19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

48 ਵੇਂ ਮਾਂ ਭਗਵਤੀ ਜਾਗਰਣ ’ਚ ਨਤਮਸਤਕ ਹੋਏ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਜੈ ਦੁਰਗਾ ਕਲੱਬ. ਖੰਨਾ ਵਲੋਂ ਵਿਸ਼ਾਲ ਜਾਗਰਣ

ਖੰਨਾ, 18 ਅਕਤੂਬਰ (ਹਰਜਿੰਦਰ ਸਿੰਘ ਲਾਲ)-ਜੈ ਦੁਰਗਾ ਕਲੱਬ ਵੱਲੋਂ ਪੰਡਿਤ ਰਾਮ ਮੂਰਤੀ ਮਾਰਗ, ਬੁੱਕਸ ਮਾਰਕੀਟ, ਟੈਂਕੀ ਰੋਡ, ਖੰਨਾ ਵਿਖੇ 48ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਬੜੀ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਇਆ ਗਿਆ। ਇਸ ਦੌਰਾਨ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਸ਼ਰਧਾਲੂ ਭਜਨਾਂ ਵਿੱਚ ਭਾਵ-ਵਿਭੋਰ ਹੋ ਕੇ ਮਾਤਾ ਰਾਣੀ ਦੇ ਚਰਨਾਂ ਵਿੱਚ ਨਤਮਸਤਕ ਹੋਏ।

Ad Position 21
No active advertisement
ਅਜੀਤ ਡੈਸਕ 19-10-2026
ਖੰਨਾ, 18 ਅਕਤੂਬਰ (ਹਰਜਿੰਦਰ ਸਿੰਘ ਲਾਲ)-ਜੈ ਦੁਰਗਾ ਕਲੱਬ ਵੱਲੋਂ ਪੰਡਿਤ ਰਾਮ ਮੂਰਤੀ ਮਾਰਗ, ਬੁੱਕਸ ਮਾਰਕੀਟ, ਟੈਂਕੀ ਰੋਡ, ਖੰਨਾ ਵਿਖੇ 48ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਬੜੀ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਕਰਵਾਇਆ ਗਿਆ। ਇਸ ਦੌਰਾਨ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਸ਼ਰਧਾਲੂ ਭਜਨਾਂ ਵਿੱਚ ਭਾਵ-ਵਿਭੋਰ ਹੋ ਕੇ ਮਾਤਾ ਰਾਣੀ ਦੇ ਚਰਨਾਂ ਵਿੱਚ ਨਤਮਸਤਕ ਹੋਏ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਨੇ ਸੀਨੀਅਰ ਲੀਡਰਸ਼ਿਪ ਦੇ ਨਾਲ ਜਾਗਰਣ ਵਿੱਚ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ ਅਤੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਇਲਾਕੇ ਦੀ ਸੁੱਖ-ਸਮ੍ਰਿੱਧੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਜਾਗਰਣ ਦੌਰਾਨ ਪ੍ਰਸਿੱਧ ਭਜਨ ਗਾਇਕ ਅਤੇ ਇੰਟਰਨੈਸ਼ਨਲ ਸਿੰਗਰ ਮਨੀਸ਼ ਕਾਲੀਆ ਅਤੇ ਸਨੀ ਦੋਸ਼ੀ ਨੇ ਮਹਾਮਾਈ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਭਗਤੀ ਰਸ ਨਾਲ ਸਰਾਬੋਰ ਕਰ ਦਿੱਤਾ। ਭਜਨਾਂ ਅਤੇ ਮਾਤਾ ਰਾਣੀ ਦੇ ਜੈਕਾਰਿਆਂ ਨਾਲ ਪੂਰਾ ਮਾਹੌਲ ਭਗਤੀਮਈ ਹੋ ਗਿਆ। ਜੈ ਦੁਰਗਾ ਕਲੱਬ ਵੱਲੋਂ ਕਰਵਾਏ ਗਏ ਇਸ ਧਾਰਮਿਕ ਸਮਾਗਮ ਵਿੱਚ ਸ਼ਰਧਾਲੂਆਂ ਨੇ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ। ਜਾਗਰਣ ਨੇ ਧਾਰਮਿਕ ਆਸਥਾ, ਆਪਸੀ ਭਾਈਚਾਰੇ ਅਤੇ ਸਮਾਜਿਕ ਏਕਤਾ ਦਾ ਸੰਦੇਸ਼ ਦਿੱਤਾ। ਇਸ ਮੌਕੇ ਨਗਰ ਕੌਂਸਲ ਖੰਨਾ ਦੇ ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ, ਓਐੱਸਡੀ ਕਰੁਣ ਅਰੋੜਾ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਕੌਂਸਲਰ ਰਾਜ ਲਖੀਆ, ਕੌਂਸਲਰ ਹਰਦੀਪ ਸਿੰਘ ਦੀਪਾ, ਬ੍ਰਾਹਮਣ ਵੈਲਫੇਅਰ ਬੋਰਡ ਖੰਨਾ ਦੇ ਚੇਅਰਮੈਨ ਸਨੀ ਸ਼ਰਮਾ, ਕੌਂਸਲਰ ਪਤੀ ਹੈਪੀ ਮਲਹੋਤਰਾ, ਪੀਏ ਮਹੇਸ਼ ਕੁਮਾਰ, ਆਮ ਆਦਮੀ ਪਾਰਟੀ ਦੇ ਯੂਥ ਆਗੂ ਕਰਨ ਵਰਮਾ ਸਮੇਤ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੰਮਾ ਮੰਡੀ ਵਿਖੇ ਝੋਨੇ ਦੀ ਖ਼ਰੀਦ ਸ਼ੁਰੁੂ ਕਰਵਾਈ ਅਗਲੀ ਖ਼ਬਰ 40 ਦੇ ਕਰੀਬ ਭੁੱਕੀ ਚੂਰੇ ਦੀਆਂ ਬੋਰੀਆਂ ਸਮੇਤ ਟਰੱਕ ਚਾਲਕ ਸਮੇਤ ਦੋ ਕਾਬੂ
Ad Position 24