 ਦਸੰਬਰ 2026 ਤੋਂ ਭਾਰਤ ਦੀ ਜਨਗਣਨਾ ਦਾ ਦੂਜਾ ਫੇਜ ਸ਼ੁਰੂ ਹੋ ਰਿਹਾ ਹੈ, ਇਸ ਫੇਜ ਦੌਰਾਨ ਸਟੇਟ ਅਥਾਰਿਟੀਜ਼ ਵਲੋਂ ਡਿਊਟੀ ਵਾਲੇ ਕਰਮਚਾਰੀਆਂ/ ਅਧਿਆਪਕਾਂ ਨੂੰ ਉਨ੍ਹਾਂ ਦੇ ਪਿੱਤਰੀ ਵਿਭਾਗਾਂ ਤੋਂ ਬਾਅਦ ਦੁਪਹਿਰ ਫਾਰਗ ਕਰਕੇ ਜਨਗਣਨਾ ਦਾ ਕੰਮ ਕਰਨ ਦੇ ਆਦੇਸ਼ ਦਿੱਤੇ ਜਾ ਰਹੇ ਹਨ।
ਹੰਬੜਾਂ, 17 ਅਕਤੂਬਰ (ਮੇਜਰ ਹੰਬੜਾਂ)- ਅਧਿਆਪਕ ਜਥੇਬੰਦੀਆਂ ਵਲੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਲੁਧਿਆਣਾ ਦੀ ਅਗਵਾਈ ਵਿਚ ਜਨਗਣਨਾ ਡਿਊਟੀਆਂ ਸਬੰਧੀ ਮੰਗ ਪੱਤਰ ਤਹਿਸੀਲਦਾਰ ਰੇਸ਼ਮ ਸਿੰਘ ਦੇ ਨਾਂਅ ਉਨ੍ਹਾਂ ਦੇ ਰੀਡਰ ਜਤਿੰਦਰ ਸਿੰਘ ਨੂੰ ਸੌਂਪਿਆ ਗਿਆ। ਕਸਬਾ ਹੰਬੜਾਂ ’ਚ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਅਧਿਆਪਕ ਆਗੂ ਬਲਵੀਰ ਸਿੰਘ ਬਾਸੀਆਂ ਅਤੇ ਹਰਵਿੰਦਰ ਸਿੰਘ ਪੁੜੈਣ ਨੇ ਦੱਸਿਆ ਕਿ 1 ਦਸੰਬਰ 2026 ਤੋਂ ਭਾਰਤ ਦੀ ਜਨਗਣਨਾ ਦਾ ਦੂਜਾ ਫੇਜ ਸ਼ੁਰੂ ਹੋ ਰਿਹਾ ਹੈ, ਇਸ ਫੇਜ ਦੌਰਾਨ ਸਟੇਟ ਅਥਾਰਿਟੀਜ਼ ਵਲੋਂ ਡਿਊਟੀ ਵਾਲੇ ਕਰਮਚਾਰੀਆਂ/ ਅਧਿਆਪਕਾਂ ਨੂੰ ਉਨ੍ਹਾਂ ਦੇ ਪਿੱਤਰੀ ਵਿਭਾਗਾਂ ਤੋਂ ਬਾਅਦ ਦੁਪਹਿਰ ਫਾਰਗ ਕਰਕੇ ਜਨਗਣਨਾ ਦਾ ਕੰਮ ਕਰਨ ਦੇ ਆਦੇਸ਼ ਦਿੱਤੇ ਜਾ ਰਹੇ ਹਨ। ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਦਸੰਬਰ ਮਹੀਨੇ ਵਿੱਚ ਦਿਨ ਛੋਟੇ ਹੋ ਜਾਂਦੇ ਹਨ। ਬਾਅਦ ਦੁਪਹਿਰ ਕੰਮ ਕਰਨਾ ਖਾਸਕਰ ਔਰਤ ਅਧਿਆਪਕਾਵਾਂ ਲਈ ਔਖਾ ਹੋ ਜਾਵੇਗਾ, ਜੋ ਆਪਣੇ ਘਰਾਂ ਤੋਂ ਵੀਹ ਪੱਚੀ ਕਿਲੋਮੀਟਰ ਦੂਰ ਜਨਗਣਨਾ ਡਿਊਟੀ ਕਰਨਗੀਆਂ। ਉਨ੍ਹਾਂ ਮੰਗ ਕੀਤੀ ਕਿ ਜਨਗਣਨਾ ਦੇ ਕੰਮ ਵਿਚ ਲੱਗੇ ਅਧਿਆਪਕਾਂ/ਕਰਮਚਾਰੀਆਂ ਨੂੰ ਉਨ੍ਹਾਂ ਦੇ ਪਿੱਤਰੀ ਵਿਭਾਗਾਂ ਤੋਂ ਪੂਰੇ ਲਈ ਫਾਰਗ ਕੀਤਾ ਜਾਵੇ ਤਾਂ ਜੋ ਇਹ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ। ਦੂਜਾ ਜਥੇਬੰਦੀਆਂ ਨੇ ਇਹ ਵੀ ਮੰਗ ਕੀਤੀ ਕਿ ਅਧਿਆਪਕਾਂ ਨੂੰ ਪਹਿਲਾਂ ਤੋਂ ਹੀ ਅਲਾਟ ਹੋਏ ਐੱਚ.ਐੱਲ.ਬੀ ਹੀ ਦਿੱਤੇ ਜਾਣ, ਜਿੱਥੇ ਉਨ੍ਹਾਂ ਨੇ ਜਨਗਣਨਾ ਦੇ ਪਹਿਲੇ ਫੇਜ ਦੌਰਾਨ ਡਿਊਟੀ ਦਿੱਤੀ ਸੀ। ਨਵੇਂ ਕਰਮਚਾਰੀਆਂ/ ਅਧਿਆਪਕਾਂ ਨੂੰ ਉਨ੍ਹਾਂ ਦੀ ਰਿਹਾਇਸ਼ ਜਾਂ ਡਿਊਟੀ ਸਥਾਨ ਦੇ ਨੇੜੇ ਵਾਲੇ ਐੱਚ.ਐੱਲ.ਬੀ. ਹੀ ਅਲਾਟ ਕੀਤੇ ਜਾਣ। ਇਸ ਮੌਕੇ ਰਮਨਦੀਪ ਸਿੰਘ ਸਵੱਦੀ, ਬਲਜਿੰਦਰ ਸਿੰਘ ਪੁੜੈਣ, ਹਰਮਨਦੀਪ ਸਿੰਘ ਬੱਲ, ਜਸਕਰਮ ਸਿੰਘ, ਗੁਰਵਿੰਦਰ ਸਿੰਘ ਤਲਵੰਡੀ ਆਦਿ ਮੌਜੂਦ ਸਨ।