20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਜਗਰਾਉਂ ਸ਼ਹਿਰ ਦੇ ਹਲਵਾਈਆਂ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਵੇਚੀਆਂ ਮਠਿਆਈਆਂ

ਜਗਰਾਉਂ, 20 ਅਕਤੂਬਰ (ਗੁਰਦੀਪ ਸਿੰਘ ਮਲਕ)-ਜਗਰਾਉਂ ਸ਼ਹਿਰ ’ਚ ਕੁਝ ਹਲਵਾਈ ਕਾਰੋਬਾਰੀਆਂ ਵੱਲੋਂ ਅੱਜ ਦੁਸਹਿਰੇ ਦੇ ਤਿਉਹਾਰ ਮੌਕੇ ਆਪਣੀ ਦੁਕਾਨਦਾਰੀ ਲਈ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ’ਚ ਦੁਕਾਨਾਂ ਦੇ ਬਾਹਰ ਸੜਕਾਂ ’ਤੇ ਲਾਈਆਂ ਦੁਕਾਨਾਂ ਕਾਰਨ ਸੜਕਾਂ ’ਤੇ ਜਾਮ ਲਾ ਦਿੱਤੇ। ਜਿੰਨ੍ਹਾਂ ਨੂੰ ਰੋਕਣ ਲਈ ਪੁਲਿਸ ਅਤੇ ਨਗਰ ਕੌਂਸਲ ਦੀ ਗੈਰ ਜ਼ਿੰਮੇਵਾਰੀ ਨੇ ਆਮ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰਕੇ ਰੱਖ ਦਿੱਤਾ ਹੈ।

Ad Position 21
No active advertisement
ਐਂਬੂਲੈਂਸ ਦੇ ਦੇਰੀ ਨਾਲ ਪਹੁੰਚਣ ’ਤੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ’ਤੇ ਉਠਾਏ ਸਵਾਲ 21-10-2026
ਜਗਰਾਉਂ, 20 ਅਕਤੂਬਰ (ਗੁਰਦੀਪ ਸਿੰਘ ਮਲਕ)-ਜਗਰਾਉਂ ਸ਼ਹਿਰ ’ਚ ਕੁਝ ਹਲਵਾਈ ਕਾਰੋਬਾਰੀਆਂ ਵੱਲੋਂ ਅੱਜ ਦੁਸਹਿਰੇ ਦੇ ਤਿਉਹਾਰ ਮੌਕੇ ਆਪਣੀ ਦੁਕਾਨਦਾਰੀ ਲਈ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ’ਚ ਦੁਕਾਨਾਂ ਦੇ ਬਾਹਰ ਸੜਕਾਂ ’ਤੇ ਲਾਈਆਂ ਦੁਕਾਨਾਂ ਕਾਰਨ ਸੜਕਾਂ ’ਤੇ ਜਾਮ ਲਾ ਦਿੱਤੇ। ਜਿੰਨ੍ਹਾਂ ਨੂੰ ਰੋਕਣ ਲਈ ਪੁਲਿਸ ਅਤੇ ਨਗਰ ਕੌਂਸਲ ਦੀ ਗੈਰ ਜ਼ਿੰਮੇਵਾਰੀ ਨੇ ਆਮ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰਕੇ ਰੱਖ ਦਿੱਤਾ ਹੈ। ਪਿਛਲੇ ਸਾਲਾਂ ਵਾਂਗੂ ਇਸ ਵਾਰ ਫਿਰ ਤੋਂ ਤਿਉਹਾਰਾਂ ਦੇ ਦਿਨਾਂ ਦੌਰਾਨ ਹਲਵਾਈਆਂ ਨੂੰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਪੂਰੀ ਖੁੱਲ੍ਹ ਦੇ ਦਿੱਤੀ। ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ’ਚ ਹਲਵਾਈਆਂ ਵੱਲੋਂ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ੇ ਕਰਕੇ ਮਠਿਆਈਆਂ ਵੇਚੀਆਂ ਗਈਆਂ। ਤਹਿਸੀਲ ਚੌਂਕ ਜਿਥੇ ਪੁਲਿਸ ਅਫ਼ਸਰਾਂ ਅਤੇ ਸਿਵਲ ਪ੍ਰਸਾਸ਼ਨ ਦੇ ਅਧਿਕਾਰੀਆਂ ਦੇ ਦਫ਼ਤਰ ਹਨ ਅਤੇ ਕੁਝ ਮੀਟਰ ’ਤੇ ਸਿਵਲ ਹਸਪਤਾਲ ਸਥਿਤ ਹੈ, ਉਸ ਤਹਿਸੀਲ ਚੌਂਕ ’ਚ ਹਲਵਾਈਆਂ ਵੱਲੋਂ ਜਿੱਥੇ ਦੁਕਾਨਾਂ ਦੇ ਬਾਹਰ ਸੜਕਾਂ ਰੋਕ ਕੇ ਦੁਕਾਨਾਂ ਲਾ ਕੇ ਟੈਫ੍ਰਿਕ ’ਚ ਵਿਘਨ ਪਾਇਆ ਗਿਆ, ਉਥੇ ਮਠਿਆਈਆਂ ਨੂੰ ਬਗੈਰ ਢੱਕ ਕੇ ਵੇਚਿਆ ਗਿਆ। ਹਲਵਾਈਆਂ ਵੱਲੋਂ ਦੁਕਾਨਾਂ ਦੇ ਬਾਹਰ ਵੇਚਣ ਲਈ ਰੱਖੀਆਂ ਮਠਿਆਈਆਂ ਤੇ ਪੂਰਾ ਦਿਨ ਧੂੜ ਮਿੱਟੀ ਅਤੇ ਵਾਹਨਾਂ ਦੇ ਧੂੰਆ ਪੈਂਦਾ ਰਿਹਾ। ਉਨ੍ਹਾਂ ਮਠਿਆਈਆਂ ਨੂੰ ਹਲਵਾਈਆਂ ਵੱਲੋਂ ਗਾਹਕਾਂ ਨੂੰ ਵੇਚਿਆ। ਇਥੇ ਹੀ ਬੱਸ ਨਹੀਂ ਜਗਰਾਉਂ ਸ਼ਹਿਰ ਦੇ ਸਾਰੇ ਬਜ਼ਾਰਾਂ ’ਚ ਹਲਵਾਈਆਂ ਵੱਲੋਂ ਖੁੱਲ੍ਹੇ ਅਸਮਾਨ ਹੇਠ ਮਠਿਆਈ ਰੱਖ ਕੇ ਵੇਚੀ ਗਈ। ਸਭ ਤੋਂ ਵੱਧ ਟੈਫ੍ਰਿਕ ਦੇ ਜਾਮ ਰੇਲਵੇ ਰੋਡ ਪੁਰਾਣੀ ਦਾਣਾ ਮੰਡੀ ਚੌਂਕ ਦੇ ਆਸਪਾਸ ਦੇਖਣ ਨੂੰ ਮਿਲੇ, ਜਿਥੇ ਜਗਰਾਉਂ ਸ਼ਹਿਰ ਵਾਸੀਆਂ ਵੱਲੋਂ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਜਿਥੇ ਦੇਸੀ ਘਿਉਂ ਵਜੋਂ ਮਸ਼ਹੂਰ ਅਤੇ ਹਲਵਾਈ ਯੂਨੀਅਨ ਦੇ ਵੱਡੇ ਆਗੂ ਹਲਵਾਈ ਵੱਲੋਂ ਸੜਕ ’ਤੇ ਹੀ ਟੈਂਟ ਲਾ ਕੇ ਸੜਕਾਂ ’ਤੇ ਹੀ ਕਬਜ਼ਾ ਕਰ ਲਿਆ। ਜਿੰਨ੍ਹਾ ਆਮ ਲੋਕਾਂ ਅਤੇ ਪ੍ਰਸਾਸ਼ਨ ਦੀ ਪਰਵਾਹ ਕੀਤੇ ਬਗੈਰ ਆਪਣੀ ਮਠਿਆਈ ਵੇਚੀ ਗਈ, ਜਿਸ ਨਾਲ ਦੁਸਹਿਰੇ ਦੇਖਣ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪਿਆ । ਜਗਰਾਉਂ ਸ਼ਹਿਰ ’ਚ ਹਲਵਾਈਆਂ ਵੱਲੋਂ ਵੇਚੀ ਜਾ ਰਹੀ ਮਠਿਆਈ ਦਾ ਮਿਆਰ ਪਰਖਣ ਲਈ ਤਿਉਹਾਰ ਵਾਲੇ ਦਿਨ ਵੀ ਸਿਹਤ ਵਿਭਾਗ ਦੀਆਂ ਅੱਖਾਂ ਬੰਦ ਰਹੀਆਂ ਅਤੇ ਹਲਵਾਈਆਂ ਨੂੰ ਆਪਣੀ ਮਰਜ਼ੀ ਅਨੁਸਾਰ ਮਠਿਆਈਆਂ ਵੇਚਣ ਦੀ ਖੁੱਲ੍ਹ ਦਿੱਤੀ ਗਈ। ਪ੍ਰਸ਼ਾਸਨ ਦੇ ਨੱਕ ਹੇਠ ਵਿਕੇ ਪਟਾਕੇ ਜਗਰਾਉਂ ਸ਼ਹਿਰ ’ਚ ਹਲਵਾਈਆਂ ਦੇ ਨਾਲ ਨਾਲ ਪਟਾਕੇ ਵੇਚਣ ਵਾਲਿਆਂ ਨੂੰ ਅੱਜ ਪ੍ਰਸ਼ਾਸਨ ਵੱਲੋਂ ਪੂਰੀ ਖੁੱਲ੍ਹ ਦਿੱਤੀ ਹੈ, ਹਾਲਾਂਕਿ ਸ਼ਹਿਰ ਬਜ਼ਾਰਾਂ ’ਚ ਪਟਾਕੇ ਵੇਚਣ ਦੀ ਕਾਨੂੰਨੀ ਤੌਰ ’ਤੇ ਪੂਰਨ ਮਨਾਹੀ ਹੈ । ਸਭ ਤੋਂ ਅਹਿਮ ਜਗਰਾਉਂ ਸ਼ਹਿਰ ’ਚ ਪਟਾਕੇ ਵੇਚਣ ਦਾ ਲਾਇਸੰਸ ਵੀ ਕਿਸੇ ਦੁਕਾਨਦਾਰ ਨੂੰ ਹੁਣ ਤੱਕ ਮੁਹੱਈਆ ਨਹੀਂ ਹੋਇਆ । ਪਰ ਜਗਰਾਉਂ ’ਚ ਮਿਲੀਭੁਗਤ ਨਾਲ ਖੁੱਲ੍ਹੇਆਮ ਦੁਕਾਨਦਾਰਾਂ ਵੱਲੋਂ ਸੜਕਾਂ ਕਿਨਾਰੇ ਰੱਖ ਕੇ ਜਗਰਾਉਂ ਸ਼ਹਿਰ ’ਚ ਪਟਾਕੇ ਵੇਚੇ ਗਏ। ਸਭ ਤੋਂ ਵੱਡੀ ਗੱਲ ਤਹਿਸੀਲ ਚੌਂਕ ’ਚ ਪੁਲਿਸ ਅਫ਼ਸਰਾਂ ਦੇ ਦਫ਼ਤਰਾਂ ਦੇ ਸਾਹਮਣੇ ਹਲਵਾਈ ਅਤੇ ਪਟਾਕੇ ਵੇਚਣ ਵਾਲੇ ਸੜਕ ’ਤੇ ਰੱਖ ਕੇ ਮਠਿਆਈਆਂ ਅਤੇ ਪਟਾਕੇ ਵੇਚਦੇ ਰਹੇ, ਜਿੰਨ੍ਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਪਾਸਾ ਵੱਟ ਲਿਆ। ਇਸ ਸਬੰਧੀ ਟ੍ਰੈਫਿਕ ਪੁਲਿਸ ਦੇ ਇੰਚਾਰਜ ਕੁਮਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਡੀ.ਐੱਸ.ਪੀ. ਟ੍ਰੈਫਿਕ ਵੱਲੋਂ ਅਜਿਹੇ ਦੁਕਾਨਦਾਰਾਂ ਨੂੰ ਸਖ਼ਤ ਤਾੜਨਾ ਕੀਤੀ ਗਈ ਹੈ, ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨਾਲ ਮਿਲਕੇ ਟ੍ਰੈਫਿਕ ’ਚ ਵਿਘਨ ਪਾਉਣ ਵਾਲਿਆਂ ਦਾ ਸਮਾਨ ਜ਼ਬਤ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਗੁੜੇ ਵਿਖੇ ਸ਼ਹੀਦ ਬਾਬਾ ਵਾਸਾਵਾ ਸਿੰਘ ਮਾਨ ਦੇ ਅਸਥਾਨ ’ਤੇ ਦੁਸਹਿਰੇ ਦਾ ਤਿਉਹਾਰ ਮਨਾਇਆ ਪੰਜਾਬ ਦੇ 64 ਸਰਕਾਰੀ ਕਾ... ਅਗਲੀ ਖ਼ਬਰ ਮਨਸੂਰਾਂ ਦਾ ਦੋ ਰੋਜ਼ਾ ਦੁਸਹਿਰਾ ਮੇਲਾ ਸਮਾਪਤ, 13 ਲੋੜਵੰਦ ਲੜਕੀਆਂ ਦੇ ਵਿਆਹ ਕੀਤੇ
Ad Position 24