ਜਗਰਾਉਂ ਅਧੀਨ ਆਉਂਦੀਆਂ ਦਾਣਾ ਮੰਡੀਆਂ ’ਚ ਹੋਈ 21 ਫ਼ੀਸਦੀ ਝੋਨੇ ਦੀ ਖ਼ਰੀਦ
ਜਗਰਾਉਂ ਦੀਆਂ ਮੰਡੀਆਂ ’ਚ 4 ਲੱਖ 37 ਹਜ਼ਾਰ ਦੇ ਕਰੀਬ ਝੋਨੇ ਦੀ ਹੋਈ ਆਮਦ
ਜਗਰਾਉਂ, 20 ਅਕਤੂਬਰ (ਗੁਰਦੀਪ ਸਿੰਘ ਮਲਕ)-ਏਸ਼ੀਆ ਮਹਾਂਦੀਪ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਜਗਰਾਉਂ ’ਚ ਝੋਨੇ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਹੋਈ ਹੈ। ਜਿਸਦਾ ਕਾਰਨ ਇਸ ਵਾਰ ਕਿਸਾਨਾਂ ਵੱਲੋਂ ਸੁੱਕੇ ਝੋਨੇ ਦੀ ਕਟਾਈ ਕਰਕੇ ਹੀ ਮੰਡੀਆਂ ’ਚ ਝੋਨਾ ਲਿਆਂਦਾ ਜਾ ਰਿਹਾ ਹੈ।
ਜਗਰਾਉਂ, 20 ਅਕਤੂਬਰ (ਗੁਰਦੀਪ ਸਿੰਘ ਮਲਕ)-ਏਸ਼ੀਆ ਮਹਾਂਦੀਪ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਜਗਰਾਉਂ ’ਚ ਝੋਨੇ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਹੋਈ ਹੈ। ਜਿਸਦਾ ਕਾਰਨ ਇਸ ਵਾਰ ਕਿਸਾਨਾਂ ਵੱਲੋਂ ਸੁੱਕੇ ਝੋਨੇ ਦੀ ਕਟਾਈ ਕਰਕੇ ਹੀ ਮੰਡੀਆਂ ’ਚ ਝੋਨਾ ਲਿਆਂਦਾ ਜਾ ਰਿਹਾ ਹੈ। ਮਾਰਕੀਟ ਕਮੇਟੀ ਜਗਰਾਉਂ ਦੇ ਸੈਕਟਰੀ ਕੰਵਲਪ੍ਰੀਤ ਸਿੰਘ ਕਲਸੀ ਅਨੁਸਾਰ ਝੋਨੇ ਦੀ ਖ਼ਰੀਦ ਦਾ ਕੰਮ ਬਹੁਤ ਹੀ ਤਸੱਲੀਬਖ਼ਸ਼ ਤਰੀਕੇ ਨਾਲ ਹੋ ਰਿਹਾ ਹੈ। ਪੰਜਾਬ ਸਰਕਾਰ ਦੇ ਚੰਗੇ ਪ੍ਰਬੰਧਾਂ ਸਦਕਾ ਕਿਸਾਨਾਂ ਨੂੰ ਅਨਾਜ ਮੰਡੀਆਂ ’ਚ ਝੋਨੇ ਵੇਚਣ ’ਚ ਕੋਈ ਦਿੱਕਤ ਨਹੀਂ ਆ ਰਹੀ। ਕਲਸੀ ਨੇ ਦੱਸਿਆ ਕਿ ਜਗਰਾਉਂ ਦੀ ਮੁੱਖ ਅਨਾਜ ਮੰਡੀ ਤੋਂ ਇਲਾਵਾ ਪਿੰਡ ਅਖਾੜਾ, ਬਰਸਾਲ, ਭੰਮੀਪੁਰਾ, ਬੁਜ਼ਰਗ, ਚਚਰਾੜੀ, ਡੱਲਾ, ਗਾਲਿਬ ਕਲਾਂ, ਹਾਂਸ ਕਲਾਂ, ਕਮਾਲਪੁਰਾ, ਕਾਉਂਕੇ ਕਲਾਂ, ਮੱਲ੍ਹਾ, ਪੱਬੀਆਂ, ਰਸੂਲਪੁਰ, ਰੂਮੀ ਅਤੇ ਸਿੱਧਵਾਂ ਕਲਾਂ ਮੰਡੀ ’ਚ ਅੱਜ ਤੱਕ 4 ਲੱਖ 37 ਹਜ਼ਾਰ 103 ਕੁਇੰਟਲ ਝੋਨੇ ਦੀ ਆਮਦ ਹੋ ਚੁੱਕੀ ਹੈ , ਜੋ ਕਿ ਪਿਛਲੇ ਸਾਲ ਦੀ ਕੁੱਲ ਖ਼ਰੀਦ ਦੇ ਅਨੁਸਾਰ 21 ਫ਼ੀਸਦੀ ਹੈ । ਉਨ੍ਹਾਂ ਦੱਸਿਆ ਕਿ ਜਗਰਾਉਂ ਦੀਆਂ ਮੰਡੀਆਂ ’ਚ ਕੁੱਲ 4 ਲੱਖ 13 ਹਜਾਰ 153 ਕੁਇੰਟਲ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ, ਜਿਸ ’ਚੋਂਂ 2 ਲੱਖ 7 ਹਜ਼ਾਰ 480 ਕੁਇੰਟਲ ਦੀ ਲਿਫਟਿੰਗ ਹੋ ਚੁੱਕੀ ਹੈ । ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ’ਚ ਉਹ ਸੁੱਕੇ ਝੋਨੇ ਦੀ ਕਟਾਈ ਕਰਕੇ ਹੀ ਵੇਚਣ ਲਈ ਲੈ ਕੇ ਆਉਣ ਤਾਂ ਕਿ ਕਿਸਾਨਾਂ ਨੂੰ ਮੰਡੀਆਂ ‘ਚ ਕੋਈ ਮੁਸ਼ਕਿਲ ਨਾ ਆਵੇ।